23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰਾਜਪੁਰਾ-ਪਟਿਆਲਾ ਹਾਈਵੇ ’ਤੇ ਚਲਦੇ ਕੈਂਟਰ ਨੂੰ ਲੱਗੀ ਭਿਆਨਕ ਅੱਗ ਲੱਖਾਂ ਦਾ ਸਾਮਾਨ ਹੋਇਆ ਸੜ ਕੇ ਸੁਆਹ, ਚਾਲਕ ਦੀ ਹਾਲਤ ਗੰਭੀਰ

ਰਾਜਪੁਰਾ, 22 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 23-09-2026
ਰਾਜਪੁਰਾ, 22 ਸਤੰਬਰ (ਜੀ. ਪੀ. ਸਿੰਘ)- ਬੀਤੀ ਰਾਤ ਸਥਾਨਕ ਰਾਜਪੁਰਾ-ਪਟਿਆਲਾ ਬਾਈਪਾਸੇ ’ਤੇ ਚੇਤੰਨਿਆ ਸਕੂਲ ਨੇੜਲੇ ਰੇਲਵੇ ਓਵਰ ਬ੍ਰਿਜ ’ਤੇ ਚਲਦੇ ਇਕ ਕੈਂਟਰ ਨੂੰ ਅਚਾਨਕ ਭਿਆਨਕ ਅੱਗ ਜਾਣ ਨਾਲ ਕੈਂਟਰ ’ਚ ਪਿਆ ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਤੇ ਕੈਂਟਰ ਚਾਲਕ ਦੀ ਹਾਲਤ ਵੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਟਰ ਅੰਬਾਲਾ ਛਾਉਣੀ ਦੇ ਮੋੜਾ ਵੇਅਰਹਾਉਸ ਤੋਂ ਬਠਿੰਡਾ ਜਾ ਰਿਹਾ ਸੀ। ਗੱਡੀ ਵਿਚ ਪ੍ਰਸਿੱਧ ਕੰਪਨੀਆਂ ਦੇ ਮਹਿੰਗੇ ਬ੍ਰਾਡੇਡ ਕੱਪੜੇ, ਬੂਟ ਅਤੇ ਕੀਮਤੀ ਸਪੇਅਰ ਪਾਰਟਸ ਲੱਦੇ ਹੋਏ ਸਨ। ਇਹ ਕੈਂਟਰ ਜਦੋਂ ਰਾਜਪੁਰਾ-ਪਟਿਆਲਾ ਰੋਡ ’ਤੇ ਚੇਤੰਨਿਆ ਟੈਕਨੋ ਸਕੂਲ ਨੇੜਲੇ ਰੇਲਵੇ ਓਵਰ ਬ੍ਰਿਜ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਵਿਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੇਂਟਰ ਦੇ 21 ਸਾਲਾਂ ਦੇ ਚਾਲਕ ਆਯੂਸ਼ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲ ਸੱਕਿਆ ਤੇ ਬਾਅਦ ’ਚ ਉਸ ਨੇ ਕੈਂਟਰ ਤੋਂ ਛਾਲ ਮਾਰ ਕੇ ਆਪਣੀ ਜਾਣ ਬਚਾਈ। ਪਰ ਫੇਰ ਵਿਚ ਚਾਲਕ ਦਾ ਅੱਧਾ ਸ਼ਰੀਰ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਬਹੁਤ ਚਾਲਕ ਨੂੰ ਬਚਾਉਣ ਲਈ ਯਤਨ ਕੀਤੇ ਤੇ ਉਸ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਨਾਜੁਕ ਹਾਲਤ ਦੇਖਦੇ ਹੋਏ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ, ਜਿੱਥੇ ਉਸ ਦੀ ਹਾਲਤ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਉੱਥੋਂ ਲੰਘ ਰਹੇ ਰਾਹੀਗੀਰਾਂ ਨੇ ਵੀ ਅੱਗ ਦਾ ਫਾਇਦਾ ਚੁੱਕਦੇ ਹੋਏ ਆਪਣੇ ਹੱਥ ਸਾਫ ਕੀਤੇ ਤੇ ਮਹਿੰਗੇ ਸਮਾਨ ਚੁੱਕ ਕੇ ਫਰਾਰ ਹੋ ਗਏ। ਕੰਪਨੀ ਦੇ ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ ਕੈਂਟਰ ’ਚ 3 ਟਨ ਸਮਾਨ ਸੀ ਤੇ ਸਰਵੇਅਰ ਭੇਜ ਕੇ ਨੁਕਸਾਨ ਦਾ ਪਤਾ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਾਕਾਬੰਦੀ, ਦੋਪਹੀਆ ਵਾਹਨਾਂ ਤੇ ਸ਼ੱਕੀ ਵਾਹਨਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਤੇ ਪੱਥਰਬਾਜ਼ੀ ਦੀ ਘਟਨਾ ਨਿੰਦਣਯੋਗ- ਜਗਜੀਤ ਸਿੰਘ ਛੜਬੜ
Ad Position 24