ਪੰਜਾਬੀ ’ਵਰਸਿਟੀ ਵਿਖੇ ਆਤਮ-ਹੱਤਿਆ ਰੋਕਥਾਮ ਸੰਬੰਧੀ ਸੈਮੀਨਾਰ ਕਰਵਾਇਆ
ਪਟਿਆਲਾ, 11 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਆਤਮ-ਹੱਤਿਆ ਰੋਕਥਾਮ ਸੰਬੰਧੀ ਵਿਸ਼ਵ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਡੀਨ ਵਿਦਿਆਰਥੀ ਭਲਾਈ ਦਫ਼ਤਰ ਵਲੋਂ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਉਪ-ਕੁਲਪਤੀ ਡਾ.
ਪਟਿਆਲਾ, 11 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਆਤਮ-ਹੱਤਿਆ ਰੋਕਥਾਮ ਸੰਬੰਧੀ ਵਿਸ਼ਵ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਡੀਨ ਵਿਦਿਆਰਥੀ ਭਲਾਈ ਦਫ਼ਤਰ ਵਲੋਂ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤੀ ਗਈ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅਜੋਕੇ ਸਮੇਂ ਵਿਚ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਅਤਿ-ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਆਉਂਦੀਆਂ ਚੁਣੌਤੀਆਂ ਤੇ ਤਣਾਅ ਦਾ ਸਾਹਮਣਾ ਹੌਂਸਲੇ ਤੇ ਸਾਕਾਰਾਤਮਕ ਸੋਚ ਨਾਲ ਕਰਨਾ ਚਾਹੀਦਾ ਹੈ, ਨਾ ਕਿ ਨਿਰਾਸ਼ਾ ਵਿਚ ਆ ਕੇ ਕੋਈ ਗ਼ਲਤ ਕਦਮ ਚੁੱਕਣਾ ਚਾਹੀਦਾ ਹੈ। ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਸਮੱਸਿਆ ਜਾਂ ਪ੍ਰੇਸ਼ਾਨੀ ਦੀ ਸੂਰਤ ਵਿਚ ਆਪਣੇ ਦੋਸਤਾਂ, ਪਰਿਵਾਰ ਜਾਂ ਕਾਊਂਸਲਿੰਗ ਸੈਂਟਰ ਦੇ ਮਾਹਰਾਂ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਸੰਭਵ ਹੈ। ਸੈਮੀਨਾਰ ਦੌਰਾਨ ਡਾ. ਨੇਹਾ ਧੀਮਾਨ, ਕਨਸਲਟੈਂਟ ਸਾਈਕਿਆਟ੍ਰਿਸਟ, ਪੰਚਕੂਲਾ ਵਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਗਤੀਵਿਧੀ-ਅਧਾਰਿਤ ਸੰਵਾਦਾ ਭਰਪੂਰ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਸੰਗਤ ਮੈਂਟਲ ਹੈਲਥ ਕਲੱਬ, ਜੋ ਪੰਜਾਬ ਸਰਕਾਰ ਦੀ ਪਹਿਲਕਦਮੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਵਲੋਂ ਮਾਨਸਿਕ ਸਿਹਤ ਅਤੇ ਆਤਮਹੱਤਿਆ ਰੋਕਥਾਮ ਵਿਸ਼ੇ ’ਤੇ ਵਿਸ਼ੇਸ਼ ‘ਓਪਨ ਮਾਈਕ ਸੈਸ਼ਨ’ ਵੀ ਕਰਵਾਇਆ ਗਿਆ। ਇਸ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਝਿਜਕ ਦੇ ਆਪਣੇ ਵਿਚਾਰ, ਭਾਵਨਾਵਾਂ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਪ੍ਰੋਵੋਸਟ ਡਾ. ਸੁਖਵਿੰਦਰ ਸਿੰਘ ਸਰਾਂ, ਐਡੀਸ਼ਨਲ ਪ੍ਰੋਵੋਸਟ (ਗਰਲਜ਼) ਅਤੇ ਡਾ. ਜਗਪ੍ਰੀਤ ਕੌਰ ਵਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਯੂਨੀਵਰਸਿਟੀ ਦੀ ਕਾਊਂਸਲਿੰਗ ਟੀਮ, ਜਿਸ ਵਿਚ ਡਾ. ਰੂਬੀ ਗੁਪਤਾ, ਡਾ. ਅਮਰਪ੍ਰੀਤ ਸਿੰਘ, ਹਰਪਨੂਰ ਕੌਰ, ਮਨਪ੍ਰੀਤ ਕੌਰ ਅਤੇ ਜਸਵਿੰਦਰ ਕੌਰ ਨੇ ਵੀ ਇਸ ਸੈਮੀਨਾਰ ਵਿਚ ਭੂਮਿਕਾ ਨਿਭਾਈ।