ਡਵੀਜ਼ਨਲ ਕਮਿਸ਼ਨਰ ਨੇ ਨਾਭਾ ’ਚ ਅਧਿਕਾਰੀਆਂ ਨਾਲ ਐਸ. ਆਈ. ਆਰ. ਸੰਬੰਧੀ ਕੀਤੀ ਮੀਟਿੰਗ
ਨਾਭਾ,11 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪਟਿਆਲਾ ਡਿਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਵਲੋਂ ਸਥਾਨਕ ਐਸ. ਡੀ.
ਨਾਭਾ,11 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪਟਿਆਲਾ ਡਿਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਵਲੋਂ ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਐਸ.ਆਈ.ਆਰ. ‘ਤੇ ਕੰਮ ਕਰ ਰਹੇ ਅਧਿਕਾਰੀਆਂ ਅਤੇ ਰਾਜਨੀਤਿਕ ਪਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਢੁਕਵੀਂ ਸਲਾਹ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਕਿਹਾ ਕਿ “ਐਸ.ਆਈ.ਆਰ. ਸੰਬੰਧੀ ਇਹ ਮੇਰਾ ਨਾਭਾ ਦਾ ਦੂਜਾ ਦੌਰਾ ਹੈ, ਜਿਸ ਦੌਰਾਨ ਅਪਲਾਈ ਕੀਤੇ ਗਏ ਵੋਟਰ ਫਾਰਮਾਂ ਦਾ ਨਿਰੀਖਣ ਕੀਤਾ ਅਤੇ ਏਈਆਰਓਜ਼, ਬੀਐਲਓਜ਼ ਅਤੇ ਸੁਪਰਵਾਈਜ਼ਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੇਰੇ ਢੁਕਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਪ ਮੰਡਲ ਮੈਜਿਸਟ੍ਰੇਟ ਕਰਨਲ ਏਪੀਐਸ ਸੋਮਲ ਨੇ ਦੱਸਿਆ ਕਿ ਨਾਭਾ ਤਹਿਸੀਲ ਵਿੱਚ ਐਸਆਈਆਰ ਦੌਰਾਨ ਵੋਟਾਂ ਦੀ ਸੁਧਾਈ ਲਈ 1,800 ਅਰਜ਼ੀਆਂ ਪ੍ਰਾਪਤ ਹੋਈਆਂ, ਨਾਲ ਹੀ ਨਵੀਆਂ ਵੋਟਾਂ ਲਈ 3,700 ਅਰਜ਼ੀਆਂ ਪ੍ਰਾਪਤ ਹੋਈਆਂ। ਉਨ੍ਹਾਂ ਇਹ ਵੀ ਕਿਹਾ ਕਿ ਨਵੀਆਂ ਵੋਟਾਂ ਲਈ ਅਰਜ਼ੀਆਂ ਅੱਜ, 12 ਸਤੰਬਰ ਤੱਕ ਹੀ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।