ਬਾਰ ਐਸੋਸੀਏਸ਼ਨ ਚੋਣਾਂ, ਵਕੀਲ ਭਾਈਚਾਰੇ ਨੇ ਨਵੀਂ ਲੀਡਰਸ਼ਿਪ ਚੁਣ ਕੇ ਮੂੰਹ ਮਿੱਠਾ ਕਰਵਾ ਕੇ ਮਨਾਈ ਜਿੱਤ ਦੀ ਖ਼ੁਸ਼ੀ
ਰਾਜਪੁਰਾ, 11 ਸਤੰਬਰ (ਰਣਜੀਤ ਸਿੰਘ)-ਇੱਥੇ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣ ਬਹੁਤ ਹੀ ਉਤਸ਼ਾਹ, ਉਮੰਗ, ਧੂਮਧਾਮ ਤੇ ਅਮਨ ਅਮਾਨ ਨਾਲ ਸੰਪੰਨ ਹੋਈਆਂ। ਇਨ੍ਹਾਂ ਚੋਣਾਂ ਵਿਚ ਐਡਵੋਕੇਟ ਇਕਬਾਲ ਸਿੰਘ ਕੰਬੋਜ ਨੂੰ ਪ੍ਰਧਾਨ ਚੁਣਿਆ ਗਿਆ।
ਰਾਜਪੁਰਾ, 11 ਸਤੰਬਰ (ਰਣਜੀਤ ਸਿੰਘ)-ਇੱਥੇ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣ ਬਹੁਤ ਹੀ ਉਤਸ਼ਾਹ, ਉਮੰਗ, ਧੂਮਧਾਮ ਤੇ ਅਮਨ ਅਮਾਨ ਨਾਲ ਸੰਪੰਨ ਹੋਈਆਂ। ਇਨ੍ਹਾਂ ਚੋਣਾਂ ਵਿਚ ਐਡਵੋਕੇਟ ਇਕਬਾਲ ਸਿੰਘ ਕੰਬੋਜ ਨੂੰ ਪ੍ਰਧਾਨ ਚੁਣਿਆ ਗਿਆ। ਅੱਜ ਸਵੇਰ ਤੋਂ ਦੇਰ ਰਾਤ ਤੱਕ ਕੋਰਟ ਕੰਪਲੈਕਸ ਵਿਚ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਸਮੂਹ ਵਕੀਲਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦੇਰ ਸ਼ਾਮ ਜਿਉਂ ਹੀ ਨਤੀਜਾ ਆਇਆ ਤਾਂ ਪੂਰਾ ਕੰਪਲੈਕਸ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੰੂਜ ਉੱਠਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਐਡਵੋਕੇਟ ਰਮਨਦੀਪ ਸਿੰਘ ਬੜਿੰਗ ਨੇ ਦੱਸਿਆ ਕਿ ਬਾਰ ਦੀਆਂ ਕੁਲ ਵੋਟਾਂ 355 ਜਿਨ੍ਹਾਂ ਵਿਚੋਂ 346 ਪੋਲ ਹੋਈਆਂ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਲਈ ਇਕਬਾਲ ਸਿੰਘ ਕੰਬੋਜ, ਵਾਇਸ ਪ੍ਰਧਾਨ ਲਈ ਰਜਿੰਦਰ ਨੂਰੀ, ਸੈਕਟਰੀ ਗੁਰਤੇਜ ਸਿੰਘ ਅਲੂਣਾ, ਕੈਸ਼ੀਅਰ ਫ਼ਤਿਹ ਅਹੂਜਾ, ਲਾਇਬਰੇਰੀ ਇੰਚਾਰਜ ਜਸਵੰਤ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਵਾਇਸ ਪ੍ਰਧਾਨ ਲਈ ਟਾਈ ਹੋਈ ਹੈ ਜਿਸ ਵਿਚ ਸੋਨੀਕਾ ਸ਼ਰਮਾ ਅਤੇ ਗੀਤਾ ਭਾਰਤੀ ਦੀਆਂ ਨੂੰ ਬਰਾਬਰ ਬਰਾਬਰ ਵੋਟਾਂ ਮਿਲੀਆਂ ਹਨ। ਐਡਵੋਕੇਟ ਦੀਆ ਰਾਣੀ ਜੁਆਇੰਟ ਸੈਕਟਰੀ, ਐਗਜੈਕਿਟਵ ਮੈਂਬਰ ਪਰਮਜੋਤ ਸਿੰਘ ਵਾਲੀਆ ਅਤੇ ਅਨੁਰਾਧਾ ਬਿਨਾਂ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਘੋਸ਼ਿਤ ਕੀਤੇ ਗਏ ਸਨ। ਇਸ ਸੰਬੰਧੀ ਨਵੇਂ ਬਣੇ ਪ੍ਰਧਾਨ ਇਕਬਾਲ ਸਿੰਘ ਕੰਬੋਜ ਨੇ ਦੱਸਿਆ ਕਿ ਉਹ ਸਭ ਤੋ ਪਹਿਲਾਂ ਨਵੇਂ ਵਕੀਲਾਂ ਲਈ ਚੈਂਬਰ ਬਣਵਾ ਕੇ ਦੇਣਗੇ ਤਾਂ ਕਿ ਵਕੀਲ ਸਾਹਿਬਾਨ ਆਪਣਾ ਕੰਮਕਾਰ ਵਧੀਆਂ ਢੰਗ ਤਰੀਕੇ ਨਾਲ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਵਕੀਲਾਂ ਦੀ ਡਿਗਨਿਟੀ ਹਰ ਹਾਲ ਵਿਚ ਕਾਇਮ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਕੀਲ ਦੀ ਕੋਈ ਵੀ ਸਮੱਸਿਆ ਹੋਵੇਗੀ ਤਾਂ ਉਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਜਿੱਤਣ ਵਾਲੇ ਸਮੂਹ ਵਕੀਲਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸਮੂਹ ਵਕੀਲਾਂ ਵਿਚ ਖ਼ੁਸ਼ੀ ਦੀ ਲਹਿਰ ਸੀ। ਕਚਹਿਰੀ ਵਿਚ ਇਸ ਮੌਕੇ ਤੇ ਸੀਨੀਅਰ ਅਤੇ ਜੂਨੀਅਰ ਵਕੀਲ ਹਾਜ਼ਰ ਸਨ।