ਨਾਭਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ’ਚ ਗਿਆਨ ਸਿੰਘ ਮੂੰਗੋ ਪ੍ਰਧਾਨ ਬਣੇ
ਨਾਭਾ, 11 ਸਤੰਬਰ (ਵਰਿੰਦਰ ਵਰਮਾ)-ਨਾਭਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ‘ਚ ਇਸ ਵਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇਸ ਵਾਰ ਬਾਰ 320 ਵੋਟਾਂ ਵਿਚੋਂ 313 ਵਕੀਲਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਨਾਭਾ, 11 ਸਤੰਬਰ (ਵਰਿੰਦਰ ਵਰਮਾ)-ਨਾਭਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ‘ਚ ਇਸ ਵਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇਸ ਵਾਰ ਬਾਰ 320 ਵੋਟਾਂ ਵਿਚੋਂ 313 ਵਕੀਲਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਚੋਣ ਰਿਟਰਨਿੰਗ ਅਧਿਕਾਰੀ ਆਰ. ਐੱਸ. ਜੱਸੜ ਤੇ ਏ. ਆਰ. ਸਤਿੰਦਰਪਾਲ ਸਿੰਘ ਰਾਏ ਦੀ ਅਗਵਾਈ ਹੇਠ ਬਾਰ ਐਸੋਸੀਏਸ਼ਨ ਦੇ ਹਾਲ ਵਿਖੇ ਸਮਾਪਤ ਹੋਇਆ। ਇਸ ਚੋਣ ਵਿਚ ਪ੍ਰਧਾਨਗੀ ਲਈ ਐਡਵੋਕੇਟ ਗਿਆਨ ਸਿੰਘ ਮੂੰਗੋ ਜਦਕਿ ਦੂਜੇ ਪਾਸੇ ਐਡਵੋਕੇਟ ਇੰਦਰਜੀਤ ਸਿੰਘ ਗੁਰਾਇਆ ਦੇ ਵਿਚਕਾਰ ਹੋਇਆ ਜਿਸ ਵਿਚ ਐਡਵੋਕੇਟ ਗਿਆਨ ਸਿੰਘ ਮੂੰਗੋ ਮੁੜ ਤੋਂ ਪ੍ਰਧਾਨ ਬਣੇ ਅਤੇ ਆਪਣੇ ਵਿਰੋਧੀ ਨੂੰ 59 ਵੋਟਾਂ ਨਾਲ ਹਰਾਇਆ। ਉਨ੍ਹਾਂ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੁੜ ਤੋਂ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈਚਾਰੇ ਲਈ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ। ਇਸ ਤੋਂ ਇਲਾਵਾ ਮੀਤ ਪ੍ਰਧਾਨ ਲਈ ਰਿਪਲ ਅਰੋੜਾ ਨੇ ਸ਼੍ਰਿਸ਼ਟੀ ਸ਼ੁਕਲਾ ਨੂੰ ਅਤੇ ਮੀਤ ਪ੍ਰਧਾਨ ਲਈ ਸਰਬਜੀਤ ਸਿੰਘ ਨੇ ਗੁਰਪ੍ਰੀਤ ਇੰਦਰ ਸਿੰਘ (ਬੰਨੀ), ਸਕੱਤਰ ਲਈ ਹਰਜਿੰਦਰ ਸਿੰਘ ਨੇ ਲਲਿਤ ਕੁਮਾਰ ਨੂੰ, ਕੈਸ਼ੀਅਰ ਅਤੁਲ ਬਾਂਸਲ ਨੇ ਸਿਮਰਨਜੀਤ ਸਿੰਘ ਜਵੰਦਾ ਨੂੰ, ਜੁਆਇੰਟ ਸਕੱਤਰ ਅਰਸ਼ਦੀਪ ਕੌਰ ਨੂੰ, ਆਡੀਟਰ ਸਤਨਾਮ ਦਾਸ ਨੇ ਗਗਨਦੀਪ ਸਿੰਘ ਰੋਹਟਾ ਨੂੰ, ਲਾਈਬ੍ਰੇਰੀਅਨ ਅਸ਼ਵਨੀ ਕੁਮਾਰ ਸੋਨੂ ਨੇ ਹੇਮੰਤ ਕੁਮਾਰ ਮੌਦਗਿੱਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਵਕੀਲ ਭਾਈਚਾਰਾ ਹਾਜ਼ਰ ਸੀ।