ਜਗਦੀਪ ਸਿੰਘ ਪੇਧਨ ਨੇ ਜ਼ਿਲ੍ਹਾ ਪੱਧਰੀ ਪੁਜ਼ੀਸ਼ਨਾਂ ਕੀਤੀਆਂ ਹਾਸਿਲ
ਭਾਦਸੋਂ, 11 ਸਤੰਬਰ (ਪ੍ਰਦੀਪ ਦੰਦਰਾਲਾ)-ਜ਼ਿਲ੍ਹਾ ਪੱਧਰੀ ਟੀ. ਐੱਲ.
ਭਾਦਸੋਂ, 11 ਸਤੰਬਰ (ਪ੍ਰਦੀਪ ਦੰਦਰਾਲਾ)-ਜ਼ਿਲ੍ਹਾ ਪੱਧਰੀ ਟੀ. ਐੱਲ. ਐੱਮ. ਦੇ ਮੁਕਾਬਲੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਦੇ ਪ੍ਰਿੰਸੀਪਲ ਸੰਦੀਪ ਨਾਗਰ ਦੀ ਅਗਵਾਈ ਵਿਚ ਕਰਵਾਏ ਗਏ। ਟੀ. ਐੱਲ. ਐੱਮ. ਦੇ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆਂ ਬੀ. ਪੀ. ਈ. ਓ. ਭਾਦਸੋਂ -2 ਜਗਜੀਤ ਸਿੰਘ ਨੌਹਰਾ ਨੇ ਦੱਸਿਆ ਕਿ ਇਸ ਵਿਚ ਜ਼ਿਲ੍ਹੇ ਦੇ 16 ਬਲਾਕਾਂ ਦੇ ਅਧਿਆਪਕਾਂ ਨੇ ਭਾਗ ਲਿਆ। ਅਧਿਆਪਕਾਂ ਵਲੋਂ ਪੰਜਾਬੀ, ਅੰਗਰੇਜੀ ਅਤੇ ਗਣਿਤ ਦੀਆਂ ਟੀ.ਐੱਲ.ਐੱਮ. ਤਿਆਰ ਕਰਕੇ ਮੁਕਾਬਲੇ ਵਿਚ ਭਾਗ ਲਿਆ। ਇਹ ਮੁਕਾਬਲਾ ਬਹੁਤ ਹੀ ਰੌਚਕ ਸੀ। ਜਿਸ ਵਿਚ ਬਲਾਕ ਭਾਦਸੋਂ-2 ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਪੇਧਨ ਨੇ ਗਣਿਤ ਵਿੱਚ ਦੂਜੀ ਪੁਜੀਸ਼ਨ ਅਤੇ ਅੰਗਰੇਜ਼ੀ ਵਿਚ ਤੀਜੀ ਪੁਜੀਸ਼ਨ ਹਾਸਲ ਕਰਕੇ ਬਲਾਕ ਭਾਦਸੋਂ-2 ਦਾ ਨਾਮ ਰੋਸ਼ਨ ਕੀਤਾ ਹੈ। ਸਮਾਗਮ ਦੌਰਾਨ ਜਗਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੱਜਮੈਂਟ ਦੀ ਭੂਮਿਕਾ ਡਾਇਟ ਬਰਨਾਲਾ ਅਤੇ ਡਾਇਟ ਸੰਗਰੂਰ ਜ਼ਿਲ੍ਹੇ ਦੀ ਟੀਮ ਵਲੋਂ ਨਿਭਾਈ ਗਈ। ਇਸ ਪ੍ਰਾਪਤੀ ਲਈ ਬਲਾਕ ਦੇ ਸਮੂਹ ਅਧਿਆਪਕਾਂ ਮੁਬਾਰਕਬਾਦ ਦਿੱਤੀ ਗਈ।