12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੰਚਾਇਤਾਂ ਦੇ ਫ਼ੰਡਾਂ ’ਚ ਹੋਏ ਘੁਟਾਲਿਆਂ ਦੀਆਂ ਫ਼ਾਈਲਾਂ ਮੁੜ ਖੋਲ੍ਹਣ ਦੀ ਸੰਭਾਵਨਾ

ਮਾਮਲਾ ਬਲਾਕ ਭੁੱਨਰਹੇੜੀ ’ਚ ਰਿਸ਼ਵਤ ਦਾ ਭੁੱਨਰਹੇੜੀ, 11 ਸਤੰਬਰ (ਧਨਵੰਤ ਸਿੰਘ)- ਪੇਂਡੂ ਵਿਕਾਸ ਤੇ ਪੰਚਾਇਤ ਦਫ਼ਤਰ ਭੁੱਨਰਹੇੜੀ ਦੇ ਪੰਚਾਇਤ ਸਕੱਤਰ ਨੂੰ ਵਿਜੀਲੈਂਸ ਬਿਊਰੋ ਵਲੋਂ ਬੀ. ਡੀ.

Ad Position 21
repet_subhas-goyals [Copy P29]
ਬੀ.ਡੀ.ਪੀ.ਓ. ਦਫ਼ਤਰ ਭੁੱਨਰਹੇੜੀ ਦਾ ਬਾਹਰਲਾ ਦ੍ਰਿਸ਼। ਤਸਵੀਰ : ਧਨਵੰਤ ਸਿੰਘ 12-09-2026

ਮਾਮਲਾ ਬਲਾਕ ਭੁੱਨਰਹੇੜੀ ’ਚ ਰਿਸ਼ਵਤ ਦਾ

ਭੁੱਨਰਹੇੜੀ, 11 ਸਤੰਬਰ (ਧਨਵੰਤ ਸਿੰਘ)- ਪੇਂਡੂ ਵਿਕਾਸ ਤੇ ਪੰਚਾਇਤ ਦਫ਼ਤਰ ਭੁੱਨਰਹੇੜੀ ਦੇ ਪੰਚਾਇਤ ਸਕੱਤਰ ਨੂੰ ਵਿਜੀਲੈਂਸ ਬਿਊਰੋ ਵਲੋਂ ਬੀ. ਡੀ. ਪੀ. ਓ. ਦਫ਼ਤਰ ਭੁੱਨਰਹੇੜੀ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਜਾਣ ਨਾਲ ਜਿੱਥੇ ਦਫ਼ਤਰੀ ਅਮਲੇ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ, ਉੱਥੇ ਪਿਛਲੇ ਕਰੀਬ ਡੇਢ ਸਾਲ ਤੋਂ ਚਰਚਾ ਦਾ ਵਿਸ਼ਾ ਬਣੇ ਕਈ ਪੰਚਾਇਤ ਸਕੱਤਰਾਂ ਅਤੇ ਪ੍ਰਬੰਧਕਾਂ ਵਲੋਂ ਪੰਚਾਇਤੀ ਫ਼ੰਡਾਂ ਦੀ ਕਥਿਤ ਹੇਰਾਫੇਰੀ ਦੇ ਪੁਰਾਣੇ ਮਾਮਲੇ ਵੀ ਮੁੜ ਚਰਚਾ ਵਿਚ ਆ ਗਏ ਹਨ। ਵਿਜੀਲੈਂਸ ਬਿਊਰੋ ਟੀਮ ਨੇ ਰਿਸ਼ਵਤ ਲੈਂਦੇ ਪੰਚਾਇਤ ਸਕੱਤਰ ‘ਤੇ ਤਾਜ਼ਾ ਕੀਤੀ ਕਾਰਵਾਈ ਮਗਰੋਂ ਹੁਣ ਇਹ ਸਵਾਲ ਉੱਠਣ ਲੱਗੇ ਹਨ ਕਿ ਕੀ ਪੰਚਾਇਤੀ ਫ਼ੰਡਾਂ ਨਾਲ ਸੰਬੰਧਿਤ ਪੁਰਾਣੀਆਂ ਸ਼ਿਕਾਇਤਾਂ ਦੀ ਵੀ ਜਾਂਚ ਹੋਵੇਗੀ, ਫ਼ੰਡਾਂ ਦੀ ਦੁਰਵਰਤੋਂ ਦੀਆਂ ਪਰਤਾਂ ਖੁੱਲ੍ਹਣਗੀਆਂ। ਸੰਬੰਧਿਤ ਅਧਿਕਾਰੀ ਕਨਸੋਹਾਂ ਲੈਣ ਵਿਚ ਲੱਗੇ ਹੋਏ ਦੱਸੇ ਜਾਂਦੇ ਹਨ। ਵਰਨਣਯੋਗ ਹੈ ਕਿ ਗ੍ਰਾਮ ਪੰਚਾਇਤ ਚੋਣਾਂ ਦੇ ਜ਼ਾਬਤੇ ਦੌਰਾਨ ਪੰਚਾਇਤ ਸਕੱਤਰਾਂ ਅਤੇ ਪ੍ਰਬੰਧਕਾਂ ਦੇ ਚਾਰਜ ਲਾਏ ਜਾਣ ਸਮੇਂ ਬਲਾਕ ਭੁੱਨਰਹੇੜੀ ਦੀਆਂ ਕਰੀਬ 35 ਪਿੰਡਾਂ ਦੀਆਂ ਪੰਚਾਇਤਾਂ ਦੇ ਫ਼ੰਡਾਂ ਵਿਚ ਕਥਿਤ ਬੇਨਿਯਮੀਆਂ ਅਤੇ ਹੇਰਾਫੇਰੀ ਕਰਨ ਸੰਬੰਧੀ ਸ਼ਿਕਾਇਤਾਂ ਸਾਹਮਣੇ ਆਉਣ ਦੀ ਚਰਚਾ ਚੱਲਦੀ ਰਹੀ। ਇਸੇ ਤਰ੍ਹਾਂ ਬਲਾਕ ਸਨੌਰ ਨਾਲ ਸੰਬੰਧਿਤ ਕੁਝ ਪਿੰਡਾਂ ਵੀ ਇਸੇ ਤਰ੍ਹਾਂ ਦੇ ਮਾਮਲੇ ਵੀ ਇਸ ਵਿਚ ਦਾਗੀ ਦੱਸੇ ਗਏ ਸਨ। ਇਨ੍ਹਾਂ ਮਾਮਲਿਆਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਸਨੌਰ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਵੀ ਪੰਚਾਇਤ ਵਿਭਾਗ ਦੇ ਮੰਤਰੀ ਅਤੇ ਚੌਕਸੀ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖੇ ਜਾਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਸੰਬੰਧੀ ਕੋਈ ਠੋਸ ਨਤੀਜਾ ਜਨਤਕ ਨਾ ਹੋਣ ਕਾਰਨ ਸਵਾਲ ਉੱਠਦੇ ਰਹੇ ਹਨ ਪਰ ਇਹ ਮਾਮਲਾ ਦੇ ਅਸਲ ਨਤੀਜੇ ਸਾਹਮਣੇ ਨਹੀਂ ਆਏ। ਹੁਣ ਵਿਜੀਲੈਂਸ ਵਲੋਂ ਬੀ. ਡੀ. ਪੀ. ਓ. ਦਫ਼ਤਰ ਵਿਚ ਕੀਤੀ ਗਈ ਤਾਜ਼ਾ ਕਾਰਵਾਈ ਤੋਂ ਬਾਅਦ ਲੋਕਾਂ ਵਿਚ ਇਹ ਆਸ ਜਾਗੀ ਹੈ ਕਿ ਪੰਚਾਇਤੀ ਫ਼ੰਡਾਂ ਦੀ ਕਥਿਤ ਦੁਰਵਰਤੋਂ ਨਾਲ ਸੰਬੰਧਿਤ ਪੁਰਾਣੀਆਂ ਫਾਈਲਾਂ ਵੀ ਮੁੜ ਖੁੱਲ੍ਹ ਸਕਦੀਆਂ ਹਨ। ਸਮਾਜ ਸੇਵੀ ਅਮਰਜੀਤ ਸਿੰਘ ‘ਜਾਗਦੇ ਰਹੋ’ ਵਲੋਂ ਵੀ ਪੱਤਰ ਲਿਖ ਕੇ ਪੁਰਾਣੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਪੂਰੀ ਸੱਚਾਈ ਜਨਤਕ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ। ਵਿਜੀਲੈਂਸ ਦੀ ਮੌਜੂਦਾ ਕਾਰਵਾਈ ਨੇ ਪੁਰਾਣੇ ਮਾਮਲਿਆਂ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਾਂਚ ਦਾ ਘੇਰਾ ਪੁਰਾਣੀਆਂ ਸ਼ਿਕਾਇਤਾਂ ਤੱਕ ਵੀ ਪਹੁੰਚਦਾ ਹੈ ਜਾਂ ਨਹੀਂ ਅਤੇ ਪੰਚਾਇਤੀ ਫ਼ੰਡਾਂ ਦੀ ਕਥਿਤ ਦੁਰਵਰਤੋਂ ਨਾਲ ਜੁੜੇ ਮਾਮਲਿਆਂ ਦੀਆਂ ਪਰਤਾਂ ਸਾਹਮਣੇ ਆਉਂਦੀਆਂ ਹਨ ਜਾਂ ਨਹੀਂ।

Ad Position 22
No active advertisement
ਪਿਛਲੀ ਖ਼ਬਰ ਜਗਦੀਪ ਸਿੰਘ ਪੇਧਨ ਨੇ ਜ਼ਿਲ੍ਹਾ ਪੱਧਰੀ ਪੁਜ਼ੀਸ਼ਨਾਂ ਕੀਤੀਆਂ ਹਾਸਿਲ ਅਗਲੀ ਖ਼ਬਰ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਖਾਂ ਦਾ ਨਿਰੀਖਣ ਕੈਂਪ ਲਗਾਇਆ
Ad Position 24