12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬੈਂਕ ਮੁਲਾਜ਼ਮਾਂ ਨੇ ਹੜਤਾਲ ਕਰ ਕੀਤਾ ਕੰਮ ਕਾਜ ਠੱਪ

ਦੇਸ਼ ਭਰ ’ਚ ਅੱਠ ਲੱਖ ਬੈਂਕ ਅਧਿਕਾਰੀ ਅਤੇ ਕਰਮਚਾਰੀ ਹੜਤਾਲ ’ਤੇ ਪਟਿਆਲਾ, 11 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਜੋ ਕਿ ਦੇਸ਼ ਭਰ ਦੇ ਲਗਪਗ 8 ਲੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ 7 ਯੂਨੀਅਨਾਂ ਦੀ ਇਕ ਸੰਸਥਾ ਹੈ ਨੇ ਅੱਜ ਜਨਤਕ ਖੇਤਰ ਦੇ ਬੈਂਕਾਂ, ਨਿੱਜੀ ਖੇਤਰ ਦੇ ਬੈਂਕਾਂ, ਵਿਦੇਸ਼ੀ ਬੈਂਕਾਂ, ਖੇਤਰੀ ਪੇਂਡੂ ਬੈਂਕਾਂ ਅਤੇ ਸਹਿਕਾਰੀ ਬੈਂਕਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੁਆਰਾ ਆਲ ਇੰਡੀਆ ਬੈਂਕ ਹੜਤਾਲ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਅੱਜ ਸਾਰੇ ਸਰਕਾਰੀ ਬੈਂਕਾਂ ਵਿਚ ਕੰਮ ਠੱਪ ਹੋ ਗਿਆ। ਇਸੇ ਲੜੀ ਵਿਚ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਐਸ.

Ad Position 21
repet_subhas-goyals [Copy P29]
ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਬੈਂਕ ਕਰਮਚਾਰੀ ਅਤੇ ਅਧਿਕਾਰੀ ਰੋਸ ਪ੍ਰਗਟ ਕਰਦੇ ਹੋਏ। ਅਜੀਤ ਤਸਵੀਰ 12-09-2026
ਦੇਸ਼ ਭਰ ’ਚ ਅੱਠ ਲੱਖ ਬੈਂਕ ਅਧਿਕਾਰੀ ਅਤੇ ਕਰਮਚਾਰੀ ਹੜਤਾਲ ’ਤੇ
ਪਟਿਆਲਾ, 11 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਜੋ ਕਿ ਦੇਸ਼ ਭਰ ਦੇ ਲਗਪਗ 8 ਲੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ 7 ਯੂਨੀਅਨਾਂ ਦੀ ਇਕ ਸੰਸਥਾ ਹੈ ਨੇ ਅੱਜ ਜਨਤਕ ਖੇਤਰ ਦੇ ਬੈਂਕਾਂ, ਨਿੱਜੀ ਖੇਤਰ ਦੇ ਬੈਂਕਾਂ, ਵਿਦੇਸ਼ੀ ਬੈਂਕਾਂ, ਖੇਤਰੀ ਪੇਂਡੂ ਬੈਂਕਾਂ ਅਤੇ ਸਹਿਕਾਰੀ ਬੈਂਕਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੁਆਰਾ ਆਲ ਇੰਡੀਆ ਬੈਂਕ ਹੜਤਾਲ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਅੱਜ ਸਾਰੇ ਸਰਕਾਰੀ ਬੈਂਕਾਂ ਵਿਚ ਕੰਮ ਠੱਪ ਹੋ ਗਿਆ। ਇਸੇ ਲੜੀ ਵਿਚ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਐਸ. ਬੀ.ਆਈ. ਬੈਂਕ ਬਾਹਰ ਵੱਡੀ ਗਿਣਤੀ ਵਿਚ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ, ਜਿਸ ਵਿਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਏ.ਆਈ.ਬੀ.ਓ.ਸੀ. ਪੰਜਾਬ ਦੇ ਸਕੱਤਰ ਕਾਮਰੇਡ ਰਾਜੀਵ ਸਰਹਿੰਦੀ ਜੋ ਕਿ ਐਸ. ਬੀ.ਆਈ. ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਦੱਸਿਆ ਕਿ ਉਹ ਸਰਕਾਰ ਤੋਂ ਬੈਂਕਿੰਗ ਉਦਯੋਗ ਵਿਚ 5 ਦਿਨਾਂ ਦੇ ਕੰਮਕਾਜੀ ਹਫ਼ਤੇ ਨੂੰ ਲਾਗੂ ਕਰਨ ਅਤੇ ਬਾਕੀ ਸ਼ਨੀਵਾਰਾਂ (ਇਸ ਵੇਲੇ ਦੂਜੇ ਅਤੇ ਚੌਥੇ ਸ਼ਨੀਵਾਰ ਪਹਿਲਾਂ ਹੀ ਬੈਂਕਾਂ ਲਈ ਛੁੱਟੀਆਂ ਹਨ) ਦਾ ਐਲਾਨ ਕਰਨ ਲਈ ਮਨਜ਼ੂਰੀ ਮੰਗ ਰਹੇ ਹਨ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਦੇ ਨੇਤਾਵਾਂ ਸੁਸ਼ੀਲ ਗੌਤਮ, ਪੁਨੀਤ ਵਰਮਾ, ਸੰਜੀਵ ਸ਼ਰਮਾ ਅਤੇ ਰਾਜੇਸ਼ ਖੰਨਾ, ਤਰੁਣ ਕੌਰਾ, ਸਮੀਰ ਅਤੇ ਸੰਜੀਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਬੈਂਕਿੰਗ ਖੇਤਰ ਵਿਚ ਹਰ ਹਫ਼ਤੇ 5 ਕੰਮਕਾਜੀ ਦਿਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਸਾਲ 2015 ਵਿਚ ਹਸਤਾਖ਼ਰ ਕੀਤੇ ਗਏ 10ਵੇਂ ਦੁਵੱਲੇ ਸਮਝੌਤੇ/7ਵੇਂ ਸੰਯੁਕਤ ਨੋਟ ਵਿਚ ਆਈ. ਬੀ. ਏ. ਅਤੇ ਸਰਕਾਰ ਨੇ ਇਸ ’ਤੇ ਸਹਿਮਤੀ ਪ੍ਰਗਟਾਈ ਸੀ ਅਤੇ ਇਸ ਅਨੁਸਾਰ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਐਲਾਨੀ ਜਾ ਰਹੀ ਹੈ, ਜਦੋਂ ਕਿ ਹੋਰ ਸ਼ਨੀਵਾਰ ਅੱਧੇ ਦਿਨ ਕੰਮ ਕਰਨ ਦੀ ਬਜਾਏ ਪੂਰੇ ਕੰਮਕਾਜੀ ਦਿਨ ਹੁੰਦੇ ਹਨ। ਇਹ ਵੀ ਦੱਸਿਆ ਗਿਆ ਕਿ ਤਨਖ਼ਾਹ ਗੱਲਬਾਤ ਦੇ ਸਮੇਂ, ਇਹ ਭਰੋਸਾ ਦਿੱਤਾ ਗਿਆ ਸੀ ਕਿ ਬਾਕੀ ਸਾਰੇ ਸ਼ਨਿਚਰਵਾਰ ਨੂੰ ਛੁੱਟੀਆਂ ਵਜੋਂ ਘੋਸ਼ਿਤ ਕਰਨ ਦੀ ਸਾਡੀ ਮੰਗ ’ਤੇ ਸਹੀ ਸਮੇਂ ’ਤੇ ਵਿਚਾਰ ਕੀਤਾ ਜਾਵੇਗਾ ਪਰ ਇਹ ਮੁੱਦਾ ਲਟਕਦਾ ਰਿਹਾ। ਇਸ ਲਈ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਨੇ ਵੱਖ-ਵੱਖ ਵਿਰੋਧ ਪ੍ਰੋਗਰਾਮਾਂ ਰਾਹੀਂ ਸਰਕਾਰ ਦਾ ਧਿਆਨ ਖਿੱਚਣ ਤੋਂ ਬਾਅਦ ਹੀ ਅੱਜ ਦੀ ਇਸ ਹੜਤਾਲ ਦਾ ਸੱਦਾ ਦਿੱਤਾ ਹੈ। ਯੂ.ਐੱਫ.ਬੀ.ਯੂ. ਦੇ ਹੋਰ ਆਗੂਆਂ ’ਚ ਬਿਨੇ ਸਿਨਹਾ, ਜਸਬੀਰ ਸਿੰਘ, ਦਿਨੇਸ਼ ਗੁਪਤਾ, ਹਰਬਾਘ ਸਿੰਘ, ਮਨੀਸ਼ ਕੁਮਾਰ, ਓਮ ਪ੍ਰਕਾਸ਼, ਅਮਨਜੋਤ ਸਿੰਘ, ਰਾਕੇਸ਼ ਮਾਥੁਰ, ਵਿਨੀਤ ਸ਼ਰਮਾ, ਰਾਕੇਸ਼ ਖੰਨਾ ਨੇ ਕਿਹਾ ਕਿ ਉਨਾਂ ਨਾਲ ਇਕੱਲਾ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਇਸ ਕਰਕੇ ਅੱਜ ਇਕ ਦਿਨਾਂ ਹੜਤਾਲ ਤੇ ਫੇਰ 28, 29 ਅਤੇ 30 ਸਤੰਬਰ ਨੂੰ ਤਿੰਨ ਦਿਨਾਂ ਅਤੇ 26 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਰਹਿਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਗਗਨਪ੍ਰੀਤ ਕੌਰ, ਸਨਮੀਤ ਸਿੰਘ, ਚੇਤਨ ਸ਼ਰਮਾ, ਕਪਿਲ ਸ਼ਰਮਾ ਤੇ ਪੁਨੀਤ ਕਦ ਆਦਿ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ: ਵੋਟਾਂ ਦੀ ਗਿਣਤੀ ਜਾਰੀ ਅਗਲੀ ਖ਼ਬਰ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ’ਤੇ ਮਜਾਰਾ ’ਚ ਲੱਖਾਂ ਸੰਗਤਾਂ ਹੋਈਆਂ ਨਤਮਸਤਕ ਢਾਡੀ ਚਰਨ ਸਿੰਘ ਆਲਮਗੀਰ ਤੇ ਗੁ...
Ad Position 24