11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ’ਤੇ ਮਜਾਰਾ ’ਚ ਲੱਖਾਂ ਸੰਗਤਾਂ ਹੋਈਆਂ ਨਤਮਸਤਕ ਢਾਡੀ ਚਰਨ ਸਿੰਘ ਆਲਮਗੀਰ ਤੇ ਗੁਰਪ੍ਰੀਤ ਸਿੰਘ ਲਾਂਡਰਾਂ ਦਾ ਜਥਾ ਛਾਇਆ

ਨਵਾਂਸ਼ਹਿਰ, 11 ਸਤੰਬਰ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)-ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ’ਤੇ ਪਿੰਡ ਮਜਾਰਾ ਨੌ ਅਬਾਦ ਵਿਖੇ ਦੂਜੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ’ਚ ਦੀਵਾਨ ਸਜਾਏ ਗਏ। ਜਿਸ ਦੌਰਾਨ ਪੰਥ ਦੇ ਪ੍ਰਸਿੱਧ ਢਾਡੀ ਚਰਨ ਸਿੰਘ ਆਲਮਗੀਰ, ਗੁਰਪ੍ਰੀਤ ਸਿੰਘ ਲਾਂਡਰਾਂ, ਪੰਡਿਤ ਸੋਮਨਾਥ ਰੋਡਿਆਂ ਵਾਲੇ ਗੁਰਦੀਪ ਸਿੰਘ ਉੜਾਪੜ, ਬੀਬੀ ਜਸਵੀਰ ਕੌਰ ਖਾਲਸਾ, ਬੀਬੀ ਪਰਮਜੀਤ ਕੌਰ ਖਾਲਸਾ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਨਵਾਂਸ਼ਹਿਰ, 11 ਸਤੰਬਰ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)-ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ’ਤੇ ਪਿੰਡ ਮਜਾਰਾ ਨੌ ਅਬਾਦ ਵਿਖੇ ਦੂਜੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ’ਚ ਦੀਵਾਨ ਸਜਾਏ ਗਏ। ਜਿਸ ਦੌਰਾਨ ਪੰਥ ਦੇ ਪ੍ਰਸਿੱਧ ਢਾਡੀ ਚਰਨ ਸਿੰਘ ਆਲਮਗੀਰ, ਗੁਰਪ੍ਰੀਤ ਸਿੰਘ ਲਾਂਡਰਾਂ, ਪੰਡਿਤ ਸੋਮਨਾਥ ਰੋਡਿਆਂ ਵਾਲੇ ਗੁਰਦੀਪ ਸਿੰਘ ਉੜਾਪੜ, ਬੀਬੀ ਜਸਵੀਰ ਕੌਰ ਖਾਲਸਾ, ਬੀਬੀ ਪਰਮਜੀਤ ਕੌਰ ਖਾਲਸਾ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ। ਉਨ੍ਹਾਂ ਦੱਸਿਆ ਕਿ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਤੇ ਨਾਮ ਸਿਮਰਨ ਕਰਨ ਲਈ ਉਪਦੇਸ਼ ਦਿੱਤਾ। ਉਨ੍ਹਾਂ ਵਲੋਂ ਪਿੰਡ ਰਹਿਪਾ, ਪਿੰਡ ਝਿੰਗੜਾਂ, ਪਿੰਡ ਗੋਸਲਾ, ਪਿੰਡ ਸੁੱਜੋਂ, ਪਿੰਡ ਗੁਣਾਂਚੌਰ ਗੁਰਦੁਆਰਾ ਸਾਹਿਬ ਬਣਾਏ ਗਏ। ਦੂਜੇ ਦਿਨ ਵੀ ਲੱਖਾਂ ਸੰਗਤਾਂ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਦਰਬਾਰ ’ਤੇ ਨਤਮਸਤਕ ਹੋਈਆਂ। ਦਰਬਾਰ ’ਤੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ ਜਿਥੇ 20 ਹਜ਼ਾਰ ਦੇ ਕਰੀਬ ਗੱਡੀਆਂ ਲਗਾਈਆਂ ਹੋਈਆਂ ਹਨ ਉਥੇ ਸੰਗਤਾਂ ਦੇ ਰਾਤ ਠਹਿਰਨ ਵਾਸਤੇ ਬੰਗਾ, ਗੁਣਾਚੌਰ, ਖਾਨਖਾਨਾ, ਮੁਕੰਦਪੁਰ ਤੇ ਬੱਲੋਵਾਲ ਵਿਖੇ ਠਹਿਰਾਓ ਦੇ ਪ੍ਰਬੰਧ ਕੀਤੇ ਹੋਏ ਹਨ। ਬਰਸੀ ਸਮਾਗਮ ’ਤੇ ਸੰਗਤਾਂ ਵਲੋਂ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ। ਇਸ ਮੌਕੇ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਜਸਪ੍ਰੀਤ ਸਿੰਘ ਰੌਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ, ਡਾ. ਬਖਸ਼ੀਸ਼ ਸਿੰਘ, ਜਸਬੀਰ ਸਿੰਘ ਰਾਏ, ਇੰਦਰਜੀਤ ਸਿੰਘ ਸਿਆਣ ਪ੍ਰਧਾਨ, ਕੁਲਵੰਤ ਸਿੰਘ ਹੀਰ ਮੁੱਖ ਪ੍ਰਬੰਧਕ, ਸ਼ਿੰਗਾਰਾ ਸਿੰਘ, ਸਟੇਜ ਸਕੱਤਰ ਸਤਨਾਮ ਸਿੰਘ ਸ਼ੇਰਗਿੱਲ, ਗੁਰਦਿਆਲ ਸਿੰਘ ਐਡਵੋਕੇਟ, ਮੋਹਣ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਮਾ. ਬਲਿਹਾਰ ਸਿੰਘ, ਅਵਤਾਰ ਸਿੰਘ ਟੋਨੀ, ਸੁਰਜੀਤ ਸਿੰਘ ਪੱਪੂ, ਕਰਨੈਲ ਸਿੰਘ ਹੀਰ, ਤਜਿੰਦਰ ਸਿੰਘ ਬਿੱਟੂ, ਬਲਵਿੰਦਰ ਕੌਰ, ਕੁਲਵੰਤ ਸਿੰਘ ਘੁੰਮਣ, ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਗੁਰਦੀਪ ਸਿੰਘ ਬੱਬਾ, ਕਮਲਜੀਤ ਸਿੰਘ, ਸੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਮਨਦੀਪ ਸਿੰਘ, ਕਰਨਬੀਰ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਦੀਦਾਰ ਸਿੰਘ ਬਿੱਕਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੈਂਕ ਮੁਲਾਜ਼ਮਾਂ ਨੇ ਹੜਤਾਲ ਕਰ ਕੀਤਾ ਕੰਮ ਕਾਜ ਠੱਪ ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਗ੍ਰਿਫਤਾਰ
Ad Position 24