07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਿਸਤ ਦੁਆਬ ਨਹਿਰ ’ਤੇ ਬਣ ਰਹੇ ਪੁਲ ਲਈ ਤਿਆਰ ਕੀਤੇ ਅਧੂਰੇ ਪਿੱਲਰ । (ਸੱਜੇ) ਪੁਲ ਬਣਨ ਕਾਰਨ ਬੰਦ ਪਿਆ ਰਸਤਾ । ਹੈੱਡਵਰਕਸ ਰੂਪਨਗਰ ਨੇੜੇ ਬਿਸਤ ਦੁਆਬ ਨਹਿਰ ’ ਤੇ ਬਣ ਰਹੇ ਪੁਲ ਦਾ ਕੰਮ ਰੁਕਿਆ , ਲੋਕ ਤੇ ਸੰਗਤਾਂ ਹੋ ਰਹੀਆਂ ਪ੍ਰੇਸ਼ਾਨ

ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਹੈੱਡਵਰਕਸ ਰੂਪਨਗਰ ਤੋਂ ਨਿਕਲਦੀ ਬਿਸਤ ਦੁਆਬ ਨਹਿਰ ‘ਤੇ ਹਾਈਵੇਅ ਨਾਲ ਜੁੜਦੇ ਛੋਟੇ ਪੁਲ ਦਾ ਨਿਰਮਾਣ ਕੰਮ ਪਿਛਲੇ ਕਰੀਬ 10-11 ਦਿਨਾਂ ਤੋਂ ਰੁਕਿਆ ਹੋਇਆ ਹੈ। ਠੇਕੇਦਾਰ ਅਨੁਸਾਰ ਸਰੀਏ ਦੀ ਉਪਲਬਧਤਾ ਵਿਚ ਆ ਰਹੀ ਦਿੱਕਤ ਕਾਰਨ ਕੰਮ ਰੋਕਣਾ ਪਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਰੂਪਨਗਰ, 6 ਸਤੰਬਰ (ਸਤਨਾਮ ਸਿੰਘ ਸੱਤੀ)-ਹੈੱਡਵਰਕਸ ਰੂਪਨਗਰ ਤੋਂ ਨਿਕਲਦੀ ਬਿਸਤ ਦੁਆਬ ਨਹਿਰ ‘ਤੇ ਹਾਈਵੇਅ ਨਾਲ ਜੁੜਦੇ ਛੋਟੇ ਪੁਲ ਦਾ ਨਿਰਮਾਣ ਕੰਮ ਪਿਛਲੇ ਕਰੀਬ 10-11 ਦਿਨਾਂ ਤੋਂ ਰੁਕਿਆ ਹੋਇਆ ਹੈ। ਠੇਕੇਦਾਰ ਅਨੁਸਾਰ ਸਰੀਏ ਦੀ ਉਪਲਬਧਤਾ ਵਿਚ ਆ ਰਹੀ ਦਿੱਕਤ ਕਾਰਨ ਕੰਮ ਰੋਕਣਾ ਪਿਆ ਹੈ। ਪੁਲ ਦੇ ਨਿਰਮਾਣ ਕਾਰਨ ਚੰਡੀਗੜ੍ਹ-ਰੂਪਨਗਰ-ਨਵਾਂਸ਼ਹਿਰ-ਜਲੰਧਰ ਮੁੱਖ ਮਾਰਗ ਲਗਭਗ ਇੱਕ ਮਹੀਨੇ ਤੋਂ ਬੰਦ ਹੋਣ ਕਾਰਨ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਣਾ ਪੈ ਰਿਹਾ ਹੈ। ਬੱਸਾਂ ਸਮੇਤ ਨਵਾਂਸ਼ਹਿਰ-ਜਲੰਧਰ ਵਲੋਂ ਆਉਣ-ਜਾਣ ਵਾਲੀ ਟਰੈਫ਼ਿਕ ਨੂੰ ਵੀ ਕਾਫ਼ੀ ਘੁੰਮ ਕੇ ਜਾਣਾ ਪੈ ਰਿਹਾ ਹੈ। ਸਭ ਤੋਂ ਵੱਧ ਪ੍ਰੇਸ਼ਾਨੀ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਰੋਜ਼ਾਨਾ ਆਉਣ ਵਾਲੀ ਸੰਗਤ ਅਤੇ ਖ਼ੁਸ਼ੀ-ਗਮੀ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਹੋ ਰਹੀ ਹੈ। ਗੁਰਦੁਆਰਾ ਪ੍ਰਬੰਧਕਾਂ ਵਲੋਂ ਪੁਰਾਣਾ ਰਸਤਾ ਖੋਲ੍ਹ ਕੇ ਆਰਜ਼ੀ ਲਾਂਘਾ ਬਣਾਇਆ ਗਿਆ ਹੈ, ਪਰ ਇਸ ਦੀ ਹਾਲਤ ਠੀਕ ਨਾ ਹੋਣ ਕਾਰਨ ਮੁਸ਼ਕਲਾਂ ਬਰਕਰਾਰ ਹਨ। ਇਸ ਤੋਂ ਇਲਾਵਾ ਨੇੜਲੀਆਂ ਫ਼ੈਕਟਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ, ਖ਼ਾਸ ਕਰਕੇ ਰਾਤ ਦੀਆਂ ਸ਼ਿਫ਼ਟਾਂ ਵਾਲਿਆਂ ਨੂੰ ਵੀ ਰਸਤਾ ਬੰਦ ਹੋਣ ਕਾਰਨ ਦਿੱਕਤਾਂ ਆ ਰਹੀਆਂ ਹਨ। ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਨੇ ਦੱਸਿਆ ਕਿ ਕਰੀਬ 10-11 ਦਿਨਾਂ ਤੋਂ ਪੁਲ ਦਾ ਕੰਮ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਤ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਪੁਲ ਦਾ ਕੰਮ ਜਲਦ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਅਤੇ ਸੰਗਤ ਨੇ ਵੀ ਮੰਗ ਕੀਤੀ ਹੈ ਕਿ ਨਿਰਮਾਣ ਕਾਰਜ ਵਿਚ ਤੇਜ਼ੀ ਲਿਆ ਕੇ ਪੁਲ ਨੂੰ ਛੇਤੀ ਚਾਲੂ ਕੀਤਾ ਜਾਵੇ, ਤਾਂ ਜੋ ਰੂਪਨਗਰ ਤੋਂ ਨੂਰਪੁਰ ਬੇਦੀ ਸਮੇਤ ਹੋਰ ਇਲਾਕਿਆਂ ਵੱਲ ਜਾਣ ਵਾਲੀ ਆਵਾਜਾਈ ਸੁਚਾਰੂ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਸੁੰਦਰ ਲਿਖਾਈ ’ਚ ਧਨੌਰੀ ਸਕੂਲ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਭਰਤਗੜ੍ਹ ਦੇ ਜ਼ਮੀਨਦੋਜ਼ ਪੁਲ ’ਚ ਖੜ੍ਹੇ ਬਰਸਾਤੀ ਪਾਣੀ ‘ਚੋਂ ਨਿਕਲ ਰਹੇ ਵਾਹਨ ਚਾਲਕ। (ਸੱਜੇ) ਬੜਾ ਪਿੰਡ ’ਚ ਬਰਸਾਤੀ ਨਦੀ ’...
Ad Position 24