05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਮਾਜ ਸੇਵਾ ’ਚ ਜੁਟੀਆਂ ਮਹਿਲਾ ਸਖੀਆਂ ਅਤੇ ਨਰੇਗਾ ਵਰਕਰਾਂ ਦਾ ਪਿੰਡ ਸ਼ਹੂਰਾ ਵਿਖੇ ਵਿਸ਼ੇਸ਼ ਸਨਮਾਨ

ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਸਮਾਜ ਭਲਾਈ ਅਤੇ ‘ਮਾਵਾਂ ਦੀਆਂ ਸਤਿਕਾਰ ਯੋਜਨਾ’ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੀਆਂ ਮਹਿਲਾ ਸਖੀਆਂ ਦੀ ਹੌਸਲਾ ਅਫ਼ਜ਼ਾਈ ਲਈ ਅੱਜ ਪਿੰਡ ਸ਼ਹੂਰਾ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਸਰਪੰਚ ਸਾਉਣ ਸਿੰਘ ਸ਼ਹੂਰਾ ਅਤੇ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮ੍ਰਿਤ ਪਾਲ ਸਿੰਘ ਸ਼ਹੂਰਾ ਕਰਵਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਸੋਨੀਆ ਮਾਨ ਅਤੇ ਮਹਿਲਾ ਕੋਆਰਡੀਨੇਟਰ ਰਵਲੀਨ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਪਿੰਡ ਸ਼ਹੂਰਾ ਵਿਖੇ ਮਹਿਲਾ ਸਖੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਸਮੇਂ ਸੋਨੀਆ ਮਾਨ ਨਾਲ ਸਰਪੰਚ ਸਾਉਣ ਸਿੰਘ, ਅੰਮ੍ਰਿਤਪਾਲ ਸਿੰਘ ਸ਼ਹੂਰਾ ਤੇ ਹੋਰ। ਤਸਵੀਰ : ਗੁਰਵਿੰਦਰ ਸਿੰਘ ਕਲਸੀ 06-11-2026
ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਸਮਾਜ ਭਲਾਈ ਅਤੇ ‘ਮਾਵਾਂ ਦੀਆਂ ਸਤਿਕਾਰ ਯੋਜਨਾ’ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੀਆਂ ਮਹਿਲਾ ਸਖੀਆਂ ਦੀ ਹੌਸਲਾ ਅਫ਼ਜ਼ਾਈ ਲਈ ਅੱਜ ਪਿੰਡ ਸ਼ਹੂਰਾ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਸਰਪੰਚ ਸਾਉਣ ਸਿੰਘ ਸ਼ਹੂਰਾ ਅਤੇ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮ੍ਰਿਤ ਪਾਲ ਸਿੰਘ ਸ਼ਹੂਰਾ ਕਰਵਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਸੋਨੀਆ ਮਾਨ ਅਤੇ ਮਹਿਲਾ ਕੋਆਰਡੀਨੇਟਰ ਰਵਲੀਨ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸ਼ਹੂਰਾ ਸਮੇਤ ਬਹਿੜਵਾਲ, ਡੱਲੇਕੇ, ਕਿਰਲਗੜ, ਪੱਧਰੀ ਅਤੇ ਸਾਰੰਗੜਾ ਤੋਂ ਵੱਡੀ ਗਿਣਤੀ ਵਿਚ ਪਹੁੰਚੀਆਂ ਮਹਿਲਾ ਸਖੀਆਂ ਨਾਲ ਸਮਾਜਿਕ ਕਾਰਜਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਵੀ ਕੀਤੀ ਗਈ। ਸਮਾਜ ਪ੍ਰਤੀ ਬਿਹਤਰ ਸੇਵਾਵਾਂ ਅਤੇ ਦ੍ਰਿੜਤਾ ਦਿਖਾਉਣ ਬਦਲੇ ਸੋਨੀਆ ਮਾਨ, ਰਵਲੀਨ ਸੰਧੂ, ਸਰਪੰਚ ਸਾਉਣ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਲੋਂ ਸਮੂਹ ਮਹਿਲਾ ਸਖੀਆਂ ਅਤੇ ਪਿੰਡ ਸ਼ਹੂਰਾ ਦੀਆਂ ਨਰੇਗਾ ਵਰਕਰਾਂ ਨੂੰ ਵਿਸ਼ੇਸ਼ ਤੋਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੀ.ਡੀ.ਓ. ਭੁਪਿੰਦਰ ਸਿੰਘ, ਵਾਈਸ ਚੇਅਰਮੈਨ ਲਖਬੀਰ ਸਿੰਘ ਮੰਝ, ਮੈਂਬਰ ਕੁਲਦੀਪ ਸਿੰਘ, ਮੈਂਬਰ ਯੋਧਾ ਸਿੰਘ, ਹਰਜਿੰਦਰ ਸਿੰਘ ਮੈਂਬਰ, ਗੁਰਭੇਜ ਸਿੰਘ ਮੈਂਬਰ, ਅਮਰਜੀਤ ਸਿੰਘ, ਬਲਾਕ ਪ੍ਰਧਾਨ ਗੁਰਪਾਲ ਸਿੰਘ, ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ, ਸਰਪੰਚ ਦਿਲਬਾਗ ਸਿੰਘ, ਮਨਦੀਪ ਸਿੰਘ, ਸਰਪੰਚ ਬਲਬੀਰ ਸਿੰਘ ਵੇਹਰਾ, ਸਰਪੰਚ ਹੈਰੀ, ਜੱਗੂ ਅਤੇ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਅਮਿਤੋਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਐਨ.ਡੀ.ਯੂ. ਰਿਜਨਲ ਕੈਂਪਸ ਦੇ ਵਿਦਿਆਰਥੀਆਂ ਵਲੋਂ ਜਨ ਜਾਗਰੂਕਤਾ ਸਮਾਗਮ ਅਗਲੀ ਖ਼ਬਰ ‘ ਆਪ’ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ-ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ
Ad Position 24