ਲਾਈਨਮੈਨ ਰਜਵੰਤ ਸਿੰਘ ਮਾਹਲ ਦੀ ਸੇਵਾ-ਮੁਕਤੀ ’ਤੇ ਸਨਮਾਨ ਸਮਾਰੋਹ
ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਸਬ-ਡਵੀਜ਼ਨ ਬਿਜਲੀ ਦਫ਼ਤਰ ਲੋਪੋਕੇ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਤੌਰ ਲਾਈਨਮੈਨ ਬੇਦਾਗ਼ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਰਜਵੰਤ ਸਿੰਘ ਮਾਹਲ ਦੀ ਸੇਵਾ-ਮੁਕਤੀ ’ਤੇ ਇਕ ਵਿਸ਼ੇਸ਼ ਵਿਦਾਇਗੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਐਸ.
ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਸਬ-ਡਵੀਜ਼ਨ ਬਿਜਲੀ ਦਫ਼ਤਰ ਲੋਪੋਕੇ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਤੌਰ ਲਾਈਨਮੈਨ ਬੇਦਾਗ਼ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਰਜਵੰਤ ਸਿੰਘ ਮਾਹਲ ਦੀ ਸੇਵਾ-ਮੁਕਤੀ ’ਤੇ ਇਕ ਵਿਸ਼ੇਸ਼ ਵਿਦਾਇਗੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਐਸ.ਡੀ . ਓ. ਕੁਲਦੀਪ ਸਿੰਘ, ਭੁਪਿੰਦਰ ਸਿੰਘ ਜੇ.ਈ. ਸੁਖਵਿੰਦਰ ਸਿੰਘ ਸਮੇਤ ਸਮੂਹ ਸਟਾਫ ਨੇ ਰਜਵੰਤ ਸਿੰਘ ਮਾਹਲ ਵਲੋਂ ਮਹਿਕਮੇ ਪ੍ਰਤੀ ਨਿਭਾਈਆਂ ਇਮਾਨਦਾਰਾਨਾ ਸੇਵਾਵਾਂ ਦਾ ਜ਼ਿਕਰ ਕੀਤਾ । ਇਸ ਮੌਕੇ ਲਾਈਨਮੈਨ ਹਰਪ੍ਰੀਤ ਸਿੰਘ, ਲਾਈਨਮੈਨ ਗੁਰਭੇਜ ਸਿੰਘ, ਲਾਈਨਮੈਨ ਕੁਲਦੀਪ ਸਿੰਘ, ਸ਼ਾਰਦਾ ਪ੍ਰਸ਼ਾਦ, ਸਾਹਿਲ, ਸਾਹਿਬ ਸਿੰਘ ਅਤੇ ਡਾ. ਗੁਰਭੇਜ ਸਿੰਘ ਲੋਪੋਕੇ ਨੇ ਸਾਂਝੇ ਤੌਰ ‘ਤੇ ਰਜਵੰਤ ਸਿੰਘ ਮਾਹਲ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।