05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

‘ ਆਪ’ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ-ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ

ਬਾਬਾ ਬਕਾਲਾ ਸਾਹਿਬ, 5 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਅੱਜ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਝਾੜੂ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ।

Ad Position 21
No active advertisement
ਅਜੀਤ ਡੈਸਕ 06-11-2026
ਬਾਬਾ ਬਕਾਲਾ ਸਾਹਿਬ, 5 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਅੱਜ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਝਾੜੂ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਹਰ ਦਿਨ ਕਤਲ ’ਤੇ ਲੁੱਟਖੋਹ ਦੀਆਂ ਵਾਰਦਾਤਾਂ ਆਮ ਵਰਤਾਰਾ ਬਣ ਗਈਆਂ ਹਨ। ਹਾਲਾਤ ਇਹ ਹਨ ਕਿ ਗੁੰਡਾ ਅਨਸਰਾਂ ਤੋਂ ਖੁਦ ਪੁਲਿਸ ਤੱਕ ਸੁਰੱਖਿਅਤ ਨਹੀਂ। ਲੋਕ ਹੁਣ ਇਸ ਸਰਕਾਰ ਨੂੰ ਵੀ ਚੱਲਦਾ ਕਰਨ ਲਈ ਉਤਾਵਲੇ ਹਨ ਅਤੇ ਪੰਜਾਬ ਵਿਚ ਐਤਕੀਂ 2027 ਦੀਆਂ ਚੋਣਾਂ ਵਿਚ ਭਾਜਪਾ ਜਿੱਤ ਦੇ ਝੰਡੇ ਗੱਡੇਗੀ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਸਕੱਤਰ ਸ: ਮਨਜੀਤ ਸਿੰਘ ਮੰਨਾ ਨੇ ਭਾਰਤੀ ਜਨਤਾ ਪਾਰਟੀ ਵਲੋਂ ਅੱਜ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਪਦਯਾਤਰਾ ਗੁਰਦਾਸਪੁਰ ਲਈ ਕਾਫਲੇ ਸਮੇਤ ਰਵਾਨਾ ਹੋਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਸਰਕਲ ਪ੍ਰਧਾਨ ਕਰਮ ਸਿੰਘ ਸੁਧਾਰ ਰਾਜਪੂਤਾਂ, ਹਰਪ੍ਰੀਤ ਸਿੰਘ ਹੈਪੀ ਖੱਖ , ਗਾਂਧੀ ਭਿੰਡਰ, ਦਲਜੀਤ ਭਿੰਡਰ, ਸੁਖਦੇਵ ਸਿੰਘ ਧੂਲਕਾ, ਗਿਆਨ ਸਿੰਘ ਸਿੰਘਪੁਰਾ, ਅਵਤਾਰ ਸਿੰਘ ਸਰਪੰਚ ਵਜ਼ੀਰ ਭੁੱਲਰ, ਪਿੰਦਰ ਦੋਲੋਨੰਗਲ, ਰਵੀ ਟਪਿਆਲਾ, ਬਲਵਿੰਦਰ ਸਿੰਘ ਪੱਡਾ, ਮਾਹਨ ਸਿੰਘ ਬਿਆਸ, ਪੰਮਾ ਛਾਪਿਆਂਵਾਲੀ ਆਦਿ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਾ ’ਚ ਜੁਟੀਆਂ ਮਹਿਲਾ ਸਖੀਆਂ ਅਤੇ ਨਰੇਗਾ ਵਰਕਰਾਂ ਦਾ ਪਿੰਡ ਸ਼ਹੂਰਾ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ‘ ਸਾਡਾ ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮ ਤਹਿਤ ਬਾਬਾ ਬਕਾਲਾ ਵਿਖੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ
Ad Position 24