22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਦੋ ਡਾਕਟਰਾਂ ਦੀ ਤਸਵੀਰ, ਕਈ ਸਿਆਸੀ ਸਵਾਲ ! ਡਾ . ਸੁਭਾਸ਼ ਸ਼ਰਮਾ ਵਲੋਂ ਡਾ . ਪਰਮਿੰਦਰ ਸ਼ਰਮਾ ਦੇ ਪੈਰੀਂ ਹੱਥ

ਨੰਗਲ, 21 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਆਸਤ ਵਿਚ ਕਈ ਵਾਰ ਬਿਆਨ ਨਾਲੋਂ ਇੱਕ ਤਸਵੀਰ ਵੱਧ ਕੁਝ ਕਹਿ ਜਾਂਦੀ ਹੈ। ਨੰਗਲ ਵਿਚ ਬੀਤੇ ਦਿਨ ਸਾਹਮਣੇ ਆਈ ਭਾਜਪਾ ਦੇ ਦੋ ਆਗੂਆਂ ਦੀ ਇੱਕ ਤਸਵੀਰ ਵੀ ਇਨ੍ਹੀਂ ਦਿਨੀਂ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 22-09-2026
ਨੰਗਲ, 21 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਆਸਤ ਵਿਚ ਕਈ ਵਾਰ ਬਿਆਨ ਨਾਲੋਂ ਇੱਕ ਤਸਵੀਰ ਵੱਧ ਕੁਝ ਕਹਿ ਜਾਂਦੀ ਹੈ। ਨੰਗਲ ਵਿਚ ਬੀਤੇ ਦਿਨ ਸਾਹਮਣੇ ਆਈ ਭਾਜਪਾ ਦੇ ਦੋ ਆਗੂਆਂ ਦੀ ਇੱਕ ਤਸਵੀਰ ਵੀ ਇਨ੍ਹੀਂ ਦਿਨੀਂ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਸਵੀਰ ਵਿਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਡਾ. ਪਰਮਿੰਦਰ ਸ਼ਰਮਾ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਆਮ ਮੁਲਾਕਾਤ ਨਾਲੋਂ ਇਸ ਲਈ ਵੱਧ ਚਰਚਾ ਖਿੱਚ ਰਹੀ ਹੈ ਕਿਉਂਕਿ ਡਾ. ਪਰਮਿੰਦਰ ਸ਼ਰਮਾ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ 2017 ਅਤੇ 2022 ਵਿਚ ਭਾਜਪਾ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਦੂਜੇ ਪਾਸੇ ਡਾ. ਸੁਭਾਸ਼ ਸ਼ਰਮਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਰਹੇ ਸਨ। ਹੁਣ ਜਦੋਂ ਡਾ. ਸੁਭਾਸ਼ ਸ਼ਰਮਾ ਵਲੋਂ ਹਲਕੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ ਅਤੇ ਨੰਗਲ ਦੇ ਰੇਲਵੇ ਰੋਡ ’ਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨਾਲ ਸਬੰਧਤ ਭਾਜਪਾ ਦੇ ਨਵੇਂ ਦਫ਼ਤਰ ਦੀ ਸ਼ੁਰੂਆਤ ਹੋਈ ਹੈ, ਤਾਂ ਇਸ ਤਸਵੀਰ ਨੇ ਸਿਆਸੀ ਚਰਚਾ ਨੂੰ ਹੋਰ ਹਵਾ ਦੇ ਦਿੱਤੀ ਹੈ। ਸਿਆਸੀ ਹਲਕਿਆਂ ਵਿਚ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਸਿਰਫ਼ ਵੱਡੇ ਆਗੂ ਤੋਂ ਆਸ਼ੀਰਵਾਦ ਲੈਣ ਦੀ ਰਵਾਇਤੀ ਤਸਵੀਰ ਹੈ ਜਾਂ ਫਿਰ ਭਵਿੱਖ ਦੇ ਸਿਆਸੀ ਸਫ਼ਰ ਨਾਲ ਜੁੜਿਆ ਕੋਈ ਸੰਕੇਤ ਵੀ ਇਸ ਵਿਚ ਛੁਪਿਆ ਹੋਇਆ ਹੈ? ਇਸ ਬਾਰੇ ਫਿਲਹਾਲ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ, ਪਰ ਡਾ. ਸੁਭਾਸ਼ ਸ਼ਰਮਾ ਦੀ ਹਲਕੇ ਵਿਚ ਸਰਗਰਮੀ ਅਤੇ ਦੋਵਾਂ ਆਗੂਆਂ ਦੀ ਇਹ ਤਸਵੀਰ ਭਾਜਪਾ ਦੇ ਸਥਾਨਕ ਸਿਆਸੀ ਸਮੀਕਰਨਾਂ ਨੂੰ ਲੈ ਕੇ ਚਰਚਾ ਜ਼ਰੂਰ ਛੇੜ ਰਹੀ ਹੈ। ਸਿਆਸਤ ਦੇ ਮੈਦਾਨ ਵਿਚ ਅੱਜ ਦੀ ਤਸਵੀਰ ਕੱਲ੍ਹ ਦਾ ਸੰਕੇਤ ਬਣੇਗੀ ਜਾਂ ਸਿਰਫ਼ ਇੱਕ ਪਲ ਦੀ ਤਸਵੀਰ ਸਾਬਤ ਹੋਵੇਗੀ—ਇਸ ਦਾ ਫੈਸਲਾ ਸਮਾਂ ਹੀ ਕਰੇਗਾ। ਫਿਲਹਾਲ ਨੰਗਲ ਦੀ ਇਹ ਤਸਵੀਰ ਸਿਆਸੀ ਗਲਿਆਰਿਆਂ ਵਿਚ ਕਈ ਸਵਾਲ ਛੱਡ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸਿਆਸਤ ’ਤੇ ਲੰਬੇ ਅਰਸੇ ਤੋਂ ਬਰਕਰਾਰ ਹੈ ਵਕੀਲਾਂ ਦਾ ਕਬਜ਼ਾ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਓਇੰਦ ਵਿਖੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਸੰਬੰਧੀ ਕੀਤਾ ਜਾਗਰੂਕ
Ad Position 24