22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰਦੇਵ ਹਸਪਤਾਲ ਵਲੋਂ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਵੀਂ ਅਲਟਰਾਸਾਊਂਡ ਮਸ਼ੀਨ ਸਥਾਪਿਤ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ

ਨੂਰਪੁਰ ਬੇਦੀ, 21 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪਿਛਲੇ ਕਈ ਸਾਲਾਂ ਤੋਂ ਨੂਰਪੁਰ ਬੇਦੀ ਇਲਾਕੇ ਤੋਂ ਇਲਾਵਾ ਕੰਢੀ, ਦੂਆਬਾ, ਦੂਣੀ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਮਰੀਜ਼ਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਲੋਂ ਅਲਟਰਾਸਾਊਂਡ ਅਤੇ ਸੀ. ਟੀ.

Ad Position 21
No active advertisement
ਅਜੀਤ ਡੈਸਕ 22-09-2026
ਨੂਰਪੁਰ ਬੇਦੀ, 21 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪਿਛਲੇ ਕਈ ਸਾਲਾਂ ਤੋਂ ਨੂਰਪੁਰ ਬੇਦੀ ਇਲਾਕੇ ਤੋਂ ਇਲਾਵਾ ਕੰਢੀ, ਦੂਆਬਾ, ਦੂਣੀ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਮਰੀਜ਼ਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਲੋਂ ਅਲਟਰਾਸਾਊਂਡ ਅਤੇ ਸੀ.ਟੀ. ਸਕੈਨ ਕਰਵਾਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਅਹਿਮ ਕਦਮ ਚੁੱਕਿਆ ਗਿਆ ਹੈ। ਹਸਪਤਾਲ ਵਿਚ ਇੱਕ ਹੋਰ ਆਧੁਨਿਕ ਅਲਟਰਾਸਾਊਂਡ ਮਸ਼ੀਨ ਸਥਾਪਿਤ ਕਰਨ ਦੇ ਨਾਲ ਨਵੇਂ ਰੇਡੀਓਲੋਜਿਸਟ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ. ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਪਹਿਲਾਂ ਇੱਕ ਅਲਟਰਾਸਾਊਂਡ ਮਸ਼ੀਨ ਅਤੇ ਇੱਕ ਡਾਕਟਰ ਦੀ ਸੇਵਾ ਉਪਲਬਧ ਸੀ। ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਕਈ ਵਾਰ ਜਾਂਚ ਲਈ ਦੋ-ਤਿੰਨ ਦਿਨ ਬਾਅਦ ਦਾ ਸਮਾਂ ਮਿਲਦਾ ਸੀ, ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਮੱਸਿਆ ਦੇ ਹੱਲ ਲਈ ਹਸਪਤਾਲ ਪ੍ਰਬੰਧਕਾਂ ਵਲੋਂ ਵਾਧੂ ਅਲਟਰਾਸਾਊਂਡ ਮਸ਼ੀਨ ਲਗਾਉਣ ਦੇ ਨਾਲ ਨਵੇਂ ਰੇਡੀਓਲੋਜਿਸਟ ਦੀ ਨਿਯੁਕਤੀ ਕੀਤੀ ਗਈ ਹੈ। ਇਸ ਨਾਲ ਜਾਂਚ ਦੀ ਸਮਰੱਥਾ ਵਧਣ ਅਤੇ ਰਿਪੋਰਟਿੰਗ ਸਮੇਂ ਵਿੱਚ ਕਮੀ ਆਉਣ ਦੀ ਉਮੀਦ ਹੈ। ਰੇਡੀਓਲੋਜਿਸਟ ਡਾ. ਅੰਤਰਪ੍ਰੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਿਚ ਵੱਖ-ਵੱਖ ਕਿਸਮਾਂ ਦੇ ਅਲਟਰਾਸਾਊਂਡ ਅਤੇ ਸੀ.ਟੀ. ਸਕੈਨ ਦੀਆਂ ਸਹੂਲਤਾਂ ਉਪਲਬਧ ਹਨ ਤੇ ਵਿਸ਼ੇਸ਼ ਤੌਰ ਤੇ ਗਰਭਵਤੀ ਔਰਤਾਂ ਲਈ 11 ਤੋਂ 14 ਹਫ਼ਤਿਆਂ ਦੌਰਾਨ ਹੋਣ ਵਾਲੀ ਪਹਿਲੀ ਤਿਮਾਹੀ ਦੀ ਸਕ੍ਰੀਨਿੰਗ ਅਤੇ 18 ਤੋਂ 22 ਹਫ਼ਤਿਆਂ ਦੌਰਾਨ ਕੀਤੀ ਜਾਣ ਵਾਲੀ ਵਿਸਥਾਰਤ ਐਨਾਟੋਮੀ ਸਕੈਨ ਦੀ ਸਹੂਲਤ ਵੀ ਉਪਲਬਧ ਹੈ। ਡਾ. ਪਰਵਿੰਦਰ ਸਿੰਘ ਨੇ ਅਲਟਰਾਸਾਊਂਡ ਸਬੰਧੀ ਲੋਕਾਂ ਵਿਚ ਮੌਜੂਦ ਵਹਿਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਕਈ ਲੋਕ ਇਸ ਜਾਂਚ ਨੂੰ ਲੈ ਕੇ ਬੇਵਜਹਾ ਡਰਦੇ ਹਨ। ਉਨ੍ਹਾਂ ਦੱਸਿਆ ਕਿ ਅਲਟਰਾਸਾਊਂਡ ਵਿਚ ਧੁਨੀ ਤਰੰਗਾਂ ਦੀ ਵਰਤੋਂ ਕਰਕੇ ਸਰੀਰ ਦੇ ਅੰਦਰਲੇ ਅੰਗਾਂ ਦੀ ਇਮੇਜਿੰਗ ਕੀਤੀ ਜਾਂਦੀ ਹੈ ਅਤੇ ਇਹ ਐਕਸ-ਰੇ ਆਧਾਰਿਤ ਜਾਂਚ ਨਹੀਂ ਹੈ। ਇਸ ਮੌਕੇ ਹਸਪਤਾਲ ਦੀ ਮੈਡੀਕਲ ਟੀਮ ਵਿਚ ਡਾ. ਪਰਮਿੰਦਰ ਸਿੰਘ, ਡਾ. ਚੰਦਨ, ਡਾ. ਗੌਰਵ ਸ਼ਰਮਾ ਯੂਰੋਲੋਜਿਸਟ, ਡਾ. ਪ੍ਰਭਜੋਤ ਕੌਰ ਗਾਇਨੀ, ਡਾ. ਪੰਕ ਜ ਗੁਪਤਾ, ਡਾ. ਮਨਦੀਪ ਸਿੰਘ ਕੋਹਲੀ ਕਾਰਡੀਓਲੋਜਿਸਟ, ਡਾ. ਚੰਦਨ ਐਮ.ਡੀ. ਮੈਡੀਸਨ, ਡਾ. ਹਰਮਨ ਭਾਟੀਆ ਆਰਥੋਪੀਡਿਕਸ, ਡਾ. ਕਿਸ਼ਨ ਈ.ਐਨ.ਟੀ. ਅਤੇ ਡਾ. ਵਿਨੋਦ ਕੁਮਾਰ ਵਰਮਾ ਜਨਰਲ ਸਰਜਨ ਤੋਂ ਇਲਾਵਾ ਹਸਪਤਾਲ ਦੀ ਐਡਮਿਨਿਸਟਰੇਸ਼ਨ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੱਡ ਰਾਜਗਿਰੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਸੰਗਤਾਂ ਦੀ ਬੱਸ ਰਵਾਨਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ... ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਤੇ ਸੇਵਾ ਦਾ ਸੰਦੇਸ਼ ਦਿੰਦੀਆਂ ਹਨ-ਹਰਜੋਤ ਬੈਂਸ ਬਾਲਕ ਰੂਪੀ ਮੰਦਰ ਡੁਕਲੀ ਵ...
Ad Position 24