22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

‘ਆਪ’ ਆਗੂ ਜਰਮਨ ਸਿੰਘ ਨੂੰ ਸਦਮਾ, ਪਿਤਾ ਸਵਰਗਵਾਸ

ਨੂਰਪੁਰ ਬੇਦੀ, 21 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਗ੍ਰਾਮ ਪੰਚਾਇਤ, ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਭਾਉਵਾਲ ਵਲੋਂ ਕਰਵਾਇਆ ਗਿਆ ਵਿਸ਼ਾਲ ਕੁਸ਼ਤੀ ਦੰਗਲ ਪਹਿਲਵਾਨਾਂ ਦੇ ਰੋਮਾਂਚਕ ਮੁਕਾਬਲਿਆਂ ਅਤੇ ਵੱਡੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਦੀ ਹਾਜ਼ਰੀ ਦਰਮਿਆਨ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਦੰਗਲ ਦੀ ਇੱਕ ਨੰਬਰ ਝੰਡੀ ਦੀ ਕੁਸ਼ਤੀ ਪਹਿਲਵਾਨ ਸ਼ੇਰਾ ਗੁੱਜਰ ਬਾਬਾ ਫਲਾਹੀ ਅਤੇ ਦਿਨੇਸ਼ ਗੁਲੀਆ ਵਿਚਕਾਰ ਹੋਈ।

Ad Position 21
No active advertisement
‘ਆਪ’ ਆਗੂ ਜਰਮਨ ਸਿੰਘ ਨੂੰ ਸਦਮਾ, ਪਿਤਾ ਸਵਰਗਵਾਸ ਸ਼ੇਰਾ ਗੁੱਜਰ ਅਤੇ ਦਿਨੇਸ਼ ਗੁਲੀਆ ਵਿਚਕਾਰ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਣ ਸਮੇਂ ਪਿੰਡ ਦੇ ਪਤਵੰਤੇ। ਤਸਵੀਰ: ਰਾਜੇਸ਼ ਚੌਧਰੀ 22-09-2026
ਨੂਰਪੁਰ ਬੇਦੀ, 21 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਗ੍ਰਾਮ ਪੰਚਾਇਤ, ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਭਾਉਵਾਲ ਵਲੋਂ ਕਰਵਾਇਆ ਗਿਆ ਵਿਸ਼ਾਲ ਕੁਸ਼ਤੀ ਦੰਗਲ ਪਹਿਲਵਾਨਾਂ ਦੇ ਰੋਮਾਂਚਕ ਮੁਕਾਬਲਿਆਂ ਅਤੇ ਵੱਡੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਦੀ ਹਾਜ਼ਰੀ ਦਰਮਿਆਨ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਦੰਗਲ ਦੀ ਇੱਕ ਨੰਬਰ ਝੰਡੀ ਦੀ ਕੁਸ਼ਤੀ ਪਹਿਲਵਾਨ ਸ਼ੇਰਾ ਗੁੱਜਰ ਬਾਬਾ ਫਲਾਹੀ ਅਤੇ ਦਿਨੇਸ਼ ਗੁਲੀਆ ਵਿਚਕਾਰ ਹੋਈ। ਦੋਵਾਂ ਪਹਿਲਵਾਨਾਂ ਦਰਮਿਆਨ ਕਰੀਬ ਅੱਧੇ ਘੰਟੇ ਤੱਕ ਚੱਲੇ ਰੋਚਕ ਮੁਕਾਬਲੇ ਵਿਚਕਾਰ ਦਿਨੇਸ਼ ਗੁਲੀਆ ਨੇ ਪੁਆਇੰਟਾਂ ਦੇ ਆਧਾਰ ’ਤੇ ਜਿੱਤ ਦਰਜ ਕੀਤੀ। ਦੋਵਾਂ ਪਹਿਲਵਾਨਾਂ ਨੂੰ 2 ਲੱਖ 61 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦੰਗਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੋਟੀ ਦੇ ਪਹਿਲਵਾਨ ਤਾਲਿਬ ਬਾਬਾ ਫਲਾਹੀ ਅਤੇ ਜੋਟੀ ਗੁੱਜਰ, ਹਾਮਿਦ ਇਰਾਨ ਅਤੇ ਕਲਵਾ ਗੁੱਜਰ ਨੂੰ ਬੁਲਟ ਮੋਟਰਸਾਈਕਲ, ਪਹਿਲਵਾਨ ਨਿਸ਼ਾਂਤ ਹਰਿਆਣਾ ਅਤੇ ਸਾਹਿਲ ਕੋਹਾਲੀ ਨੂੰ 1 ਲੱਖ 51 ਹਜ਼ਾਰ ਰੁਪਏ, ਭੋਲਾ ਕਾਸਣੀ ਅਤੇ ਸ਼ੁਭਮ ਰਈਆ ਨੂੰ 1 ਲੱਖ 21 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਦੰਗਲ ਦੌਰਾਨ ਪਰਮਿੰਦਰ ਪੱਟੀ, ਪ੍ਰੀਤ ਬਿਟਰਵਾਲ, ਗੁਰਜੀਤ ਮਕਰੋੜ, ਨਦੀਮ ਦੋਦਾ, ਫਾਰੂਕ ਗੁੱਜਰ, ਵੰਸ਼ ਪਟਿਆਲਾ, ਦਿਨੇਸ਼ ਮਹਾਰਾਸ਼ਟਰ ਅਤੇ ਯੁਵਰਾਜ ਚਮਕੌਰ ਸਾਹਿਬ ਸਮੇਤ ਹੋਰ ਨਾਮਵਰ ਪਹਿਲਵਾਨਾਂ ਵਿਚਕਾਰ ਵਿਚਕਾਰਲੀ ਝੰਡੀ ਦੀਆਂ ਕੁਸ਼ਤੀਆਂ ਦੇ ਵੀ ਦਿਲਚਸਪ ਅਤੇ ਰੋਮਾਂਚਕ ਮੁਕਾਬਲੇ ਹੋਏ। ਇਸ ਮੌਕੇ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਦੰਗਲ ਵਿਚ ਪਹੁੰਚੀਆਂ ਸੰਗਤਾਂ, ਪਹਿਲਵਾਨਾਂ, ਸਹਿਯੋਗੀਆਂ ਅਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ ਧਨੋਆ, ਓਂਕਾਰ ਸਿੰਘ ਧਨੋਆ, ਕਰਨੈਲ ਸਿੰਘ ਧਨੋਆ, ਜਥੇ ਹਰਜਿੰਦਰ ਸਿੰਘ ਭਾਉਵਾਲ, ਸਰਪੰਚ ਕਰਮਜੀਤ ਸਿੰਘ ਬੈਣੀਵਾਲ, ਮਾ ਸੁਖਵਿੰਦਰ ਸਿੰਘ ਧਨੋਆ, ਠੇਕੇਦਾਰ ਬਲਵਿੰਦਰ ਸਿੰਘ ਧਨੋਆ, ਜਸਵਿੰਦਰ ਸਿੰਘ ਬੰਗਾ ਸਾਬਕਾ ਸਰਪੰਚ, ਕੁਲਵੰਤ ਸਿੰਘ ਸੁਮਲ, ਸੁਰਿੰਦਰ ਸਿੰਘ ਸੁਮਲ, ਹਰਜਿੰਦਰ ਸਿੰਘ ਧਨੋਆ, ਬਲਵਿੰਦਰ ਸਿੰਘ ਪਰਵਾਨਾ, ਸਤਵਿੰਦਰ ਸਿੰਘ ਜਰਮਨ, ਗੱਜਣ ਸਿੰਘ, ਨੰ. ਦਰਸ਼ਨ ਸਿੰਘ, ਨੰ. ਗੁਰਪ੍ਰੀਤ ਸਿੰਘ, ਨੰ ਬਲਦੇਵ ਸਿੰਘ ਬੰਗਾ, ਨੰ. ਦੇਵ ਸਿੰਘ, ਅਮਰੀਕ ਸਿੰਘ ਪੰਚ, ਹਰਪ੍ਰੀਤ ਸਿੰਘ ਬੰਗਾ, ਗੁਰਮੇਲ ਸਿੰਘ ਪੰਚ, ਰਸ਼ਪਾਲ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਰਜਿੰਦਰ ਸਿੰਘ ਢਿੱਲੋਂ, ਹਰਵਿੰਦਰ ਸਿੰਘ, ਜੀਵਨ ਸਿੰਘ, ਜੋਗਾ ਸਿੰਘ, ਬਲਜੀਤ ਸਿੰਘ ਬੰਗਾ, ਨੋਨੀ ਵੜੈਚ, ਕੁਲਦੀਪ ਬੈਣੀਵਾਲ, ਮਾ ਨਰਿੰਦਰਜੀਤ ਸਿੰਘ, ਗੁਰਮੀਤ ਸਿੰਘ ਬੈਣੀਵਾਲ, ਜਰਨੈਲ ਸਿੰਘ ਧਨੋਆ, ਜਿੰਦਰ ਧਨੋਆ, ਅਮਰੀਕ ਨਿੱਝਰ, ਜੋਗਾ ਸਿੰਘ, ਸਿਮਰਨ ਸੁਮਲ, ਸੁਖਜਿੰਦਰ ਸੁਮਲ, ਗੁਰਵੀਰ ਧਨੋਆ, ਤਰਨਵੀਰ ਧਨੋਆ, ਮਨੀ ਗਰੇਵਾਲ, ਸਤਬੀਰ ਗਰੇਵਾਲ, ਅੰਮ੍ਰਿਤਪਾਲ ਗਰੇਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪ ਵਿਖੇ ਹੋਸਟਲ ਵਿਦਿਆਰਥੀਆਂ ਲਈ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਮਾਤਾ ਨਮਿਤ ਅੰਤਿਮ ਅਰਦਾਸ
Ad Position 24