23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕਰੀਬ ਇਕ ਮਹੀਨਾ ਪਹਿਲਾਂ ਮੱਛੀ ਮੰਡੀ ਤੋਂ ਕੁੰਡੇ ਰੋਡ ਰਾਹੀਂ ਪਿੰਡ ਬਾਰੇ ਕੇ ਤੱਕ ਬਣੀ ਨਵੀਂ ਸੜਕ ਦੀ ਹਾਲਤ ਹੋਣ ਲੱਗੀ ਖਸਤਾ

ਫ਼ਿਰੋਜ਼ਪੁਰ, 23 ਅਗਸਤ (ਕੁਲਬੀਰ ਸਿੰਘ ਸੋਢੀ)-ਫਿਰੋਜ਼ਪੁਰ ਸ਼ਹਿਰ ਤੋਂ ਹੁਸੈਨੀਵਾਲਾ ਬਾਰਡਰ ਤੱਕ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਮਕਸਦ ਨਾਲ ਮੱਛੀ ਮੰਡੀ ਤੋਂ ਕੁੰਡੇ ਰੋਡ ਅਤੇ ਪਿੰਡ ਬਾਰੇ ਕੇ ਤੱਕ ਨਵੀਂ ਸੜਕ ਕਰੀਬ ਇਕ ਮਹੀਨਾ ਪਹਿਲਾ ਬਣਾਈ ਗਈ ਸੀ, ਜੋ ਕੁਝ ਸਮਾਂ ਬੀਤਣ ਤੋਂ ਪਹਿਲਾਂ ਹੀ ਵੱਖ ਵੱਖ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਜਾਣ ਕਾਰਨ ਇਸ ਸੜਕ ਦੀ ਉਸਾਰੀ ਦੀ ਗੁਣਵੱਤਾ ਅਤੇ ਸਬੰਧਿਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਨਵੀਂ ਸੜਕ ਬਣਨ ਨਾਲ ਸ਼ਹਿਰ ਤੋਂ ਹੁਸੈਨੀਵਾਲਾ ਬਾਰਡਰ ਜਾਣ ਵਾਲੇ ਸੈਲਾਨੀਆਂ, ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਸਹੂਲਤ ਮਿਲੀ ਸੀ।

Ad Position 21
No active advertisement
ਅਜੀਤ ਡੈਸਕ 24-08-2026
ਫ਼ਿਰੋਜ਼ਪੁਰ, 23 ਅਗਸਤ (ਕੁਲਬੀਰ ਸਿੰਘ ਸੋਢੀ)-ਫਿਰੋਜ਼ਪੁਰ ਸ਼ਹਿਰ ਤੋਂ ਹੁਸੈਨੀਵਾਲਾ ਬਾਰਡਰ ਤੱਕ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਮਕਸਦ ਨਾਲ ਮੱਛੀ ਮੰਡੀ ਤੋਂ ਕੁੰਡੇ ਰੋਡ ਅਤੇ ਪਿੰਡ ਬਾਰੇ ਕੇ ਤੱਕ ਨਵੀਂ ਸੜਕ ਕਰੀਬ ਇਕ ਮਹੀਨਾ ਪਹਿਲਾ ਬਣਾਈ ਗਈ ਸੀ, ਜੋ ਕੁਝ ਸਮਾਂ ਬੀਤਣ ਤੋਂ ਪਹਿਲਾਂ ਹੀ ਵੱਖ ਵੱਖ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਜਾਣ ਕਾਰਨ ਇਸ ਸੜਕ ਦੀ ਉਸਾਰੀ ਦੀ ਗੁਣਵੱਤਾ ਅਤੇ ਸਬੰਧਿਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਨਵੀਂ ਸੜਕ ਬਣਨ ਨਾਲ ਸ਼ਹਿਰ ਤੋਂ ਹੁਸੈਨੀਵਾਲਾ ਬਾਰਡਰ ਜਾਣ ਵਾਲੇ ਸੈਲਾਨੀਆਂ, ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਸਹੂਲਤ ਮਿਲੀ ਸੀ। ਖਾਸ ਕਰਕੇ ਛਾਉਣੀ ਤੋਂ ਹੁਸੈਨੀਵਾਲਾ ਬਾਰਡਰ ਵਾਲੀ ਮੁੱਖ ਸੜਕ ’ਤੇ ਰੇਲਵੇ ਲਾਈਨ ਉਪਰ ਬਣ ਰਹੇ ਪੁੱਲ ਦੇ ਚੱਲ ਰਹੇ ਕੰਮ ਕਾਰਨ ਟਰੈਫਿਕ ਦਾ ਭਾਰੀ ਦਬਾਅ ਹੋਣ ਦੇ ਮੱਦੇਨਜ਼ਰ ਇਹ ਰਸਤਾ ਲੋਕਾਂ ਲਈ ਇਕ ਮਹੱਤਵਪੂਰਨ ਵਿਕਲਪ ਬਣਿਆ ਹੋਇਆ ਹੈ। ਪਰ ਹੁਣ ਸੜਕ ਦੇ ਥੋੜ੍ਹੇ ਸਮੇਂ ਵਿਚ ਹੀ ਟੁੱਟਣੀ ਸ਼ੁਰੂ ਹੋਣ ਨਾਲ ਲੋਕਾਂ ਵਿਚ ਰੋਸ ਪੈਦਾ ਹੋ ਰਿਹਾ ਹੈ। ਸੜਕ ਦੀ ਉਸਾਰੀ ਦੌਰਾਨ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਨਿਗਰਾਨੀ ਕਿੰਨੀ ਗੰਭੀਰਤਾ ਨਾਲ ਕੀਤੀ ਗਈ ਅਤੇ ਠੇਕੇਦਾਰ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਕੰਮ ਕੀਤਾ ਗਿਆ ਜਾਂ ਨਹੀਂ, ਇਹ ਵੀ ਜਾਂਚ ਦਾ ਵਿਸ਼ਾ ਬਣ ਗਿਆ ਹੈ। ਸਥਾਨਕ ਲੋਕਾਂ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸੜਕ ਦੀ ਮਾੜੀ ਹਾਲਤ ਪਿੱਛੇ ਪੀ.ਡਬਲਯੂ.ਡੀ ਦੇ ਸਬੰਧਤ ਅਧਿਕਾਰੀਆਂ ਦੀ ਕਥਿਤ ਅਣਦੇਖੀ ਅਤੇ ਠੇਕੇਦਾਰ ਦੀ ਕਥਿਤ ਲਾਪਰਵਾਹੀ ਹੋ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਦਾ ਕੰਮ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤਾ ਗਿਆ ਹੁੰਦਾ ਅਤੇ ਵਿਭਾਗ ਵਲੋਂ ਸਮੇਂ-ਸਮੇਂ ’ਤੇ ਸਹੀ ਢੰਗ ਨਾਲ ਨਿਗਰਾਨੀ ਕੀਤੀ ਜਾਂਦੀ ਤਾਂ ਇੰਨੇ ਥੋੜ੍ਹੇ ਸਮੇਂ ਵਿਚ ਸੜਕ ਦੀ ਪਰਤ ਉਖੜਨ ਜਾਂ ਟੁੱਟਣ ਦੀ ਨੌਬਤ ਨਹੀਂ ਆਉਣੀ ਚਾਹੀਦੀ ਸੀ। ਛਾਉਣੀ ਤੋਂ ਹੁਸੈਨੀਵਾਲਾ ਬਾਰਡਰ ਨੂੰ ਜਾਂਦੀ ਸੜਕ ’ਤੇ ਰੇਲਵੇ ਲਾਈਨ ਉਪਰ ਬਣ ਰਹੇ ਪੁੱਲ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਚੱਲਦਿਆਂ ਇਸ ਨਵੀਂ ਸੜਕ ’ਤੇ ਟਰੈਫਿਕ ਦਾ ਦਬਾਅ ਵੀ ਵਧਿਆ ਹੋਇਆ ਹੈ। ਅਜਿਹੇ ਹਾਲਾਤਾਂ ਵਿਚ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਮਜ਼ਬੂਤੀ ਅਤੇ ਗੁਣਵੱਤਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਜੇਕਰ ਨਵੀਂ ਸੜਕ ਸ਼ੁਰੂ ਤੋਂ ਹੀ ਟੁੱਟਣ ਲੱਗ ਪਈ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੀ ਹਾਲਤ ਹੋਰ ਵੀ ਖਰਾਬ ਹੋਣ ਦਾ ਖਦਸ਼ਾ ਹੈ। ਲੋਕਾਂ ਵਲੋਂ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਤੋਂ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆ ਸੜਕ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਖ਼ਜ਼ਾਨੇ ਵਿਚੋਂ ਖਰਚ ਕੀਤੇ ਜਾਣ ਵਾਲੇ ਕਰੋੜਾਂ ਰੁਪਏ ਦੀਆਂ ਸੜਕਾਂ ਜੇਕਰ ਕੁਝ ਹੀ ਸਮੇਂ ਵਿਚ ਟੁੱਟਣ ਲੱਗ ਪੈਣ ਤਾਂ ਇਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਇਸ ਮਿਲਰਜ਼ ਐਸੋਸੀਏਸ਼ਨ ਵਲੋਂ ਝੋਨੇ ਦੀਆਂ ਗੈਰ ਪ੍ਰਮਾਣਤ ਕਿਸਮਾਂ ਖ਼ਰੀਦਣ ਤੋਂ ਕੋਰੀ ਨਾਂਹ ਐਸੋਸੀਏਸ਼ਨ ਵਲੋਂ ਬੈਠਕ ਦੌਰਾਨ... ਅਗਲੀ ਖ਼ਬਰ ਸੈਨੇਟ ਚੋਣਾਂ 2026 ਰੂਪਕਮਲ ਚਾਵਲਾ ਵਲੋਂ ਰਜਿਸਟਰਡ ਗ੍ਰੈਜੂਏਟਸ ਨੂੰ ਸੀਰੀਅਲ ਨੰਬਰ 41 ’ਤੇ ਪਹਿਲੀ ਤਰਜੀਹ ਦੇਣ ਦੀ ਅਪੀਲ
Ad Position 24