ਤਲਵੰਡੀ ਭਾਈ ’ਚ ਐਨ.ਆਰ.ਆਈ. ਸੱਜਣਾਂ ਵਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ
ਹਰੀਪੁਰਾ ਵਿਚ ਸੜਕ ਨਿਰਮਾਣ ਦੇ ਨਾਂਅ ’ਤੇ ਸਿਰਫ਼ ਰੱਖੇ ਨੀਂਹ ਪੱਥਰ, 10 ਮਹੀਨੇ ਬਾਅਦ ਵੀ ਕੰਮ ਅਧੂਰਾ-ਸੰਦੀਪ ਜਾਖੜ
ਅਬੋਹਰ, 23 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਉਪ ਮੰਡਲ ਦੇ ਪਿੰਡ ਹਰੀਪੁਰਾ ਵਿਚ ਕਰੀਬ ਇਕ ਕਿੱਲੋਮੀਟਰ ਸੜਕ ਦੀ ਮੁਰੰਮਤ ਨੂੰ ਲੈ ਕੇ ਸਿਰਫ਼ ਨੀਂਹ ਪੱਥਰ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਸੰਦੀਪ ਜਾਖੜ ਨੇ ਪਿੰਡ ਦਾ ਦੌਰਾ ਕਰਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ।
ਅ
ਅਬੋਹਰ ਹਲਕੇ ਦੇ ਪਿੰਡ ਹਰੀਪੁਰਾ ਦੇ ਵਸਨੀਕਾਂ ਨਾਲ ਸੜਕ ਮੁਰੰਮਤ ਨਾ ਹੋਣ ਸੰਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਸੰਦੀਪ ਜਾਖੜ। ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ
24-08-2026
ਅਬੋਹਰ, 23 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਉਪ ਮੰਡਲ ਦੇ ਪਿੰਡ ਹਰੀਪੁਰਾ ਵਿਚ ਕਰੀਬ ਇਕ ਕਿੱਲੋਮੀਟਰ ਸੜਕ ਦੀ ਮੁਰੰਮਤ ਨੂੰ ਲੈ ਕੇ ਸਿਰਫ਼ ਨੀਂਹ ਪੱਥਰ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਸੰਦੀਪ ਜਾਖੜ ਨੇ ਪਿੰਡ ਦਾ ਦੌਰਾ ਕਰਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੀ ਮੁਰੰਮਤ ਸਬੰਧੀ ਕਰੀਬ 10 ਮਹੀਨੇ ਪਹਿਲਾਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸੜਕ ’ਤੇ ਇਕ ਫੁੱਟ ਤੱਕ ਵੀ ਕੰਮ ਨਹੀਂ ਹੋਇਆ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਸਰਕਾਰ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਅਤੇ ਪ੍ਰਚਾਰ ਤਾਂ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਵੱਖਰੀ ਹੈ। ਹਰੀਪੁਰਾ ਵਿਚ ਸਿਰਫ਼ 1 ਕਿੱਲੋਮੀਟਰ ਸੜਕ ਦੀ ਮੁਰੰਮਤ ਲਈ ਨੀਂਹ ਪੱਥਰ ਰੱਖਣਾ ਇਸ ਗੱਲ ਦੀ ਉਦਾਹਰਨ ਹੈ ਕਿ ਸਰਕਾਰੀ ਐਲਾਨ ਕਿਵੇਂ ਕਾਗ਼ਜ਼ਾਂ ਅਤੇ ਨੀਂਹ ਪੱਥਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੜਕ ਦੀ ਮੁਰੰਮਤ ਲਈ 10 ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਹੁਣ ਤੱਕ ਕੰਮ ਮੁਕੰਮਲ ਹੋਣਾ ਤਾਂ ਦੂਰ ਦੀ ਗੱਲ, ਕੰਮ ਸ਼ੁਰੂ ਤੱਕ ਨਹੀਂ ਹੋਇਆ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਅਤੇ ਸਬੰਧਿਤ ਵਿਭਾਗ ਲੋਕਾਂ ਨੂੰ ਹੋਰ ਕਿੰਨਾ ਸਮਾਂ ਭਰੋਸੇ ਦਿੰਦੇ ਰਹਿਣਗੇ। ਪਿੰਡ ਵਾਸੀਆਂ ਨੂੰ ਰੋਜ਼ਾਨਾ ਇਸੇ ਸੜਕ ਰਾਹੀਂ ਆਉਣਾ-ਜਾਣਾ ਪੈਂਦਾ ਹੈ ਅਤੇ ਖਸਤਾ ਹਾਲਤ ਵਾਲੀ ਸੜਕ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਦੀਪ ਜਾਖੜ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿਕਾਸ ਦੇ ਨਾਂ ’ਤੇ ਪ੍ਰਚਾਰ ਕਰਨ ਵਿਚ ਅੱਗੇ ਹੈ ਪਰ ਅਸਲ ਵਿਕਾਸ ਕਾਰਜਾਂ ਦੀ ਰਫ਼ਤਾਰ ਬੇਹੱਦ ਹੌਲੀ ਹੈ। ਥਾਂ-ਥਾਂ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਪਰ ਉਸ ਤੋਂ ਬਾਅਦ ਨਿਰਮਾਣ ਕਾਰਜ ਕਦੋਂ ਸ਼ੁਰੂ ਹੋਵੇਗਾ ਅਤੇ ਕਦੋਂ ਮੁਕੰਮਲ ਹੋਵੇਗਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਰੀਪੁਰਾ ਦੀ ਸੜਕ ਦਾ ਕੰਮ ਬਿਨਾਂ ਕਿਸੇ ਹੋਰ ਦੇਰੀ ਤੋਂ ਸ਼ੁਰੂ ਕਰਵਾਇਆ ਜਾਵੇ ਅਤੇ ਇਸ ਦੀ ਮੁਰੰਮਤ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨੀਂਹ ਪੱਥਰਾਂ ਦੀ ਨਹੀਂ, ਸਗੋਂ ਧਰਾਤਲ ’ਤੇ ਨਜ਼ਰ ਆਉਣ ਵਾਲੇ ਵਿਕਾਸ ਦੀ ਲੋੜ ਹੈ