24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਰਾਇਸ ਮਿਲਰਜ਼ ਐਸੋਸੀਏਸ਼ਨ ਵਲੋਂ ਝੋਨੇ ਦੀਆਂ ਗੈਰ ਪ੍ਰਮਾਣਤ ਕਿਸਮਾਂ ਖ਼ਰੀਦਣ ਤੋਂ ਕੋਰੀ ਨਾਂਹ ਐਸੋਸੀਏਸ਼ਨ ਵਲੋਂ ਬੈਠਕ ਦੌਰਾਨ ਲਿਆ ਫ਼ੈਸਲਾ

ਕਾਹਨੂੰਵਾਨ, 23 ਅਗਸਤ (ਨਿਸ਼ਾਨ ਸਿੰਘ ਚਾਹਲ)-ਝੋਨਾ ਸੀਜ਼ਨ 2026-2027 ਦੌਰਾਨ ਝੋਨੇ ਦੀ ਸੈਲਿੰਗ ਸਬੰਧੀ ਰਾਇਸ ਮਿਲਰਜ਼ ਐਸੋਸੀਏਸ਼ਨ ਦੀ ਇਕ ਬੈਠਕ ਹੋਈ। ਬੈਠਕ ਦੌਰਾਨ ਜਿੱਥੇ ਝੋਨਾ ਸੀਜ਼ਨ 2025-26 ਦੀਆਂ ਬਕਾਇਆ ਚੌਲਾਂ ਦੀਆਂ ਡਿਲੀਵਰੀਆਂ ਸਬੰਧੀ ਠੋਸ ਹੱਲ ਲਈ ਤੇ 2026- 2027 ਦੌਰਾਨ ਝੋਨੇ ਦੀ ਖ਼ਰੀਦ ਸੰਬੰਧੀ ਮਾਪਦੰਡਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

Ad Position 21
No active advertisement
ਗੋਲੀਆਂ ਚੱਲਣ ਸਬੰਧੀ ਜਾਣਕਾਰੀ ਦਿੰਦਾ ਹੋਇਆ ਓਮ ਮੈਡੀਕਲ ਸਟੋਰ ਦਾ ਮਾਲਕ ਸੰਦੀਪ ਸ਼ਰਮਾ। ਤਸਵੀਰ : ਜਤਿੰਦਰ ਕੱਦ 24-08-2026
ਕਾਹਨੂੰਵਾਨ, 23 ਅਗਸਤ (ਨਿਸ਼ਾਨ ਸਿੰਘ ਚਾਹਲ)-ਝੋਨਾ ਸੀਜ਼ਨ 2026-2027 ਦੌਰਾਨ ਝੋਨੇ ਦੀ ਸੈਲਿੰਗ ਸਬੰਧੀ ਰਾਇਸ ਮਿਲਰਜ਼ ਐਸੋਸੀਏਸ਼ਨ ਦੀ ਇਕ ਬੈਠਕ ਹੋਈ। ਬੈਠਕ ਦੌਰਾਨ ਜਿੱਥੇ ਝੋਨਾ ਸੀਜ਼ਨ 2025-26 ਦੀਆਂ ਬਕਾਇਆ ਚੌਲਾਂ ਦੀਆਂ ਡਿਲੀਵਰੀਆਂ ਸਬੰਧੀ ਠੋਸ ਹੱਲ ਲਈ ਤੇ 2026- 2027 ਦੌਰਾਨ ਝੋਨੇ ਦੀ ਖ਼ਰੀਦ ਸੰਬੰਧੀ ਮਾਪਦੰਡਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਬੈਠਕ ਦੌਰਾਨ ਸ਼ਲਰ ਸਨਅਤਕਾਰਾਂ ਵਲੋਂ ਇਕ ਸੁਰ ਹੋ ਕੇ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਗੈਰ ਪ੍ਰਮਾਣਿਤ ਐਲਾਨੀਆਂ ਗਈਆਂ ਝੋਨੇ ਦੀਆਂ ਕਿਸਮਾਂ ਦੀ ਖ਼ਰੀਦ ਕਿਸੇ ਕੀਮਤ ’ਤੇ ਵੀ ਨਹੀਂ ਕਰਨਗੇ। ਬੈਠਕ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਪੰਜਾਬ ਸਰਕਾਰ ਕੋਲੋਂ ਇਹ ਪੁਰਜ਼ੋਰ ਮੰਗ ਕੀਤੀ ਗਈ ਕਿ ਝੋਨੇ ਦੇ ਪਿਛਲੇ ਸੀਜ਼ਨ ਦੀਆਂ 200 ਵੈਗਨਾਂ ਚੌਲਾਂ ਦੀ ਡਿਲੀਵਰੀ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇ ਤੇ ਝੋਨੇ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਸਮਾਂ ਰਹਿੰਦੇ ਗੁਰਦਾਸਪੁਰ ਤੇ ਧਾਰੀਵਾਲ ਵਿਚ ਚੌਲਾਂ ਦੀ ਸਟੋਰੇਜ ਲਈ ਗੋਦਾਮਾਂ ਅੰਦਰ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਬੈਠਕ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਜਦੋਂ ਤੱਕ ਕੇ.ਐਮ.ਐਸ. 2025-26 ਦੀ ਬਕਾਇਆ ਡਿਲੀਵਰੀ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਸੀਜ਼ਨ ਲਈ ਲੋੜੀਂਦੀ ਸਟੋਰੇਜ ਜਗ੍ਹਾ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਰਾਇਸ ਮਿਲਰਜ਼ ਵਲੋਂ ਕੇ.ਐਮ.ਐਸ. 2026-2027 ਲਈ ਐਗਰੀਮੈਂਟ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਸਰਕਾਰ ਨਾਲ ਝੋਨਾ ਸੀਜ਼ਨ 2026-2027 ਸਬੰਧੀ ਕਿਸੇ ਪ੍ਰਕਾਰ ਦਾ ਕੋਈ ਐਗਰੀਮੈਂਟ ਨਹੀਂ ਕੀਤਾ ਜਾਵੇਗਾ। ਬੈਠਕ ਦੇ ਅੰਤ ’ਚ ਐਸੋਸੀਏਸ਼ਨ ਦੇ ਨਮਾਇੰਦਿਆਂ ਵਲੋਂ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਵਲੋਂ ਰੱਖੇ ਗਏ ਮੁੱਦਿਆਂ ’ਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ, ਤਾਂ ਜੋ ਜ਼ਿਲ੍ਹਾ ਗੁਰਦਾਸਪੁਰ ਵਿਚ ਚੌਲਾਂ ਦੀ ਡਿਲੀਵਰੀ ਅਤੇ ਆਉਣ ਵਾਲੇ ਸੀਜ਼ਨ ਦੇ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜੇ ਜਾ ਸਕਣ। ਬੈਠਕ ਨੂੰ ਅਵਿੰਦਰ ਸਿੰਘ ਲਾਧੂਪੁਰ, ਅਰਵਿੰਦ ਜੁਲਕਾ, ਸੁਭਾਸ਼ ਦੀਵਾਨ, ਸਤੀਸ਼ ਠਾਕੁਰ ਕਾਹਨੂੰਵਾਨ, ਬਲਜਿੰਦਰ ਕਾਹਨੂੰਵਾਨ, ਅਜੇ ਬੇਦੀ, ਰਜਨੀਸ਼ ਗੁਲਾਟੀ, ਅਮਿਤ ਮਹਾਜਨ, ਵਿਵੇਕ ਦੀਵਾਨ, ਸਾਖਿਲ ਬੇਦੀ, ਮੋਹਿਤ ਡੋਗਰਾ, ਲੱਕੀ ਰਾਜੋਆ, ਸਲਮਾਨਦੀਪ ਬਾਜਵਾ, ਰਵੀ ਹਾਂਡਾ, ਹਰਪਾਲ ਸਿੰਘ ਹਾਰਨੀਆਂ, ਗੁਰਪ੍ਰਤਾਪ ਸਿੰਘ, ਸੁੱਚਾ ਸਿੰਘ ਅਤੇ ਨਿਸ਼ਾਨ ਸਿੰਘ ਅਤੇ ਪਰਮਜੀਤ ਸਿੰਘ ਆਦਿ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਗੋਦਾਮਾਂ ਵਿਚ ਚੌਲ ਭੰਡਾਰ ਕਰਨ ਲਈ ਸੀਜ਼ਨ ਤੋਂ ਪਹਿਲਾਂ ਜਗ੍ਹਾ ਦੀ ਵਿਵਸਥਾ ਕਰ ਲਈ ਜਾਵੇ ਤਾਂ ਜੋ ਫ਼ਸਲ ਨਿਰਵਿਘਨ ਖਰੀਦ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਨਾਮਧਾਰੀ ਹਸਪਤਾਲ ਨੜਾਂਵਾਲੀ ਵਿਖੇ ਖੂਨਦਾਨ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਅਗਲੀ ਖ਼ਬਰ ਕਰੀਬ ਇਕ ਮਹੀਨਾ ਪਹਿਲਾਂ ਮੱਛੀ ਮੰਡੀ ਤੋਂ ਕੁੰਡੇ ਰੋਡ ਰਾਹੀਂ ਪਿੰਡ ਬਾਰੇ ਕੇ ਤੱਕ ਬਣੀ ਨਵੀਂ ਸੜਕ ਦੀ ਹਾਲਤ ਹੋਣ ਲੱਗੀ ਖਸ...
Ad Position 24