23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਫ਼ਾਜ਼ਿਲਕਾ ’ਚ ਜ਼ਿਲ੍ਹਾ ਪੱਧਰੀ ਐਨ.ਪੀ.ਈ.ਪੀ.ਅਤੇ ਏ.ਈ.ਪੀ. ਮੁਕਾਬਲੇ ਕਰਵਾਏ

ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਜੈ ਸ਼ਰਮਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀਮਤੀ ਰਜਨੀ ਦੀ ਅਗਵਾਈ ਹੇਠ ਪੀ. ਐਮ.

Ad Position 21
No active advertisement
ਅਜੀਤ ਡੈਸਕ 24-08-2026
ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਜੈ ਸ਼ਰਮਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀਮਤੀ ਰਜਨੀ ਦੀ ਅਗਵਾਈ ਹੇਠ ਪੀ.ਐਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਐਨ.ਪੀ.ਈ.ਪੀ.ਅਤੇ ਏ.ਈ.ਪੀ. ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿਚ ਜ਼ਿਲ੍ਹੇ ਭਰ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਨਸ਼ਾ ਮੁਕਤੀ, ਵਾਤਾਵਰਨ ਸੰਭਾਲ, ਸਿਹਤ ਅਤੇ ਲਿੰਗ ਸਮਾਨਤਾ ਵਰਗੇ ਅਹਿਮ ਮੁੱਦਿਆਂ ’ਤੇ ਰੈੱਡ ਰਿਬਨ ਕੁਇਜ਼, ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ। ਨਸ਼ਿਆਂ ਦੀ ਰੋਕਥਾਮ ਵਿਸ਼ੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੋਹਰ ਨੇ ਪਹਿਲਾ, ਪੀ.ਐਮ. ਸ਼੍ਰੀ ਸ.ਸ.ਸ.ਸ. ਬਲੇਲ ਕੇ ਹਾਸਲ ਨੇ ਦੂਜਾ ਅਤੇ ਐੱਸ.ਓ.ਈ.ਫ਼ਾਜ਼ਿਲਕਾ ਅਤੇ ਸ.ਸ.ਸ.ਸ. ਕਬੂਲ ਸ਼ਾਹ ਖੁੱਬਣ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਪਹਿਲੇ, ਸਰਕਾਰੀ ਹਾਈ ਸਕੂਲ ਓਡੀਆਂ ਦੂਜੇ ਅਤੇ ਸਰਕਾਰੀ ਹਾਈ ਸਕੂਲ ਮਿੱਢਾ ਤੀਜੇ ਸਥਾਨ ’ਤੇ ਰਿਹਾ। ਰੈੱਡ ਰਿਬਨ ਕੁਇਜ਼ ਮੁਕਾਬਲੇ ਵਿਚ ਪੀ.ਐਮ. ਸ਼੍ਰੀ ਐੱਸ.ਐਮ.ਐੱਸ.ਐੱਸ.ਐੱਸ. ਚੱਕ ਮੋਚਣ ਵਾਲਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮੌਜਮ ਨੇ ਦੂਜਾ ਅਤੇ ਪੀ.ਐਮ. ਸ਼੍ਰੀ ਸ.ਸ.ਸ.ਸ. ਬਲੇਲ ਕੇ ਹਾਸਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਈਸ਼ਾਨ ਠਕਰਾਲ, ਸਤਿੰਦਰ ਸਚਦੇਵਾ, ਅਸ਼ਵਨੀ ਕੁਮਾਰ, ਗੌਰਵ ਸੇਤੀਆ ਸਮੇਤ ਕਈ ਅਧਿਆਪਕ ਅਤੇ ਜੱਜ ਸਾਹਿਬਾਨ ਹਾਜ਼ਰ ਸਨ, ਜਿਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਭਾਈ ’ਚ ਐਨ.ਆਰ.ਆਈ. ਸੱਜਣਾਂ ਵਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਹਰੀਪੁਰਾ ਵਿਚ ਸੜਕ ਨਿਰਮਾਣ ਦੇ ਨਾਂਅ ’ਤੇ... ਅਗਲੀ ਖ਼ਬਰ ਵਿਧਾਇਕ ਦਹੀਯਾ ਦੀ ਅਗਵਾਈ ਵਿਚ ਹਲਕਾ ਦਿਹਾਤੀ ਅੰਦਰ ਹੋਇਆ ਅਥਾਹ ਵਿਕਾਸ-ਗਿੱਲ
Ad Position 24