ਫ਼ਾਜ਼ਿਲਕਾ ’ਚ ਸ਼ਾਨੋ-ਸ਼ੌਕਤ ਨਾਲ ਮਨਾਈ ਜਾਵੇਗੀ ਮਹਾਰਾਜਾ ਅਗਰਸੈਨ ਜੈਅੰਤੀ-ਨਰਿੰਦਰ ਅਗਰਵਾਲ
ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਸ੍ਰੀ ਅਗਰਵਾਲ ਸਭਾ (ਰਜਿ.) ਵਲੋਂ ਸਰਪ੍ਰਸਤ ਸੁਸ਼ੀਲ ਗੁਪਤਾ ਅਤੇ ਪ੍ਰਧਾਨ ਨਰਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਅਗਰਵਾਲ ਕਮਿਊਨਿਟੀ ਹਾਲ ਵਿਖੇ ਇਕ ਅਹਿਮ ਮੀਟਿੰਗ ਹੋਈ।
ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਸ੍ਰੀ ਅਗਰਵਾਲ ਸਭਾ (ਰਜਿ.) ਵਲੋਂ ਸਰਪ੍ਰਸਤ ਸੁਸ਼ੀਲ ਗੁਪਤਾ ਅਤੇ ਪ੍ਰਧਾਨ ਨਰਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਅਗਰਵਾਲ ਕਮਿਊਨਿਟੀ ਹਾਲ ਵਿਖੇ ਇਕ ਅਹਿਮ ਮੀਟਿੰਗ ਹੋਈ। ਇਸ ਦੌਰਾਨ 11 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜਯੰਤੀ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਤੈਅ ਪ੍ਰੋਗਰਾਮ ਅਨੁਸਾਰ 11 ਅਕਤੂਬਰ ਸਵੇਰੇ 9 ਵਜੇ ਮਹਾਰਾਜਾ ਅਗਰਸੈਨ ਚੌਂਕ ਵਿਖੇ ਮੂਰਤੀ ’ਤੇ ਹਾਰ ਪਹਿਨਾਏ ਜਾਣਗੇ ਅਤੇ ਆਰਤੀ ਮਗਰੋਂ ਪ੍ਰਸ਼ਾਦ ਵੰਡਿਆ ਜਾਵੇਗਾ। ਸਵੇਰੇ 9:15 ਵਜੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਉਸੇ ਦਿਨ ਸ਼ਾਮ 6 ਤੋਂ ਰਾਤ 10 ਵਜੇ ਤੱਕ ਅਗਰਵਾਲ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਹੋਵੇਗਾ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਫ਼ੰਡ ਇਕੱਤਰ ਕਰਨ ਲਈ ਸੁਸ਼ੀਲ ਗੁਪਤਾ, ਖ਼ੂਨਦਾਨ ਲਈ ਰਾਜਕੁਮਾਰ ਗਰਗ, ਸਮਾਰੋਹ ਲਈ ਅਨਿਲ ਅਗਰਵਾਲ ਅਤੇ ਭਵਨ ਨਿਰਮਾਣ ਲਈ ਸਤੀਸ਼ ਸਿੰਗਲਾ ਨੂੰ ਇੰਚਾਰਜ ਲਗਾਇਆ ਗਿਆ ਹੈ। ਇਸ ਮੌਕੇ ਨਰੇਸ਼ ਮਿੱਤਲ, ਅਸ਼ੋਕ ਕਾਂਸਲ, ਤਰਸੇਮ ਅਗਰਵਾਲ, ਭਾਰਤ ਭੂਸ਼ਨ ਗਰਗ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ।