02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੋਨਿਆਣਾ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨਗੀ ਟੀਮ ਵਲੋਂ ਸਫ਼ਾਈ ਅਭਿਆਨ ਦੀ ਸ਼ੁਰੂਆਤ

ਗੋਨਿਆਣਾ , 1 ਸਤੰਬਰ ( ਲਛਮਣ ਦਾਸ ਗਰਗ )- ਗੋਨਿਆਣਾ ਮੰਡੀ ਨੂੰ ਸਾਫ਼ - ਸੁਥਰਾ , ਸੁੰਦਰ ਅਤੇ ਵਿਕਾਸ ਪੱਖੋਂ ਹੋਰ ਬਿਹਤਰ ਬਣਾਉਣ ਲਈ ਗੋਨਿਆਣਾ ਨਗਰ ਕੌਂਸਲ ਦੀ ਨਵ ਨਿਯੁਕਤ ਪ੍ਰਧਾਨਗੀ ਟੀਮ ਵਲੋਂ ਅੱਜ ਤੋਂ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ । ਇਸ ਮੌਕੇ ਨਗਰ ਕੌਂਸਲ ਵਲੋਂ ਲੰਮੇ ਸਮੇਂ ਤੋਂ ਖ਼ਰਾਬ ਪਈ ਗਲੀ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਉਪਰੰਤ ਉਸ ਦਾ ਉਦਘਾਟਨ ਵੀ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਗੋਨਿਆਣਾ , 1 ਸਤੰਬਰ ( ਲਛਮਣ ਦਾਸ ਗਰਗ )- ਗੋਨਿਆਣਾ ਮੰਡੀ ਨੂੰ ਸਾਫ਼ - ਸੁਥਰਾ , ਸੁੰਦਰ ਅਤੇ ਵਿਕਾਸ ਪੱਖੋਂ ਹੋਰ ਬਿਹਤਰ ਬਣਾਉਣ ਲਈ ਗੋਨਿਆਣਾ ਨਗਰ ਕੌਂਸਲ ਦੀ ਨਵ ਨਿਯੁਕਤ ਪ੍ਰਧਾਨਗੀ ਟੀਮ ਵਲੋਂ ਅੱਜ ਤੋਂ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ । ਇਸ ਮੌਕੇ ਨਗਰ ਕੌਂਸਲ ਵਲੋਂ ਲੰਮੇ ਸਮੇਂ ਤੋਂ ਖ਼ਰਾਬ ਪਈ ਗਲੀ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਉਪਰੰਤ ਉਸ ਦਾ ਉਦਘਾਟਨ ਵੀ ਕੀਤਾ ਗਿਆ । ਇਸ ਤੋਂ ਇਲਾਵਾ ਸਫ਼ਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਗਰ ਕੌਂਸਲ ਵੱਲੋਂ ਨਵਾਂ ਟਰੈਕਟਰ ਵੀ ਸ਼ਾਮਲ ਕੀਤਾ ਗਿਆ , ਜਿਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਕਰਨਾ ਨਗਰ ਕੌਂਸਲ ਦੀ ਮੁੱਖ ਤਰਜੀਹ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ ਤੇ ਹੱਲ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਤਰਨ ਕੁਮਾਰ ਕਾਰਜ ਸਾਧਕ ਅਫ਼ਸਰ , ਸੀਨੀਅਰ ਉਪ ਪ੍ਰਧਾਨ ਮਨਪ੍ਰੀਤ ਸਿੰਘ ਪੀਤਾ , ਉਪ ਪ੍ਰਧਾਨ ਸੰਦੀਪ ਕੁਮਾਰ ਬਿੰਟਾ , ਪ੍ਰੇਮ ਕੁਮਾਰ ਅਰੋੜਾ ਸਾਬਕਾ ਪ੍ਰਧਾਨ ਨਗਰ ਕੌਸ਼ਲ , ਐਸ . ਕੇ . ਗਰੋਵਰ , ਕੁਲਦੀਪ ਸਿੰਘ ਪੋਲਟਰੀ ਫਾਰਮ , ਦਲਜੀਤ ਸਿੰਘ ਗੋਰਾ , ਸੁਰਜੀਤ ਰਾਮ , ਰਮਨਦੀਪ ਕੌਰ ਸਮੇਤ ਨਗਰ ਕੌਂਸਲ ਦੇ ਹੋਰ ਮੈਂਬਰ ਅਤੇ ਮੰਡੀ ਦੇ ਸਮਾਜ ਸੇਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਵਿੱਦਿਆ ਮੰਦਰ ਦੇ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਅਗਲੀ ਖ਼ਬਰ ਮਨੀ ਕੋਟਸ਼ਮੀਰ ‘ਆਪ’ ਦੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਨਿਯੁਕਤ
Ad Position 24