02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜਲੰਧਰ - ਇਲੈਕਟ੍ਰਾਨਿਕਸ ਵਪਾਰੀ ਕੋਲੋਂ 10 ਲੱਖ ਦੀ ਲੁੱਟ

ਜਲੰਧਰ, 2 ਸਤੰਬਰ (ਜਤਿੰਦਰ ਪੰਮੀ) — ਅੱਡਾ ਹੁਸ਼ਿਆਰਪੁਰ ਚੌਕ ਦੇ ਇਲੈਕਟ੍ਰਾਨਿਕਸ ਵਪਾਰੀ ਕੋਲੋਂ ਪੈਟਰੋਲ ਪੰਪ ਨੇੜੇ ਅਣਪਛਾਤੇ ਲੁਟੇਰੇ ਕਰੀਬ 10 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਜਲੰਧਰ, 2 ਸਤੰਬਰ (ਜਤਿੰਦਰ ਪੰਮੀ) — ਅੱਡਾ ਹੁਸ਼ਿਆਰਪੁਰ ਚੌਕ ਦੇ ਇਲੈਕਟ੍ਰਾਨਿਕਸ ਵਪਾਰੀ ਕੋਲੋਂ ਪੈਟਰੋਲ ਪੰਪ ਨੇੜੇ ਅਣਪਛਾਤੇ ਲੁਟੇਰੇ ਕਰੀਬ 10 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਪਾਰੀ ਸਰਨਪਾਲ ਸਿੰਘ ਆਪਣੀ ਕਾਰ ਵਿਚ ਜਾ ਰਿਹਾ ਸੀ। ਪੀ.ਐੱਨ.ਬੀ. ਚੌਕ ਨੇੜੇ ਉਸ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ। ਇਸ ਤੋਂ ਬਾਅਦ ਉਹ ਪੈਟਰੋਲ ਪੰਪ ਕੋਲ ਪਹੁੰਚ ਕੇ ਕਾਰ ਵਿਚ ਹਵਾ ਭਰਵਾਉਣ ਲਈ ਹੇਠਾਂ ਉਤਰਿਆ। ਇਸੇ ਦੌਰਾਨ ਲੁਟੇਰਿਆਂ ਨੇ ਮੌਕਾ ਪਾ ਕੇ ਉਸ ਕੋਲ ਮੌਜੂਦ ਕਰੀਬ 10 ਲੱਖ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਡਬਲ ਡੋਮੀਸਾਈਲ ਵਾਲੇ 25 ਉਮੀਦਵਾਰਾਂ ਦਾ ਐਮਬੀਬੀਐਸ ਦਾਖ਼ਲਾ ਰੋਕਿਆ ਅਗਲੀ ਖ਼ਬਰ ਨਿਪਾਲ ਪਹੁੰਚੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ
Ad Position 24