02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਡਬਲ ਡੋਮੀਸਾਈਲ ਵਾਲੇ 25 ਉਮੀਦਵਾਰਾਂ ਦਾ ਐਮਬੀਬੀਐਸ ਦਾਖ਼ਲਾ ਰੋਕਿਆ

ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ) - ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫ਼ਰੀਦਕੋਟ ਵਲੋਂ ਪੰਜਾਬ ਵਿਚ 25 ਉਮੀਦਵਾਰਾਂ ਦਾ ਐਮਬੀਬੀਐਸ ਵਿਚ ਦਾਖ਼ਲਾ ਰੋਕ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਇਹ ਕਾਰਵਾਈ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ) - ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫ਼ਰੀਦਕੋਟ ਵਲੋਂ ਪੰਜਾਬ ਵਿਚ 25 ਉਮੀਦਵਾਰਾਂ ਦਾ ਐਮਬੀਬੀਐਸ ਵਿਚ ਦਾਖ਼ਲਾ ਰੋਕ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਇਹ ਕਾਰਵਾਈ ਡਬਲ ਡੋਮੀਸਾਈਲ ਕਰਕੇ ਕੀਤੀ। ਯੂਨੀਵਰਸਿਟੀ ਅਧਿਕਾਰੀਆਂ ਅਨੁਸਾਰ 85% ਪੰਜਾਬ ਸਟੇਟ ਕੋਟੇ ਲਈ ਅਰਜ਼ੀਆਂ ਦੀ ਜਾਂਚ ਦੌਰਾਨ ਨਿਯਮਾਂ ਦੀ ਇਹ ਉਲੰਘਣਾ ਸਾਹਮਣੇ ਆਈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫ਼ਰੀਦਕੋਟ ਵਲੋਂ ਐਮਬੀਬੀਐਸ ਦੇ 85% ਸਟੇਟ ਕੋਟਾ ਸੀਟਾਂ ਲਈ 25 ਉਮੀਦਵਾਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਨ੍ਹਾਂ ਉਮੀਦਵਾਰਾਂ ਨੇ ਮੈਡੀਕਲ ਵਿਚ ਦਾਖ਼ਲਾ ਲੈਣ ਲਈ ਪੰਜਾਬ ਦੇ ਡੋਮੀਸਾਈਲ ਸਰਟੀਫ਼ਿਕੇਟ ਲਗਾਏ ਸਨ। ਪਰ ਉਮੀਦਵਾਰਾਂ ਨੇ ਹੋਰ ਰਾਜਾਂ ਵਿਚ ਵੀ ਦਾਖ਼ਲਾ ਲੈਣ ਲਈ ਆਪਣੇ ਡੋਮੀਸਾਈਲ ਉਨ੍ਹਾਂ ਰਾਜਾਂ  ਦੇ ਲਗਾਏ ਸਨ। ਜਿਨ੍ਹਾਂ 25 ਉਮੀਦਵਾਰਾਂ ਦਾ ਐਮਬੀਬੀਐਸ ਵਿਚ ਦਾਖ਼ਲਾ ਰੋਕਿਆ ਗਿਆ ਹੈ, ਉਨ੍ਹਾਂ ਵਿਚ ਚੰਡੀਗੜ੍ਹ ਦੇ 8, ਕਰਨਾਟਕ ਦੇ 5, ਹਿਮਾਚਲ ਪ੍ਰਦੇਸ਼ ਦੇ 3, ਅਸਾਮ ਦਾ 1, ਤੇਲਗਾਨਾ ਦਾ 1, ਜੰਮੂ ਕਸ਼ਮੀਰ ਦਾ 1, ਤਾਮਿਲਨਾਡੂ ਦਾ 1, ਮਹਾਰਾਸ਼ਟਰਾ ਦਾ 1 ਸ਼ਾਮਿਲ ਹਨ। ਯੂਨੀਵਰਸਿਟੀ ਨੇ ਇਹ ਕਾਰਵਾਈ ਪੰਜਾਬ ਸਰਕਾਰ ਦੀ 10 ਜੁਲਾਈ ਦੀ ਆਦਰਸ਼ ਸੂਚਨਾ ਦੇ ਕਲੌਜ਼ 18 ਤਹਿਤ ਕੀਤੀ ਹੈ। ਇਸ ਨਿਯਮ ਅਨੁਸਾਰ ਪੰਜਾਬ ਸਟੇਟ ਕੋਟਾ ਸੀਟਾਂ ਤਹਿਤ ਦਾਖ਼ਲਾ ਲੈਣ ਲਈ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਸੀ। ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਕੇ ਇਨ੍ਹਾਂ 25 ਉਮੀਦਵਾਰਾਂ ਨੂੰ ਸਾਲ 2026-2027 ਦੀਆਂ 85% ਪੰਜਾਬ ਸਟੇਟ ਕੋਟਾ ਸੀਟਾਂ ਦੇ ਦਾਖ਼ਲੇ ਦੀ ਪ੍ਰਕਿਰਿਆ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਨਿਯਮਾਂ ਤਹਿਤ ਕੋਈ ਵੀ ਉਮੀਦਵਾਰ ਕੇਵਲ ਇਕ ਰਾਜ ਵਿਚ ਹੀ ਕੋਟਾ ਸੀਟ 'ਚ ਦਾਖ਼ਲਾ ਲੈ ਸਕਦਾ ਹੈ। ਯੂਨੀਵਰਸਿਟੀ ਨੇ ਅੱਗੇ ਆਖਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਦਸਤਾਵੇਜ਼ਾਂ ਦੀ ਜਾਂਚ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 25 ਉਮੀਦਵਾਰਾਂ ਵਿਚੋਂ 4 ਉਮੀਦਵਾਰਾਂ ਨੇ ਆਪਣੀਆਂ ਸੀਟਾਂ ਦੂਸਰੇ ਰਾਜਾਂ ਤੋਂ ਛੱਡ ਦਿੱਤੀਆਂ ਹਨ, ਜਿਨ੍ਹਾਂ ਦੇ ਦਾਖਲਿਆਂ 'ਤੇ ਵਿਚਾਰ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਬਜ਼ੁਰਗ ਸ਼ਾਇਰ ਸ਼ੰਕਰ ਸਿੰਘ ਪਰਵਾਨਾ ਅਗਲੀ ਖ਼ਬਰ ਜਲੰਧਰ - ਇਲੈਕਟ੍ਰਾਨਿਕਸ ਵਪਾਰੀ ਕੋਲੋਂ 10 ਲੱਖ ਦੀ ਲੁੱਟ
Ad Position 24