02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਝਪਟਮਾਰ ਬਜ਼ੁਰਗ ਔਰਤ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ

ਕਾਲਾ ਸੰਘਿਆਂ (ਕਪੂਰਥਲਾ), 2 ਸਤੰਬਰ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਸੰਧੂ ਚੱਠਾ ਰੋਡ 'ਤੇ ਪੈਲੇਸ ਦੇ ਨੇੜੇ ਝਪਟਮਾਰਾਂ ਵਲੋਂ ਦਿਨ ਦਿਹਾੜੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੈ ਜਾਣ ਦਾ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਕਾਲਾ ਸੰਘਿਆਂ (ਕਪੂਰਥਲਾ), 2 ਸਤੰਬਰ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਸੰਧੂ ਚੱਠਾ ਰੋਡ 'ਤੇ ਪੈਲੇਸ ਦੇ ਨੇੜੇ ਝਪਟਮਾਰਾਂ ਵਲੋਂ ਦਿਨ ਦਿਹਾੜੇ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਿਤ ਬਜ਼ੁਰਗ ਮਹਿਲਾ ਬੀਬੀ ਚੰਨੋ ਅਤੇ ਉਸ ਦੇ ਪਤੀ ਜੁਗਿੰਦਰ ਨੇ ਦੱਸਿਆ ਕਿ ਉਹ ਮਰਗ ਦਾ ਅਫ਼ਸੋਸ ਕਰਨ ਲਈ ਪੈਦਲ ਜਾ ਰਹੇ ਸਨ ਕਿ ਕਾਲਾ ਸੰਘਿਆਂ ਤੋਂ ਸੁਲਤਾਨਪੁਰ ਮੇਨ ਰੋਡ 'ਤੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਝਪਟੀਆਂ ਅਤੇ ਫ਼ਰਾਰ ਹੋ ਗਏ। ਬਜ਼ੁਰਗ ਜੋੜੇ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਲੁਟੇਰੇ ਇਕ ਮੋਨਾ ਅਤੇ ਇਕ ਪਗੜੀਧਾਰੀ ਸਨ। ਬਜ਼ੁਰਗ ਔਰਤ ਨੇ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਉਸ ਦੇ ਕੰਨਾਂ ਵਿਚ ਪਾਈਆਂ ਇਹ ਵਾਲੀਆਂ ਅੱਧੇ ਤੋਲੇ ਤੋਂ ਵੱਧ ਦੀਆਂ ਸਨ ਜਿਸ ਦੀ ਮਾਰਕੀਟ ਕੀਮਤ ਬਾਰੇ ਤਾਂ ਉਸ ਨੂੰ ਬਹੁਤਾ ਗਿਆਨ ਨਹੀਂ ਹੈ। ਬਜ਼ੁਰਗ ਨੇ ਦੱਸਿਆ ਕਿ ਉਸ ਦੇ ਮਨ ਵਿਚ ਬੇਹੱਦ ਡਰ ਪਾਇਆ ਜਾ ਰਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਮੁਹਾਲੀ : ਸੈਕਟਰ 80 'ਚ ਸਲੂਨ ਦੇ ਬਾਹਰ ਚੱਲੀ ਗੋਲੀ ਅਗਲੀ ਖ਼ਬਰ 14 ਕਿੱਲੋ 110 ਗ੍ਰਾਮ ਅਫੀਮ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
Ad Position 24