02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਤਲਵੰਡੀ ਸਾਬੋ, 2 ਸਤੰਬਰ (ਰਵਜੋਤ ਸਿੰਘ ਰਾਹੀ)- ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਦੀ ਕਲਾ, ਸਾਹਿਤਕ ਅਤੇ ਸੰਗੀਤਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਪ੍ਰੋ. ਸਿਮਰਜੀਤ ਕੌਰ ਦੀ ਅਗਵਾਈ ਹੇਠ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਤਲਵੰਡੀ ਸਾਬੋ, 2 ਸਤੰਬਰ (ਰਵਜੋਤ ਸਿੰਘ ਰਾਹੀ)- ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਦੀ ਕਲਾ, ਸਾਹਿਤਕ ਅਤੇ ਸੰਗੀਤਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਪ੍ਰੋ. ਸਿਮਰਜੀਤ ਕੌਰ ਦੀ ਅਗਵਾਈ ਹੇਠ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ । ਜਿਨ੍ਹਾਂ ’ਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ’ਚ ਉਤਸ਼ਾਹ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਪ੍ਰਤਿਭਾ ਖੋਜ ਮੁਕਾਬਲੇ ਦੌਰਾਨ ਵਿਦਿਆਰਥਣਾਂ ਲਈ ਫਾਈਨ ਆਰਟਸ, ਲੋਕ ਕਲਾ, ਸਾਹਿਤਕ ਅਤੇ ਸੰਗੀਤਕ ਸ਼੍ਰੇਣੀਆਂ ਅਧੀਨ ਵੱਖ-ਵੱਖ ਮੁਕਾਬਲੇ ਕਰਵਾਏ ਗਏ । ਫਾਈਨ ਆਰਟਸ ਦੀਆਂ ਗਤੀਵਿਧੀਆਂ ਵਿਚ ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਕਾਰਟੂਨਿੰਗ, ਆਨ ਦਿ ਸਪਾਟ ਪੇਂਟਿੰਗ, ਮਿੱਟੀ ਦੇ ਖਿਡੌਣੇ ਅਤੇ ਇੰਸਟਾਲੇਸ਼ਨ ਆਦਿ ਮੁਕਾਬਲੇ ਕਰਵਾਏ ਗਏ। ਲੋਕ ਕਲਾ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਵਿਦਿਆਰਥਣਾਂ ਨੇ ਕਰੋਸ਼ੀਆ, ਗੁੱਡੀਆਂ/ਮਿੱਟੀ ਦੇ ਖਿਡੌਣੇ, ਟੋਕਰੀ ਅਤੇ ਛਿੱਕੂ ਬਣਾਉਣ ਵਰਗੀਆਂ ਰਵਾਇਤੀ ਕਲਾਵਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਾਹਿਤਕ ਮੁਕਾਬਲਿਆਂ ਕੁਇਜ਼, ਵਾਦ ਵਿਵਾਦ, ਭਾਸ਼ਣ ਤੇ ਕਵਿਤਾ ਉਚਾਰਨ ਮੁਕਾਬਲਿਆਂ ‘ਚ ਵਿਦਿਆਰਥਣਾਂ ਨੇ ਆਪਣੀ ਬੌਧਿਕ ਸਮਰੱਥਾ, ਵਿਚਾਰ ਪ੍ਰਗਟਾਵੇ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ । ਇਸੇ ਤਰ੍ਹਾਂ ਸੰਗੀਤਕ ਗਤੀਵਿਧੀਆਂ ਵਿਚ ਸ਼ਬਦ ਗਾਇਨ, ਵਾਰ ਗਾਇਨ, ਕਵੀਸ਼ਰੀ ਗਾਇਨ ਅਤੇ ਲੋਕ ਗੀਤ ਆਦਿ ਮੁਕਾਬਲੇ ਕਰਵਾਏ ਗਏ । ਸਮਾਪਤੀ ਦੌਰਾਨ ਕਾਲਜ ਦੇ ਸੀਨੀਅਰ ਪ੍ਰੋਫੈਸਰ ਪ੍ਰੋ. ਸ਼ਾਲਿਨੀ ਸਹਿਗਲ ਵਲੋਂ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ । ਇਸ ਮੌਕੇ ਪ੍ਰੋ. ਰਾਜਨਦੀਪ ਕੌਰ ਸਮੇਤ ਬਾਕੀ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਬੀ. ਆਰ. ਸੀ. ਕਾਨਵੈਂਟ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਕੁਸ਼ਤੀ ’ਚ ਪਹਿਲਾ ਸਥਾਨ ਮੱਲਿਆ ਅਗਲੀ ਖ਼ਬਰ ਪੀ.ਐਮ. ਵਿਸ਼ਵਕਰਮਾ ਦੀ ਨੌਵੀਂ ਮਾਰਕੀਟਿੰਗ ਮੁਹਿੰਮ ਤਹਿਤ ਬਠਿੰਡਾ ਦੇ ਕਾਰੀਗਰਾਂ ਤੱਕ ਪੁੱਜੇ ਏ.ਆਈ. ਸੰਦ
Ad Position 24