02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜੀ.ਜੀ.ਐਸ.ਪੀ.ਐਸ. ਜੋਗੇਵਾਲਾ ਮੈਰਿਟ ਹੋਲਡਰ ਵਿਦਿਆਰਥੀਆਂ ਦਾ ਸਨਮਾਨ

ਸੀਂਗੋ ਮੰਡੀ, 2 ਸਤੰਬਰ (ਪ੍ਰਿੰਸ ਗਰਗ)- ਉਡਾਣ ਐਜੂਕੇਸ਼ਨਲ ਸੁਸਾਇਟੀ, ਤਲਵੰਡੀ ਸਾਬੋ ਵਲੋਂ ਸਵ. ਜਗਜੀਤ ਸਿੰਘ ਸਿੱਧੂ (ਰਿਟਾ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸੀਂਗੋ ਮੰਡੀ, 2 ਸਤੰਬਰ (ਪ੍ਰਿੰਸ ਗਰਗ)- ਉਡਾਣ ਐਜੂਕੇਸ਼ਨਲ ਸੁਸਾਇਟੀ, ਤਲਵੰਡੀ ਸਾਬੋ ਵਲੋਂ ਸਵ. ਜਗਜੀਤ ਸਿੰਘ ਸਿੱਧੂ (ਰਿਟਾ. ਡਿਪਟੀ ਡਾਇਰੈਕਟਰ, ਸਿੱਖਿਆ ਵਿਭਾਗ, ਪੰਜਾਬ) ਦੀ ਯਾਦ ਵਿਚ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ.ਸਕੂਲ, ਜੋਗੇਵਾਲਾ ਦੇ ਦਸਵੀਂ ਜਮਾਤ ਵਿਚੋਂ ਮੈਰਿਟ ਹੋਲਡਰ ਵਿਦਿਆਰਥੀਆਂ ਰਵਨੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਜੋਗੇਵਾਲਾ, ਪਰਨੀਤ ਕੌਰ ਪੁੱਤਰੀ ਜਰਨੈਲ ਸਿੰਘ ਕੇਵਲ ਅਤੇ ਦਸਵੀਂ ਜਮਾਤ ਵਿਚ 95.07 ਫ਼ੀਸਦੀ ਅੰਕ ਪ੍ਰਾਪਤ ਕਰਨ ਤੇ ਸਾਂਝਪ੍ਰੀਤ ਕੌਰ ਰਤਨ ਪੁੱਤਰੀ ਪਰਵਿੰਦਰ ਸਿੰਘ ਬਹਿਮਣ ਜੱਸਾ ਸਿੰਘ ਨੂੰ ਨਗਦ ਰਾਸ਼ੀ, ਸਰਟੀਫਿਕੇਟ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਣ ਭਾਵਨਾ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਪ੍ਰਬੰਧਕਾਂ ਵਿਚੋਂ ਐਮ.ਡੀ. ਹਰਪ੍ਰੀਤ ਸਿੰਘ ਬਰਾੜ, ਸਮੁੱਚੀ ਮੈਨੇਜਿੰਗ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਉਡਾਣ ਐਜੂਕੇਸ਼ਨਲ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਵਿਸ਼ੇਸ਼ ਕਰਕੇ ਪ੍ਰਧਾਨ ਹਰਬੰਸ ਸਿੰਘ ਸੰਧੂ (ਡੀ.ਪੀ.ਆਈ.ਪੰਜਾਬ) ਸਕੱਤਰ ਸੁਖਰਾਜ ਸਿੰਘ ਸੰਦੋਹਾ (ਮੁੱਖ ਅਧਿਆਪਕ) ਜੀਆਂ ਦਾ ਵਿਦਿਆਰਥੀਆਂ ਨੂੰ ਦਿੱਤੇ ਇਸ ਮਾਣ-ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅੰਤਰਜੀਤ ਸਿੰਘ ਨੇ ਸ਼ੂਟਿੰਗ ’ਚ ਸਿਲਵਰ ਜਿੱਤ ਕੇ ਨੈਸ਼ਨਲ ਖੇਡਾਂ ਲਈ ਕੀਤਾ ਕੁਆਲੀਫਾਈ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਲੋਂ ਅੰਤਰ ਸਕੂਲ ਸਾਹਿਤਕ ਤੇ ਪ੍ਰਤਿਭਾ ਖੋਜ ਮੁਕਾਬਲੇ
Ad Position 24