25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵੋਟਰ ਸੂਚੀਆਂ ਦੀ ਡੂੰਘਾਈ ਨਾਲ ਜਾਂਚ ਕਰਨਾ ਹਰੇਕ ਕਾਂਗਰਸੀ ਦੀ ਜ਼ਿੰਮੇਵਾਰੀ - ਸਿੰਗਲਾ

ਜੋਗਾ, 24 ਅਗਸਤ (ਮਨਜੀਤ ਸਿੰਘ ਘੜੈਲੀ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਨੇੜਲੇ ਪਿੰਡ ਅਕਲੀਆ ਵਿਖੇ ਬੂਥ ਨੰਬਰ 1 ਤੋਂ 6 ਤੱਕ ਦੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵਰਕਰਾਂ ਨੂੰ ਐਸ.

Ad Position 21
No active advertisement
ਪਿੰਡ ਅਕਲੀਆ ਵਿਖੇ ਮੀਟਿੰਗ ਮੌਕੇ ਕੁਲਵੰਤ ਰਾਏ ਸਿੰਗਲਾ ਅਤੇ ਪਾਰਟੀ ਵਰਕਰ। ਅਜੀਤ ਤਸਵੀਰ 25-08-2026
ਜੋਗਾ, 24 ਅਗਸਤ (ਮਨਜੀਤ ਸਿੰਘ ਘੜੈਲੀ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਨੇੜਲੇ ਪਿੰਡ ਅਕਲੀਆ ਵਿਖੇ ਬੂਥ ਨੰਬਰ 1 ਤੋਂ 6 ਤੱਕ ਦੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵਰਕਰਾਂ ਨੂੰ ਐਸ.ਆਈ.ਆਰ. ਸੰਬੰਧੀ ਜਾਣਕਾਰੀ ਦਿੰਦਿਆਂ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 13 ਸਤੰਬਰ ਤੱਕ ਚੱਲ ਰਹੀ ਵੋਟਰ ਸੂਚੀਆਂ ਦੀ ਸਮੀਖਿਆ ਦੌਰਾਨ ਹਰ ਨਾਂਅ ਦੀ ਬਾਰੀਕੀ ਨਾਲ ਜਾਂਚ ਕਰਨਾ ਜ਼ਰੂਰੀ ਹੈ ਅਤੇ ਵੋਟਰ ਸੂਚੀ ’ਚੋਂ ਹਟਾਏ ਤੇ ਨਵੇਂ ਸ਼ਾਮਲ ਕੀਤੇ ਗਏ ਨਾਵਾਂ ਦੀ ਮੌਕੇ ’ਤੇ ਪੂਰੀ ਤਸਦੀਕ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਦੇ ਨਾਂਅ ਵੋਟਰ ਸੂਚੀ ’ਚ ਸ਼ਾਮਲ ਕਰਵਾਏ ਜਾਣ ਅਤੇ ਵਿਆਹ ਤੋਂ ਬਾਅਦ ਪਿੰਡ ’ਚ ਆ ਕੇ ਵੱਸੀਆਂ ਲੜਕੀਆਂ ਜਾਂ ਹੋਰ ਪਿੰਡਾਂ-ਸ਼ਹਿਰਾਂ ਤੋਂ ਆ ਕੇ ਨਵੇਂ ਵਸਨੀਕ ਬਣੇ ਯੋਗ ਵਿਅਕਤੀਆਂ ਦੇ ਨਾਂਅ ਵੀ ਨਿਯਮਾਂ ਅਨੁਸਾਰ ਦਰਜ ਕਰਵਾਏ ਜਾਣ। ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਬਲਕਰਨ ਸਿੰਘ ਬੱਲੀ, ਹਰਵਿੰਦਰ ਕੌਰ ਸਿੱਧੂ, ਮੱਖਣ ਸਿੰਘ, ਸਾਬਕਾ ਪੰਚ ਕੇਵਲ ਸਿੰਘ, ਭੋਲਾ ਸਿੰਘ ਯੋਧੇ ਕਾ, ਸੱਤਪਾਲ ਸਿੰਗਲਾ, ਬਲਜੀਤ ਸਿੰਘ, ਸੁਦਾਗਰ ਸਿੰਘ, ਪਲਵਿੰਦਰ ਸਿੰਘ, ਰੌਸ਼ਨ ਸਿੰਘ ਅਕਲੀਆ, ਇੰਦਰਜੀਤ ਸਿੰਘ ਭੀਖੀ, ਲਖਵਿੰਦਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਕੂਕਾ, ਧੰਨਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਬੁਢਲਾਡਾ ਇਲਾਕੇ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਦਿਆਲਪੁਰਾ ਮਿਰਜ਼ਾ ਦੀ ‘ਲੋਕ ਮਿਲਣੀ’ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ
Ad Position 24