29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਰਵਿਸ ਰੋਡ ਮਿੰਨੀ ਬੱਸਾਂ ਤੇ ਥ੍ਰੀ - ਵ੍ਹੀਲਰਾਂ ਦੇ ਕਬਜ਼ੇ ਹੇਠ ਆਈ ਦਿਨ ਭਰ ਜਾਮ ਦੀ ਸਮੱਸਿਆ ਨਾਲ ਜੂਝਦੇ ਰਹਿੰਦੇ ਨੇ ਰਾਹਗੀਰ

ਲਾਲੜੂ, 29 ਨਵੰਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਲਾਲੜੂ ਅੰਡਰ-ਬ੍ਰਿਜ ਦੇ ਨਾਲ ਲੱਗਦੀ ਸਰਵਿਸ ਰੋਡ ‘ਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ‘ਤੇ ਪ੍ਰਾਈਵੇਟ ਮਿੰਨੀ ਬੱਸਾਂ ਅਤੇ ਥ੍ਰੀ-ਵ੍ਹੀਲਰਾਂ ਦਾ ਦਿਨ ਭਰ ਕਬਜ਼ਾ ਰਹਿੰਦਾ ਹੈ, ਜਦਕਿ ਫੁੱਟਪਾਥ ‘ਤੇ ਨਾਜਾਇਜ਼ ਖੋਖੇ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ।

Ad Position 21
No active advertisement
ਅੰਬਾਲਾ-ਚੰਡੀਗੜ੍ਹ ਸੰਪਰਕ ਸੜਕ ’ਤੇ ਖੜ੍ਹੀ ਮਿੰਨੀ ਬੱਸ। ਤਸਵੀਰ : ਰਾਜਬੀਰ ਸਿੰਘ 30-11-2026
ਲਾਲੜੂ, 29 ਨਵੰਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਲਾਲੜੂ ਅੰਡਰ-ਬ੍ਰਿਜ ਦੇ ਨਾਲ ਲੱਗਦੀ ਸਰਵਿਸ ਰੋਡ ‘ਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ‘ਤੇ ਪ੍ਰਾਈਵੇਟ ਮਿੰਨੀ ਬੱਸਾਂ ਅਤੇ ਥ੍ਰੀ-ਵ੍ਹੀਲਰਾਂ ਦਾ ਦਿਨ ਭਰ ਕਬਜ਼ਾ ਰਹਿੰਦਾ ਹੈ, ਜਦਕਿ ਫੁੱਟਪਾਥ ‘ਤੇ ਨਾਜਾਇਜ਼ ਖੋਖੇ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਸਰਵਿਸ ਰੋਡ ਨੇ ਪਾਰਕਿੰਗ ਦਾ ਰੂਪ ਧਾਰਨ ਕਰ ਲਿਆ ਹੈ ਤੇ ਦਿਨ ਭਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਹਾਸਿਲ ਜਾਣਕਾਰੀ ਅਨੁਸਾਰ ਲਾਲੜੂ ਅੰਡਰ-ਬ੍ਰਿਜ ਦੇ ਨਾਲ ਬਣੀ ਸਰਵਿਸ ਰੋਡ ਸ਼ਹਿਰ ਦੀ ਪ੍ਰਮੁੱਖ ਸੜਕ ਹੈ। ਲਾਲੜੂ ਤੋਂ ਜ਼ੀਰਕਪੁਰ ਤੇ ਬਨੂੰੜ ਜਾਣ ਵਾਲੀਆਂ ਪ੍ਰਾਈਵੇਟ ਮਿੰਨੀ ਬੱਸਾਂ ਸੜਕ ‘ਤੇ ਖੜ੍ਹੀਆਂ ਰਹਿਣ ਕਾਰਨ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸੜਕ ‘ਤੇ ਨਾਜਾਇਜ਼ ਕਬਜ਼ਿਆਂ ਕਾਰਨ ਰਸਤਾ ਤੰਗ ਹੋ ਜਾਂਦਾ ਹੈ ਤੇ ਰਾਹਗੀਰਾਂ ਨੂੰ ਲੰਘਣ ‘ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਸ-ਪਾਸ ਦੇ ਪਿੰਡਾਂ ਤੋਂ ਖ਼ਰੀਦਦਾਰੀ ਕਰਨ ਲਈ ਆਉਣ ਵਾਲੇ ਲੋਕ ਵੀ ਆਪਣੇ ਵਾਹਨ ਸੜਕ ‘ਤੇ ਹੀ ਖੜ੍ਹੇ ਕਰਕੇ ਬਾਜ਼ਾਰ ਚਲੇ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਮਕੈਨਿਕ ਵੀ ਸੜਕ ‘ਤੇ ਹੀ ਵਾਹਨ ਖੜ੍ਹੇ ਕਰਕੇ ਉਨ੍ਹਾਂ ਦੀ ਮੁਰੰਮਤ ਕਰਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਜਾਮ ਦੌਰਾਨ ਸੜਕ ‘ਤੇ ਖੜ੍ਹੀਆਂ ਮਿੰਨੀ ਬੱਸਾਂ ਦੇ ਚਾਲਕਾਂ ਤੇ ਹੋਰ ਵਾਹਨ ਚਾਲਕਾਂ ਵਿਚਕਾਰ ਤਕਰਾਰ ਵੀ ਹੋ ਜਾਂਦੀ ਹੈ। ਸਥਾਨਕ ਵਸਨੀਕ ਬਖਸ਼ੀਸ਼ ਸਿੰਘ ਭੱਟੀ, ਕੁਲਦੀਪ ਸਿੰਘ ਸਰਸੀਣੀ, ਪ੍ਰੇਮ ਰਾਣਾ, ਭੁਪਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਹੁਣ ਬੱਸ ਸਟੈਂਡ ਚਾਲੂ ਹੋ ਚੁੱਕਾ ਹੈ, ਇਸ ਲਈ ਸੜਕ ‘ਤੇ ਖੜ੍ਹੀਆਂ ਬੱਸਾਂ ਨੂੰ ਬੱਸ ਸਟੈਂਡ ਦੇ ਅੰਦਰ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰਾਹਗੀਰਾਂ ਨੂੰ ਰਾਹਤ ਮਿਲ ਸਕੇ। ਲੋਕਾਂ ਨੇ ਦੱਸਿਆ ਕਿ ਫੁੱਟਪਾਥ ‘ਤੇ ਵੀ ਕਬਜ਼ੇ ਹੋਣ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਸੜਕ ‘ਤੇ ਚੱਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਨਿਯਮਿਤ ਮੁਹਿੰਮ ਚਲਾ ਕੇ ਸਰਵਿਸ ਰੋਡ ਅਤੇ ਫੁੱਟਪਾਥ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਟ੍ਰੈਫ਼ਿਕ ਪੁਲਿਸ ਲਾਲੜੂ ਦੇ ਇੰਚਾਰਜ ਸਹਿਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਇਕ ਹਫ਼ਤਾ ਪਹਿਲਾਂ ਹੀ ਇਥੋਂ ਦਾ ਚਾਰਜ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਮਿੰਨੀ ਬੱਸ ਤੇ ਆਟੋ ਚਾਲਕਾਂ ਨਾਲ ਮੀਟਿੰਗ ਕਰਕੇ ਸਰਵਿਸ ਰੋਡ ‘ਤੇ ਵਾਹਨ ਖੜ੍ਹੇ ਨਾ ਕਰਨ ਦੀ ਹਦਾਇਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੜਕ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਹਾਕੀ ਲੀਗ ਸੀਜ਼ਨ-3 ਦੇ 11ਵੇਂ ਦਿਨ ਸ਼ੂਟ-ਆਊਟ ’ਚ ਹਾਰ ਦੇ ਬਾਵਜੂਦ ਰਾਊਂਡ ਗਲਾਸ ਹਾਕੀ ਅਕੈਡਮੀ ਸਿਖਰਲੇ ਸਥਾਨ ’ਤੇ ਕ... ਅਗਲੀ ਖ਼ਬਰ ਲਗਜ਼ਰੀ ਫਲੈਟਾਂ ਦੇ ਨਾਂਅ ’ਤੇ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਵਾਲਾ ਸੁਸ਼ਮਾ ਗਰੁੱਪ ਦਾ ਡਾਇਰੈਕਟਰ ਗ੍ਰਿਫ਼ਤਾਰ ਚੰਡੀਗੜ...
Ad Position 24