ਲਕਸ਼ਮੀ ਤਾਰਾ ਰਾਠੌਰ ਪਬਲਿਕ ਸਮਾਰਟ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ
ਮਾਜਰੀ, 29 ਨਵੰਬਰ (ਕੁਲਵੰਤ ਸਿੰਘ ਧੀਮਾਨ)-ਲਕਸ਼ਮੀ ਤਾਰਾ ਰਾਠੌਰ ਪਬਲਿਕ ਸਮਾਰਟ ਸਕੂਲ ਸਿਆਲਬਾ ਮਾਜਰੀ ਵਿਖੇ ਖੇਡ ਦਿਵਸ ਉਤਸ਼ਾਹ, ਜੋਸ਼ ਤੇ ਧੂਮਧਾਮ ਨਾਲ ਮਨਾਇਆ। ਇਸ ਸਮਾਗਮ ਦਾ ਉਦਘਾਟਨ ਸਕੂਲ ਦੀ ਪ੍ਰਿੰ.
ਮਾਜਰੀ, 29 ਨਵੰਬਰ (ਕੁਲਵੰਤ ਸਿੰਘ ਧੀਮਾਨ)-ਲਕਸ਼ਮੀ ਤਾਰਾ ਰਾਠੌਰ ਪਬਲਿਕ ਸਮਾਰਟ ਸਕੂਲ ਸਿਆਲਬਾ ਮਾਜਰੀ ਵਿਖੇ ਖੇਡ ਦਿਵਸ ਉਤਸ਼ਾਹ, ਜੋਸ਼ ਤੇ ਧੂਮਧਾਮ ਨਾਲ ਮਨਾਇਆ। ਇਸ ਸਮਾਗਮ ਦਾ ਉਦਘਾਟਨ ਸਕੂਲ ਦੀ ਪ੍ਰਿੰ. ਪ੍ਰੀਤੀ ਸ਼ਰਮਾ ਵਲੋਂ ਕੀਤਾ। ਸਾਲਾਨਾ ਖੇਡ ਦਿਵਸ ਦੌਰਾਨ 100 ਮੀਟਰ ਦੌੜ, 50 ਮੀਟਰ ਦੌੜ, ਰਿਲੇਅ ਦੌੜ, ਗੁਬਾਰਾ ਫਟਣ ਦੀ ਦੌੜ, ਇਕ ਪੈਰ ਵਾਲੀ ਦੌੜ, ਕੋਨ ਕਲੈਕਸ਼ਨ ਦੌੜ, ਡੱਕ ਦੌੜ, ਕੁਰਸੀ ਦੌੜ ਤੇ ਰੱਸੀ ਟੱਪਣ ਵਰਗੀਆਂ ਦਿਲਚਸਪ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੀ ਇਕ ਵਿਸ਼ੇਸ਼ ਖਿੱਚ ਮਾਪਿਆਂ ਤੇ ਅਧਿਆਪਕਾਂ ਦਾ ਕਰਵਾਇਆ ਰੱਸਾਕਸ਼ੀ ਮੁਕਾਬਲਾ ਰਿਹਾ। ਸਕੂਲ ਵਲੋਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰ. ਪ੍ਰੀਤੀ ਸ਼ਰਮਾ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਖੇਡਾਂ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ।