29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪ੍ਰਯੋਗ ਫਾਊਂਡੇਸ਼ਨ ਨੇ ਬਜ਼ੁਰਗਾਂ ਲਈ ਲਾਇਆ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ

ਚੰਡੀਗੜ੍ਹ, 29 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਬਜ਼ੁਰਗਾਂ ਨੂੰ ਆਯੁਰਵੈਦਿਕ ਦਵਾਈ ਪ੍ਰਣਾਲੀ ਰਾਹੀਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਪ੍ਰਦਾਨ ਕਰਨ ਲਈ ਸਮਾਜਸੇਵੀ ਸੰਸਥਾ ਪ੍ਰਯੋਗ ਫਾਊਂਡੇਸ਼ਨ ਵਲੋਂ ਕਮਿਊਨਿਟੀ ਸੈਂਟਰ ਸੈਕਟਰ 27 ਚੰਡੀਗੜ੍ਹ ਵਿਖੇ ਇਕ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਾਇਆ, ਜਿਸ ’ਚ ਉਮਰਦਰਾਜ ਸੀਨੀਅਰ ਸਿਟੀਜ਼ਨਾਂ 95 ਸਾਲਾ ਐੱਚ. ਕੇ ਢੀਂਗਰਾ, 91 ਸਾਲਾ ਕੰਵਲਜੀਤ ਸਿੰਘ ਸਮੇਤ 60 ਸਾਲ ਤੋਂ ਵੱਧ ਉਮਰ ਦੇ 70 ਬਜ਼ੁਰਗਾਂ ਨੇ ਆਪੋ ਆਪਣੀ ਸਿਹਤ ਦੀ ਜਾਂਚ ਕਰਵਾਈ।

Ad Position 21
No active advertisement
ਪ੍ਰਯੋਗ ਫਾਊਂਡੇਸ਼ਨ ਵਲੋਂ ਲਾਏ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਵਿਚ ਸਿਹਤ ਦੀ ਜਾਂਚ ਕਰਾਉਂਦੇ ਹੋਏ ਬਜ਼ੁਰਗ। ਤਸਵੀਰ : ਰਾਕੇਸ਼ ਸ਼ਾਹ 30-11-2026
ਚੰਡੀਗੜ੍ਹ, 29 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਬਜ਼ੁਰਗਾਂ ਨੂੰ ਆਯੁਰਵੈਦਿਕ ਦਵਾਈ ਪ੍ਰਣਾਲੀ ਰਾਹੀਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਪ੍ਰਦਾਨ ਕਰਨ ਲਈ ਸਮਾਜਸੇਵੀ ਸੰਸਥਾ ਪ੍ਰਯੋਗ ਫਾਊਂਡੇਸ਼ਨ ਵਲੋਂ ਕਮਿਊਨਿਟੀ ਸੈਂਟਰ ਸੈਕਟਰ 27 ਚੰਡੀਗੜ੍ਹ ਵਿਖੇ ਇਕ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਾਇਆ, ਜਿਸ ’ਚ ਉਮਰਦਰਾਜ ਸੀਨੀਅਰ ਸਿਟੀਜ਼ਨਾਂ 95 ਸਾਲਾ ਐੱਚ. ਕੇ ਢੀਂਗਰਾ, 91 ਸਾਲਾ ਕੰਵਲਜੀਤ ਸਿੰਘ ਸਮੇਤ 60 ਸਾਲ ਤੋਂ ਵੱਧ ਉਮਰ ਦੇ 70 ਬਜ਼ੁਰਗਾਂ ਨੇ ਆਪੋ ਆਪਣੀ ਸਿਹਤ ਦੀ ਜਾਂਚ ਕਰਵਾਈ। ਕੈਂਪ ਦੌਰਾਨ ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ (ਐਨ. ਆਈ. ਏ.) ਪੰਚਕੂਲਾ ਦੇ ਡਾਕਟਰਾਂ ਨੇ ਬਜ਼ੁਰਗਾਂ ਨੂੰ ਆਯੁਰਵੈਦਿਕ ਇਲਾਜ ਪ੍ਰਣਾਲੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਮੈਡੀਕਲ ਅਫ਼ਸਰ ਕੈਂਪ ਇੰਚਾਰਜ ਡਾ. ਸ਼ਿੰਸ਼ਾ ਪੀ. ਦੀ ਅਗਵਾਈ ਵਿਚ ਡਾਕਟਰਾਂ ਦੀ ਇਕ ਟੀਮ ਨੇ ਬਜ਼ੁਰਗਾਂ ਦੀ ਸਿਹਤ ਜਾਂਚ ਕੀਤੀ। ਇਸ ਸਮੇਂ ਸਟੇਟ ਕੌਂਸਲ ਆਫ਼ ਸੀਨੀਅਰ ਸਿਟੀਜ਼ਨਜ਼ ਚੰਡੀਗੜ੍ਹ ਪ੍ਰਸ਼ਾਸਨ ਦੀ ਮੈਂਬਰ ਸ਼ਿਖਾ ਨਿਜਾਵਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੈਂਬਰ ਜਸਜੋਤ ਸਿੰਘ ਅਲਮਸਤ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਯੋਗ ਫਾਊਂਡੇਸ਼ਨ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਕੈਂਪ ਦੀ ਪ੍ਰਧਾਨਗੀ ਕੀਤੀ। ਮੈਡੀਕਲ ਅਫ਼ਸਰ ਡਾ. ਸ਼ਿੰਸ਼ਾ ਪੀ. ਨੇ ਕਿਹਾ ਕਿ ਡੀਨ-ਇਨ-ਚਾਰਜ ਪ੍ਰੋ. ਸਤੀਸ਼ ਗੰਧਰਵ ਅਤੇ ਡੀ. ਐਮ. ਐਸ. ਡਾ. ਗੌਰਵ ਗਰਗ ਦੀ ਅਗਵਾਈ ਹੇਠ ਐਨ. ਆਈ. ਏ. ਦਾ ਟੀਚਾ ਆਯੁਰਵੈਦਿਕ ਦਵਾਈ ਅਤੇ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਲਈ ਪਹੁੰਚਯੋਗ ਬਣਾਉਣਾ ਹੈ। ਇਸ ਉਦੇਸ਼ ਲਈ ਵੱਖ-ਵੱਖ ਖੇਤਰਾਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ 70 ਬਜ਼ੁਰਗਾਂ ਦੀ ਜਾਂਚ ਕੀਤੀ ਗਈ, ਜਿਸ ’ਚ ਹਾਜ਼ਮੇ ਸੰਬੰਧੀ ਬਿਮਾਰੀਆਂ, ਚਮੜੀ ਦੀ ਸਥਿਤੀ, ਜੋੜਾਂ ਦੇ ਦਰਦ, ਹੱਡੀਆਂ ਸੰਬੰਧੀ ਬਿਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ ਤੇ ਸਰਵਾਈਕਲ ਜਿਹੇ ਵਿਕਾਰ ਸ਼ਾਮਲ ਹਨ। ਇਸ ਮੌਕੇ ਐਨ. ਆਈ. ਏ. ਦੇ ਮੈਡੀਕਲ ਅਫ਼ਸਰ ਡਾ. ਭਾਵ ਕੀਰਤੀ, ਮੈਡੀਕਲ ਅਫ਼ਸਰ ਡਾ. ਅਕਸ਼ਿਤ, ਨਰਸਿੰਗ ਅਫ਼ਸਰ ਦੁਸ਼ਯੰਤ ਲਵਾਨੀਆ, ਐਂਬੂਲੈਂਸ ਡਰਾਈਵਰ ਹਰੀਸ਼, ਫਾਰਮਾਸਿਸਟ ਪਾਇਲ ਅਤੇ ਐਮ. ਟੀ. ਐਸ. ਅਜੈ ਪ੍ਰਮੁੱਖ ਤੌਰ ’ਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਏ. ਵਲੋਂ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਅੱਧੀ ਤਨਖ਼ਾਹ ਵਾਲੀ ਛੁੱਟੀ ਦਾ ਲਾਭ ਦੇਣ ਦਾ ਸਵਾਗਤ ਅਗਲੀ ਖ਼ਬਰ ਏ. ਆਈ. ਐੱਲ. ਮੁਹਾਲੀ ਵਲੋਂ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਲਈ ਕਾਨੂੰਨੀ ਜਾਗਰੂਕਤਾ ਸੈਸ਼ਨ ਕਰਵਾਇਆ
Ad Position 24