29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਲਗਜ਼ਰੀ ਫਲੈਟਾਂ ਦੇ ਨਾਂਅ ’ਤੇ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਵਾਲਾ ਸੁਸ਼ਮਾ ਗਰੁੱਪ ਦਾ ਡਾਇਰੈਕਟਰ ਗ੍ਰਿਫ਼ਤਾਰ ਚੰਡੀਗੜ੍ਹ ਪੁਲਿਸ ਨੇ ਕਈ ਚੈੱਕ ਬਾਊਂਸ ਮਾਮਲਿਆਂ ਵਿਚ ਭਗੌੜਾ ਕਰਾਰ ਦਿੱਤੇ ਪ੍ਰਤੀਕ ਮਿੱਤਲ ਨੂੰ ਕੀਤਾ ਕਾਬੂ

ਚੰਡੀਗੜ੍ਹ, 29 ਨਵੰਬਰ (ਸੰਦੀਪ ਕੁਮਾਰ ਮਾਹਨਾ)-ਲਗਜ਼ਰੀ ਰਿਹਾਇਸ਼ੀ ਫਲੈਟ ਮੁਹੱਈਆ ਕਰਵਾਉਣ ਦੇ ਨਾਂਅ ’ਤੇ ਕਈ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਦੇ ਮਾਮਲਿਆਂ ਵਿਚ ਭਗੌੜਾ ਕਰਾਰ ਦਿੱਤੇ ਗਏ ਸੁਸ਼ਮਾ ਗਰੁੱਪ ਦੇ ਡਾਇਰੈਕਟਰ ਪ੍ਰਤੀਕ ਮਿੱਤਲ ਨੂੰ ਚੰਡੀਗੜ੍ਹ ਪੁਲਿਸ ਦੇ ਪੀ. ਓ.

Ad Position 21
No active advertisement
ਅਜੀਤ ਡੈਸਕ 30-11-2026
ਚੰਡੀਗੜ੍ਹ, 29 ਨਵੰਬਰ (ਸੰਦੀਪ ਕੁਮਾਰ ਮਾਹਨਾ)-ਲਗਜ਼ਰੀ ਰਿਹਾਇਸ਼ੀ ਫਲੈਟ ਮੁਹੱਈਆ ਕਰਵਾਉਣ ਦੇ ਨਾਂਅ ’ਤੇ ਕਈ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਦੇ ਮਾਮਲਿਆਂ ਵਿਚ ਭਗੌੜਾ ਕਰਾਰ ਦਿੱਤੇ ਗਏ ਸੁਸ਼ਮਾ ਗਰੁੱਪ ਦੇ ਡਾਇਰੈਕਟਰ ਪ੍ਰਤੀਕ ਮਿੱਤਲ ਨੂੰ ਚੰਡੀਗੜ੍ਹ ਪੁਲਿਸ ਦੇ ਪੀ. ਓ. ਤੇ ਸੰਮਨ ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ (ਐਨ. ਆਈ. ਐਕਟ) ਤਹਿਤ ਦਰਜ ਕਈ ਸ਼ਿਕਾਇਤਾਂ ਵਿਚ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨਿਆ ਗਿਆ ਸੀ। ਪੁਲਿਸ ਹੁਣ ਉਸ ਵਿਰੁੱਧ ਦੇਸ਼ ਭਰ ਵਿਚ ਦਰਜ ਹੋਰ ਸ਼ਿਕਾਇਤਾਂ ਤੇ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ’ਤੇ ਦੋਸ਼ ਹੈ ਕਿ ਉਸ ਨੇ ਕਈ ਲੋਕਾਂ ਨੂੰ ਲਗਜ਼ਰੀ ਹਾਊਸਿੰਗ ਸੁਸਾਇਟੀ ਵਿਚ ਆਲੀਸ਼ਾਨ ਰਿਹਾਇਸ਼ੀ ਫਲੈਟ ਅਲਾਟ ਕਰਨ ਅਤੇ ਨਿਰਧਾਰਤ ਸਮੇਂ ਵਿਚ ਉਨ੍ਹਾਂ ਦਾ ਕਬਜ਼ਾ ਦੇਣ ਦੇ ਵਾਅਦੇ ਕਰਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨਿਵੇਸ਼ ਕਰਵਾਈ। ਹਾਲਾਂਕਿ, ਵਾਅਦੇ ਪੂਰੇ ਨਾ ਹੋਣ ਤੇ ਭੁਗਤਾਨ ਸੰਬੰਧੀ ਵਿਵਾਦਾਂ ਕਾਰਨ ਉਸ ਵਿਰੁੱਧ ਕਈ ਸ਼ਿਕਾਇਤਾਂ ਦਰਜ ਹੋਈਆਂ। ਪੁਲਿਸ ਅਨੁਸਾਰ ਅਦਾਲਤੀ ਕਾਰਵਾਈ ਦੌਰਾਨ ਲਗਾਤਾਰ ਪੇਸ਼ ਨਾ ਹੋਣ ਕਾਰਨ ਪ੍ਰਤੀਕ ਮਿੱਤਲ ਨੂੰ ਵੱਖ-ਵੱਖ ਮਾਮਲਿਆਂ ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ’ਚ ਐਨ. ਏ. ਸੀ. ਟੀ. ਨੰਬਰ 7781/2025 ਵਿਚ 18 ਨਵੰਬਰ 2026 ਨੂੰ ਜੇ.ਐੱਮ.ਆਈ.ਸੀ. ਰਮਨਦੀਪ ਕੌਰ ਦੀ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨਿਆ ਗਿਆ। ਇਸੇ ਤਰ੍ਹਾਂ ਐਨ. ਏ. ਸੀ. ਟੀ. ਨੰਬਰ 1747/2025 ਅਤੇ 1746/2025 ਵਿਚ 14 ਮਈ 2026 ਨੂੰ ਜੇ.ਐੱਮ.ਆਈ.ਸੀ. ਜਸਬੀਰ ਸਿੰਘ ਦੀ ਅਦਾਲਤ ਨੇ ਅਤੇ ਐਨ.ਏ.ਸੀ.ਟੀ. ਨੰਬਰ 1095/2025 ਵਿਚ 16 ਅਪ੍ਰੈਲ 2026 ਨੂੰ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਐਨ. ਏ. ਸੀ. ਟੀ. ਨੰਬਰ 1 096/2025 ਵਿਚ ਵੀ 16 ਮਈ 2026 ਨੂੰ ਅਦਾਲਤ ਵਲੋਂ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਸੀ। ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਐਨ. ਏ. ਸੀ. ਟੀ. ਨੰਬਰ 7481/2025 ਵਿਚ ਵੀ ਮੁਲਜ਼ਮ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਅਗਲੀ ਤਰੀਕ 21 ਜਨਵਰੀ 2027 ਨਿਰਧਾਰਤ ਹੈ। ਇਸ ਤੋਂ ਇਲਾਵਾ ਖਪਤਕਾਰ ਅਦਾਲਤ ਵਿਚ ਚੱਲ ਰਹੇ ਮਾਮਲਿਆਂ ਵਿਚ ਵੀ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਈ. ਏ. ਨੰਬਰ 66/2026, ਕਿਰਨਪ੍ਰੀਤ ਕੌਰ ਬਨਾਮ ਐੱਸ. ਬੀ. ਐੱਲ. ਬਿਲਡਰਜ਼ ਮਾਮਲੇ ਵਿਚ 18 ਦਸੰਬਰ 2026 ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ, ਜਦਕਿ ਈ. ਏ. ਨੰਬਰ 27/2026, ਰਾਮ ਚੰਦ ਲਖਨਪਾਲ ਬਨਾਮ ਡਰੀਮਸਿਟੀ ਰੀਅਲਟਰਜ਼ ਮਾਮਲੇ ਵਿਚ ਭਗੌੜਾ ਕਰਾਰ ਦੇਣ ਦੀ ਕਾਰਵਾਈ ਲਈ ਪ੍ਰਕਾਸ਼ਨਾ ਸੰਬੰਧੀ ਹੁਕਮ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਥਾਣਾ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਿਊ.) ਵਿਚ ਐੱਫ. ਆਈ. ਆ ਰ. ਨੰਬਰ 7, ਮਿਤੀ 17 ਅਕਤੂਬਰ 2026 ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316(2), 318(4) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਗੁਰਦੀਪ ਸਿੰਘ ਕੋਛੜ ਪੁੱਤਰ ਜੋਧ ਸਿੰਘ ਕੋਛੜ ਦੀ ਸ਼ਿਕਾਇਤ ’ਤੇ ਦਰਜ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਜਾਇਦਾਦ ਦੇ ਸੌਦੇ ਦੇ ਨਾਂਅ ’ਤੇ ਉਸ ਨਾਲ 90 ਲੱਖ 79 ਹਜ਼ਾਰ 366 ਰੁਪਏ ਤੇ 62 ਲੱਖ 79 ਹਜ਼ਾਰ 366 ਰੁਪਏ ਦੀ ਰਕਮ ਸੰਬੰਧੀ ਧੋਖਾਧੜੀ ਕੀਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦਰਜ ਹੋਰ ਸ਼ਿਕਾਇਤਾਂ ਅਤੇ ਮਾਮਲਿਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਇਸ ਸਬੰਧੀ ਹੋਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਵਿਸ ਰੋਡ ਮਿੰਨੀ ਬੱਸਾਂ ਤੇ ਥ੍ਰੀ - ਵ੍ਹੀਲਰਾਂ ਦੇ ਕਬਜ਼ੇ ਹੇਠ ਆਈ ਦਿਨ ਭਰ ਜਾਮ ਦੀ ਸਮੱਸਿਆ ਨਾਲ ਜੂਝਦੇ ਰਹਿੰਦੇ ਨੇ ਰਾ... ਅਗਲੀ ਖ਼ਬਰ ਸ਼ਾਮ ਹੁੰਦੇ ਤੇ ਰਾਤ ਸਮੇਂ ਖਰੜ-ਲਾਂਡਰਾਂ ਸੜਕ ’ਤੇ ਲੱਗ ਜਾਂਦਾ ਹੈ ਭਾਰੀ ਜਾਮ
Ad Position 24