29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਏ. ਆਈ. ਐੱਲ. ਮੁਹਾਲੀ ਵਲੋਂ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਲਈ ਕਾਨੂੰਨੀ ਜਾਗਰੂਕਤਾ ਸੈਸ਼ਨ ਕਰਵਾਇਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 30-11-2026
ਐੱਸ. ਏ. ਐੱਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਆਰਮੀ ਇੰਸਟੀਚਿਊਟ ਆਫ਼ ਲਾਅ ਮੁਹਾਲੀ ਦੇ ਲੀਗਲ ਏਡ ਸੈੱਲ ਵਲੋਂ ਪ੍ਰਿੰਸੀਪਲ ਪ੍ਰੋ. ਡਾ. ਰਸ਼ਮੀ ਖੁਰਾਣਾ ਨਾਗਪਾਲ ਤੇ ਰਜਿਸਟਰਾਰ ਕਰਨਲ ਗੁਰਦੇਵ ਸਿੰਘ (ਸੇਵਾ-ਮੁਕਤ) ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮੌਕੇ ਗੁਰੂਕੁਲ ਵਰਲਡ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਸੈਸ਼ਨ ਕਰਵਾਇਆ। ਇਸ ਸੈਸ਼ਨ ਵਿਚ ਭਾਰਤੀ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ’ਤੇ ਧਿਆਨ ਕੇਂਦਰਿਤ ਕੀਤਾ, ਜਿਸ ਵਿਚ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ, ਮੌਲਿਕ ਅਧਿਕਾਰਾਂ ਤੇ ਮੌਲਿਕ ਕਰਤੱਵਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਏ. ਆਈ. ਐੱਲ. ਦੀ ਟੀਮ ਨੇ ਨੌਜਵਾਨ ਵਿਦਿਆਰਥੀਆਂ ਨੂੰ ਆਪਣੇ ਸੰਵਿਧਾਨਕ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਇਕ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਸੰਵਿਧਾਨਕ ਸਿਧਾਂਤਾਂ ਨੂੰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨਾਲ ਜੋੜਦਿਆਂ, ਏ. ਆਈ. ਐੱਲ. ਦੇ ਵਿਦਿਆਰਥੀਆਂ ਨੇ ਸਾਈਬਰ ਸੁਰੱਖਿਆ ਤੇ ਡਿਜੀਟਲ ਜਾਗਰੂਕਤਾ ਦੇ ਮਹੱਤਵਪੂਰਨ ਪਹਿਲੂਆਂ ’ਤੇ ਵੀ ਚਾਨਣਾ ਪਾਇਆ। ਵਿਦਿਆਰਥੀਆਂ ’ਚ ਸਿੱਖਣ ਦੀ ਰੁਚੀ ਵਧਾਉਣ ਲਈ ਸੈਸ਼ਨ ਤੋਂ ਬਾਅਦ ਇਕ ਰੋਚਕ ਸੰਵਿਧਾਨਕ ਕੁਇਜ਼ ਮੁਕਾਬਲਾ ਕਰਵਾਇਆ, ਜਿਸ ’ਚ ਸ਼ਾਨਦਾਰ ਕਾਨੂੰਨੀ ਸਮਝ ਦਾ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੀ ਸਮਾਪਤੀ ਸਕੂਲ ਦੀ ਪ੍ਰਿੰ. ਪੂਨਮਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਕੀਤੀ ਗਈ। ਏ. ਆਈ. ਐੱਲ. ਦੇ ਫੈਕਲਟੀ ਕੋਆਰਡੀਨੇਟਰਾਂ ਡਾ. ਦੀਪਇੰਦਰ ਕੌਰ ਗਿੱਲ, ਡਾ. ਮਨਵੀਰ ਕੌਰ ਤੇ ਅਰਸ਼ਪ੍ਰੀਤ ਕੌਰ ਵਲੋਂ ਤਾਲਮੇਲ ਕੀਤਾ ਇਹ ਸਹਿਯੋਗ ਦੇਸ਼ ਦੇ ਭਵਿੱਖ ਦੇ ਨਾਗਰਿਕਾਂ ਵਿਚ ਸੰਵਿਧਾਨਕ ਤੇ ਡਿਜੀਟਲ ਜਾਗਰੂਕਤਾ ਪੈਦਾ ਕਰਨ ਵਿਚ ਸਫਲ ਰਿਹਾ।
Ad Position 22
No active advertisement
ਪਿਛਲੀ ਖ਼ਬਰ ਪ੍ਰਯੋਗ ਫਾਊਂਡੇਸ਼ਨ ਨੇ ਬਜ਼ੁਰਗਾਂ ਲਈ ਲਾਇਆ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਅਗਲੀ ਖ਼ਬਰ ਪੰਜ ਸਾਲ ਬੀਤ ਗਏ, ਟੈਂਕੀ ਉਹੀ ਹੈ, ਵਾਅਦਾ ਉਹੀ ਹੈ, ਨੌਕਰੀ ਅਜੇ ਵੀ ਨਹੀਂ ਮਿਲੀ-ਬੇਦੀ
Ad Position 24