28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਖਰੜ ਤੇ ਕੁਰਾਲੀ ਲਈ ਸੀ. ਟੀ. ਯੂ. ਦੇ ਦੋ ਨਵੇਂ ਰੂਟ ਚਲਾਉਣ ਦੀ ਸਖ਼ਤ ਲੋੜ-ਕੰਗ

ਖਰੜ, 27 ਨਵੰਬਰ (ਜੰਡਪੁਰੀ)-ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਚੰਡੀਗੜ੍ਹ ਪ੍ਰਸ਼ਾਸਨ/ਸੀ. ਟੀ.

Ad Position 21
No active advertisement
ਅਜੀਤ ਡੈਸਕ 28-11-2026
ਖਰੜ, 27 ਨਵੰਬਰ (ਜੰਡਪੁਰੀ)-ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਚੰਡੀਗੜ੍ਹ ਪ੍ਰਸ਼ਾਸਨ/ਸੀ. ਟੀ. ਯੂ. ਨੂੰ ਦੁਬਾਰਾ ਪੱਤਰ ਭੇਜ ਕੇ ਖਰੜ ਤੇ ਕੁਰਾਲੀ ਤੋਂ ਚੰਡੀਗੜ੍ਹ ਲਈ ਸੀ. ਟੀ. ਯੂ. ਦੇ ਨਵੇਂ ਰੂਟ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਚੰਡੀਗੜ੍ਹ ਦੀ ਹੱਦ ਦੇ ਬਿਲਕੁਲ ਨਾਲ ਲੱਗਦਾ ਹੈ ਅਤੇ ਇਸ ‘ਚ ਤਿੰਨ ਵੱਡੀਆਂ ਨਗਰ ਕੌਂਸਲਾਂ ਖਰੜ, ਕੁਰਾਲੀ ਤੇ ਨਵਾਂਗਰਾਓਂ ਪੈਂਦੀਆਂ ਹਨ, ਜਿਨ੍ਹਾਂ ਦੀ ਆਬਾਦੀ ਕਈ ਗੁਣਾਂ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖਰੜ ਤੇ ਆਸ-ਪਾਸ ਦੇ ਇਲਾਕਿਆਂ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਲੋਕ/ਵਿਦਿਆਰਥੀ ਨੌਕਰੀਆਂ, ਪੜ੍ਹਾਈ ਤੇ ਇਲਾਜ ਲਈ ਚੰਡੀਗੜ੍ਹ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਚੰਡੀਗੜ੍ਹ ਤੋਂ ਖਰੜ ਤੱਕ ਚੱਲਣ ਵਾਲੀ ਸੀ. ਟੀ. ਯੂ. ਦੀ ਲੋਕਲ ਬੱਸ ਨੰਬਰ 35-ਏ ਤੇ 35-ਬੀ ਖਰੜ ਦੀ ਵਧਦੀ ਆਬਾਦੀ ਦੇ ਹਿਸਾਬ ਨਾਲ ਨਾਕਾਫ਼ੀ ਸਾਬਿਤ ਹੋ ਰਹੀਆਂ ਹਨ ਅਤੇ ਇਹ ਬੱਸ ਸੇਵਾ ਕੁਰਾਲੀ ਸ਼ਹਿਰ ਤੱਕ ਵੀ ਨਹੀਂ ਜਾਂਦੀ। ਇਥੇ ਹੀ ਬਸ ਨਹੀਂ ਦੂਜੇ ਸ਼ਹਿਰਾਂ ਤੋਂ ਆਉਣ ਵਾਲੀਆਂ ਬੱਸਾਂ ਪਹਿਲਾਂ ਹੀ ਸਵਾਰੀਆਂ ਨਾਲ ਭਰੀਆਂ ਹੋਣ ਕਾਰਨ ਖਰੜ, ਕੁਰਾਲੀ ਅਤੇ ਵਿਚਕਾਰ ਪੈਂਦੇ ਪਿੰਡਾਂ ਦੇ ਅੱਡਿਆਂ ਤੋਂ ਸਵਾਰੀਆਂ ਨੂੰ ਬੱਸਾਂ ‘ਚ ਬੈਠਣ ਲਈ ਥਾਂ ਨਹੀਂ ਮਿਲਦੀ, ਜਿਸ ਕਾਰਨ ਆਮ ਜਨਤਾ ਖਾਸ ਕਰਕੇ ਵਿਦਿਆਰਥੀਆਂ, ਮੁਲਾਜ਼ਮਾਂ ਤੇ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੰਗ ਨੇ ਚੰਡੀਗੜ੍ਹ ਪ੍ਰਸ਼ਾਸਨ/ਸੀ. ਟੀ. ਯੂ. ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਲਾਕਾ ਵਾਸੀਆਂ ਦੀ ਸਖ਼ਤ ਮੰਗ ਅਤੇ ਲੋਕ ਹਿੱਤ ‘ਚ ਸੀ. ਟੀ. ਯੂ. ਦੇ ਦੋ ਨਵੇਂ ਰੂਟ ਤੁਰੰਤ ਚਲਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਤੇ ਅਕਾਲੀ ਦਲ ਦਾ ਸਮਝੌਤਾ ਅਨੈਤਿਕ ਤੇ ਸਿਧਾਂਤਹੀਣ-ਬੰਨੀ ਕੰਗ ਅਗਲੀ ਖ਼ਬਰ ਨੰਗਲ ਯੂਰੀਆ ਪਲਾਂਟ ਨਾਲ ਪੰਜਾਬ ਵਿਚ ਖਾਦ ਦੀ ਕਿੱਲਤ ਤੇ ਕਾਲਾਬਾਜ਼ਾਰੀ ’ਤੇ ਲੱਗੇਗੀ ਮੁਕੰਮਲ ਰੋਕ-ਬੀਬੀ ਰਾਮੂਵਾਲੀਆ
Ad Position 24