ਪਿੰਡ ਮਹਿਰੌਲੀ ਵਿਖੇ ਪੁਆਧੀ ਅਖਾੜਾ ਲਗਾਇਆ
ਮਾਜਰੀ, 2 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਮਹਿਰੌਲੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਆਧੀ ਅਖਾੜਾ ਲਗਾਇਆ। ਅਖਾੜੇ ਦੌਰਾਨ ਗਾਇਕ ਗੁਰਮੀਤ ਸਿੰਘ ਰੋਡਾ ਤੇ ਅਜੈਬ ਸਿੰਘ ਜੈਬਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਜਾ ਨਲ ਤੇ ਰਾਣੀ ਵਿੱਦਿਆਨਤੀ ਦਾ ਕਿੱਸਾ ਸੁਣਾ ਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ।
ਮਾਜਰੀ, 2 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਮਹਿਰੌਲੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਆਧੀ ਅਖਾੜਾ ਲਗਾਇਆ। ਅਖਾੜੇ ਦੌਰਾਨ ਗਾਇਕ ਗੁਰਮੀਤ ਸਿੰਘ ਰੋਡਾ ਤੇ ਅਜੈਬ ਸਿੰਘ ਜੈਬਾ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਰਾਜਾ ਨਲ ਤੇ ਰਾਣੀ ਵਿੱਦਿਆਨਤੀ ਦਾ ਕਿੱਸਾ ਸੁਣਾ ਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸਾਜੀ ਅੰਮ੍ਰਿਤਪਾਲ ਸਿੰਘ ਸਾਰੰਗੀ ਮਾਸਟਰ, ਨਰਿੰਦਰ ਸਿੰਘ ਨਿੰਦਾ ਢੋਲਕ ਮਾਸਟਰ, ਡਾਂਸਰ ਰਮਨ ਅਤੇ ਕਮਲ ਨੇ ਗਾਇਕਾਂ ਦਾ ਪੂਰਾ ਸਾਥ ਦਿੱਤਾ। ਇਸ ਮੌਕੇ ਮਨਦੀਪ ਸਿੰਘ, ਛੋਟਾ ਸਿੰਘ, ਰਘਵੀਰ ਸਿੰਘ ਸਾਰੰਗਪੁਰ, ਕਾਕਾ ਸਿੰਘ ਮੀਆਂਪੁਰ, ਮੀਤਾ ਟੱਪਰੀਆਂ ਤੇ ਮੱਖਣ ਜੰਡਪੁਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।