ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਤਿੰਨ ਰੋਜ਼ਾ ‘ਬਰੁੱਕਸ ਮਨ 2026’ ਦਾ ਸ਼ਾਨਦਾਰ ਪ੍ਰੋਗਰਾਮ
ਕੁਰਾਲੀ, 2 ਨਵੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਸਿਸਵਾਂ ਮਾਰਗ ’ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਲੋਂ ਤਿੰਨ ਰੋਜ਼ਾ ‘ਬਰੁੱਕਸ ਮਾਡਲ ਯੂਨਾਈਟਿਡ ਨੇਸ਼ਨਜ਼ 2026’ ਦਾ ਪ੍ਰੋਗਰਾਮ ਉਤਸ਼ਾਹ ਨਾਲ ਕੀਤਾ। ‘ਸੋਲਵ ਬੈਟਰ’ (ਬਿਹਤਰ ਹੱਲ ਲੱਭੋ) ਵਿਸ਼ੇ ’ਤੇ ਆਧਾਰਿਤ ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਕੂਟਨੀਤੀ, ਵਿਚਾਰ-ਵਟਾਂਦਰੇ, ਸਹਿਯੋਗ ਅਤੇ ਵਿਸ਼ਵ ਪੱਧਰੀ ਸਮੱਸਿਆਵਾਂ ਦੇ ਹੱਲ ਲੱਭਣ ਦੀ ਦਿਸ਼ਾ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਕੁਰਾਲੀ, 2 ਨਵੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਸਿਸਵਾਂ ਮਾਰਗ ’ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਲੋਂ ਤਿੰਨ ਰੋਜ਼ਾ ‘ਬਰੁੱਕਸ ਮਾਡਲ ਯੂਨਾਈਟਿਡ ਨੇਸ਼ਨਜ਼ 2026’ ਦਾ ਪ੍ਰੋਗਰਾਮ ਉਤਸ਼ਾਹ ਨਾਲ ਕੀਤਾ। ‘ਸੋਲਵ ਬੈਟਰ’ (ਬਿਹਤਰ ਹੱਲ ਲੱਭੋ) ਵਿਸ਼ੇ ’ਤੇ ਆਧਾਰਿਤ ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਕੂਟਨੀਤੀ, ਵਿਚਾਰ-ਵਟਾਂਦਰੇ, ਸਹਿਯੋਗ ਅਤੇ ਵਿਸ਼ਵ ਪੱਧਰੀ ਸਮੱਸਿਆਵਾਂ ਦੇ ਹੱਲ ਲੱਭਣ ਦੀ ਦਿਸ਼ਾ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਇੰਜੀਨੀਅਰ, ਸਮਾਜ ਸੇਵੀ ਤੇ ਰੋਟੇਰੀਅਨ ਕੁਲਦੀਪ ਸਿੰਘ ਢੋਡੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੁਣੇ ਹੋਏ ਮੈਂਬਰ ਅਤੇ ਪ੍ਰਸਿੱਧ ਵਕੀਲ ਐਡਵੋਕੇਟ ਪ੍ਰਦਿਊਮਨ ਗਰਗ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਜੋਤੀ ਪ੍ਰਚੰਡ ਅਤੇ ਸ਼ਬਦ ਗਾਇਨ ਨਾਲ ਹੋਈ। ਉਪਰੰਤ ਮਹਿਮਾਨਾਂ ਦਾ ਸਨਮਾਨ, ਪ੍ਰੇਰਣਾਦਾਇਕ ਸੰਬੋਧਨ, ਕਾਰਜਕਾਰੀ ਬੋਰਡ ਅਤੇ ਸਕੱਤਰੇਤ ਦੀ ਜਾਣ-ਪਛਾਣ ਅਤੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ। ਜਨਰਲ ਸਕੱਤਰ ਆਯੂਸ਼ ਅਗਰਵਾਲ ਨੇ ਸਮਾਗਮ ਦਾ ਰਸਮੀ ਐਲਾਨ ਕੀਤਾ। ਦੂਜੇ ਦਿਨ ਵੱਖ-ਵੱਖ ਕਮੇਟੀਆਂ ਦੇ ਸੈਸ਼ਨਾਂ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਵਜੋਂ ਵਿਸ਼ਵ ਪੱਧਰੀ ਮੁੱਦਿਆਂ ’ਤੇ ਵਿਚਾਰ ਪੇਸ਼ ਕੀਤੇ। ਤੀਜੇ ਦਿਨ ਕਮੇਟੀਆਂ ਵਲੋਂ ਤਿਆਰ ਕੀਤੇ ਮਤਿਆਂ ਤੇ ਹੱਲਾਂ ਦੀ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਸੁਝਾਅ ਅਤੇ ਵਿਚਾਰ ਸਾਂਝੇ ਕੀਤੇ। ਸਕੂਲ ਨੇ ਇਸ ਸਮਾਗਮ ਲਈ ‘ਸਿਲਵਰਫਰਨ’ ਨੂੰ ਗਿਆਨ ਸਹਿਯੋਗੀ ਵਜੋਂ ਸ਼ਾਮਿਲ ਕੀਤਾ, ਜਿਸ ਦੀ ਅਕਾਦਮਿਕ ਸੂਝ ਅਤੇ ਮੁਹਾਰਤ ਨੇ ਕਾਨਫਰੰਸ ਨੂੰ ਮਹੱਤਵਪੂਰਨ ਸਹਿਯੋਗ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਮਾਨਵ ਸਿੰਗਲਾ ਨੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵਧ ਕੇ ਵਿਸ਼ਵ ਦੀਆਂ ਅਸਲ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦਾ ਮੌਕਾ ਦਿੰਦੇ ਹਨ। ‘ਸੋਲਵ ਬੈਟਰ’ ਦਾ ਸੰਦੇਸ਼ ਸਿਰਫ਼ ਸਮੱਸਿਆਵਾਂ ’ਤੇ ਚਰਚਾ ਕਰਨਾ ਨਹੀਂ, ਸਗੋਂ ਮਿਲਜੁਲ ਕੇ ਵਿਵਹਾਰਕ ਅਤੇ ਪ੍ਰਭਾਵਸ਼ਾਲੀ ਹੱਲ ਤਿਆਰ ਕਰਨਾ ਹੈ।