03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦੁਕਾਨ ਦੇ ਬਾਹਰ ਬੈਠੇ ਵਿਅਕਤੀ ਤੋਂ 11 ਹਜ਼ਾਰ ਰੁ . ਝਪਟਣ ਵਾਲੇ ਨੂੰ 5 ਸਾਲ ਦੀ ਕੈਦ

ਐੱਸ. ਏ.

Ad Position 21
No active advertisement
ਅਜੀਤ ਡੈਸਕ 03-11-2026
ਐੱਸ. ਏ. ਐੱਸ. ਨਗਰ, 2 ਨਵੰਬਰ (ਕਪਿਲ ਵਧਵਾ)-ਦੁਕਾਨ ਦੇ ਬਾਹਰ ਬੈਠੇ ਵਿਅਕਤੀ ਤੋਂ 11 ਹਜ਼ਾਰ ਰੁ. ਝਪਟਣ ਦੇ ਮਾਮਲੇ ’ਚ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੁਲਜ਼ਮ ਸਤਨਾਮ ਸਿੰਘ ਵਾਸੀ ਪਿੰਡ ਸੋਹਾਣਾ ਨੂੰ 5 ਸਾਲ ਦੀ ਕੈਦ ਅਤੇ 10 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਰਕਾਰੀ ਪੱਖ ਨੇ ਮੁਲਜ਼ਮ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਅਪਰਾਧਾਂ ਵਿਚ ਸਖ਼ਤ ਸਜ਼ਾ ਨਾਲ ਹੋਰਨਾਂ ਨੂੰ ਵੀ ਸਬਕ ਮਿਲੇਗਾ। ਦੂਜੇ ਪਾਸੇ ਬਚਾਅ ਪੱਖ ਨੇ ਮੁਲਜ਼ਮ ਦੇ ਬਜ਼ੁਰਗ ਮਾਪਿਆਂ ਅਤੇ ਦੋ ਨਾਬਾਲਗ ਬੱਚਿਆਂ ਦਾ ਹਵਾਲਾ ਦਿੰਦਿਆਂ ਰਹਿਮ ਦੀ ਅਪੀਲ ਕੀਤੀ। ਅਦਾਲਤ ਨੇ ਕਿਹਾ ਕਿ ਝਪਟਮਾਰੀ ਦੀਆਂ ਘਟਨਾਵਾਂ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਇਲਾਕੇ ਦੀ ਸ਼ਾਂਤੀ ਭੰਗ ਹੁੰਦੀ ਹੈ। ਅਜਿਹੇ ਅਪਰਾਧਾਂ ਨਾਲ ਸਖ਼ਤੀ ਨਾਲ ਨਜਿੱਠਣਾ ਜ਼ਰੂਰੀ ਹੈ। ਮਾਮਲੇ ਦੇ ਵੇਰਵਿਆਂ ਅਨੁਸਾਰ 29 ਮਾਰਚ 2023 ਨੂੰ ਸ਼ਿਕਾਇਤਕਰਤਾ ਸੋਹਨ ਯਾਦਵ ਆਪਣੇ ਭਤੀਜੇ ਓਮ ਪ੍ਰਕਾਸ਼ ਯਾਦਵ ਨਾਲ ਦੁਕਾਨ ਦੇ ਬਾਹਰ ਬੈਠਾ ਸੀ। ਇਸ ਦੌਰਾਨ ਸ਼ਾਮ ਕਰੀਬ 4 ਵਜੇ ਚਿੱਟੇ ਰੰਗ ਦੀ ਲੈਂਸਰ ਕਾਰ ਵਿਚ ਆਏ ਨੌਜਵਾਨ ਨੇ ਪੁਰਾਣਾ ਲੋਹਾ ਖ਼ਰੀਦਣ ਬਾਰੇ ਪੁੱਛਿਆ। ਇਸ ਤੋਂ ਬਾਅਦ ਉਸ ਨੇ ਸ਼ਿਕਾਇਤਕਰਤਾ ਦੀ ਸੱਜੀ ਬਾਂਹ ਮਰੋੜ ਕੇ ਕਮੀਜ਼ ਦੀ ਜੇਬ ’ਚੋਂ 11 ਹਜ਼ਾਰ ਰੁ. ਕੱਢ ਲਏ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਿਆ। ਸੋਹਾਣਾ ਪੁਲਿਸ ਨੇ ਸਤਨਾਮ ਸਿੰਘ ਖ਼ਿਲਾਫ਼ ਝਪਟਮਾਰੀ, ਧਮਕੀਆਂ ਦੇਣ ਤੇ ਸਾਂਝੀ ਨੀਅਤ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਵਿਖੇ ਸੁਣਵਾਈ ਦੌਰਾਨ ਤਮਾਮ ਸਬੂਤਾਂ ਅਤੇ ਗਵਾਹਾਂ ਦੀ ਗਵਾਹੀ ਦੇ ਅਧਾਰ ’ਤੇ ਉਕਤ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਗਈ।
Ad Position 22
No active advertisement
ਪਿਛਲੀ ਖ਼ਬਰ ‘ ਭਾਜਪਾ’ ਦੇ ਬੈਨਰ ਤੇ ਹੋਰਡਿੰਗ ਪਾੜਨਾ ‘ਆਪ’ ਬੁਖਲਾਹਟ ਵਿਚ ਆਈ-ਵਰਮਾ ਤੇ ਗਿੱਲ ਅਗਲੀ ਖ਼ਬਰ ਖਰੜ ਦੇ ਬੱਸ ਸਟੈਂਡ ਦੀ ਉਸਾਰੀ ਦੇ ਮਾਮਲੇ ਨੂੰ ਲੈ ਕੇ ਬਲਾਕ ਸੰਮਤੀ ਦੇ 7 ਮੈਂਬਰਾਂ ਵਲੋਂ ਵਾਕ ਆਊਟ ਤੇ 7 ਮੈਂਬਰਾਂ ਨੇ ਦਿ...
Ad Position 24