03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਾਰ ਨੂੰ ਟੱਕਰ ਮਾਰ ਕੇ ਫ਼ਰਾਰ ਹੋਏ ਅਣਪਛਾਤੇ ਜੀਪ ਚਾਲਕ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ, 2 ਨਵੰਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ‘ਤੇ ਛੱਤ ਲਾਈਟ ਪੁਆਇੰਟ ਨੇੜੇ ਇਕ ਤੇਜ਼ ਰਫ਼ਤਾਰ ਮਹਿੰਦਰਾ ਜੀਪ ਵਲੋਂ ਆਲਟੋ ਕਾਰ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਜੀਪ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਜੀਪ ਦੇ ਨੰਬਰ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 03-11-2026
ਜ਼ੀਰਕਪੁਰ, 2 ਨਵੰਬਰ (ਮਨਿੰਦਰ ਸਿੰਘ)-ਪਟਿਆਲਾ ਰੋਡ ‘ਤੇ ਛੱਤ ਲਾਈਟ ਪੁਆਇੰਟ ਨੇੜੇ ਇਕ ਤੇਜ਼ ਰਫ਼ਤਾਰ ਮਹਿੰਦਰਾ ਜੀਪ ਵਲੋਂ ਆਲਟੋ ਕਾਰ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਜੀਪ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਜੀਪ ਦੇ ਨੰਬਰ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਧਰਮ ਚੰਦ ਵਾਸੀ ਪਿੰਡ ਨਗਲਾ ਨੇ ਦੱਸਿਆ ਕਿ ਉਹ ਆਪਣੀ ਆਲਟੋ ਕਾਰ ਵਿਚ ਬਨੂੜ ਤੋਂ ਜ਼ੀਰਕਪੁਰ ਵੱਲ ਆ ਰਿਹਾ ਸੀ। ਜਦੋਂ ਉਹ ਬਨੂੜ-ਜ਼ੀਰਕਪੁਰ ਮੁੱਖ ਮਾਰਗ’ਤੇ ਛੱਤ ਬੱਸ ਅੱਡੇ ਸਾਹਮਣੇ ਪੁੱਜਾ, ਤਾਂ ਪਿੱਛੇ ਤੋਂ ਆ ਰਹੀ ਬੰਦ ਬਾਡੀ ਤੇਜ ਰਫ਼ਤਾਰ ਮਹਿੰਦਰਾ ਜੀਪ (ਪੀ. ਬੀ. 13 ਬੀ. ਟੀ. 3634) ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਡਿਵਾਈਡਰ ਪਾਰ ਕਰ ਕੇ ਸੜਕ ਦੀ ਦੂਜੀ ਲੇਨ ਵਿਚ ਜਾ ਪੁੱਜੀ। ਖੁਸ਼ਕਿਸਮਤੀ ਨਾਲ ਉਸ ਸਮੇਂ ਸਾਹਮਣੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਹਾਦਸੇ ਵਿਚ ਉਸ ਦੀ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਕਾਰਨ ਸ਼ੀਸ਼ੇ ਦਾ ਇਕ ਟੁਕੜਾ ਟੁੱਟ ਕੇ ਉਸ ਦੇ ਸਿਰ ਵਿਚ ਜਾ ਲੱਗਾ, ਜਦਕਿ ਬਾਂਹ, ਹੱਥ ਦੇ ਗੁੱਟ ਤੇ ਮੋਢੇ ‘ਤੇ ਵੀ ਸੱਟਾਂ ਲੱਗੀਆਂ। ਉਸ ਦੇ ਪੁੱਤਰ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਢਕੌਲੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਜੀਪ ਦੇ ਨੰਬਰ ਦੇ ਆਧਾਰ ‘ਤੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਦੀ ਸਜ਼ਾ , ਮੁਹਾਲੀ ਅਦਾਲਤ ਨੇ ਦੋਵਾਂ ਨੂੰ 50-50 ਹਜ਼ਾਰ ਰੁ . ਜੁਰਮਾਨਾ ਵੀ ਲਾਇਆ ਅਗਲੀ ਖ਼ਬਰ ਵਿਜੇ ਸ਼ਰਮਾ ਟਿੰਕੂ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
Ad Position 24