03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਆਲ ਇੰਡੀਆ ਅੰਤਰ- ਯੂਨੀਵਰਸਿਟੀ ਕੈਨੋਇੰਗ ਤੇ ਕਾਇਆਕਿੰਗ ਚੈਂਪੀਅਨਸ਼ਿਪ

ਐੱਸ. ਏ.

Ad Position 21
No active advertisement
ਅਜੀਤ ਡੈਸਕ 03-11-2026
ਐੱਸ. ਏ. ਐੱਸ. ਨਗਰ, 2 ਨਵੰਬਰ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਤੇ ਕਾਇਆਕਿੰਗ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ-2026 ਕਰਵਾਈ ਗਈ। ਇਸ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ‘ਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰ ਰਹੇ 500 ਤੋਂ ਵੱਧ ਖਿਡਾਰੀਆਂ ਵਲੋਂ ਭਾਗ ਲਿਆ ਗਿਆ। ਚੈਂਪੀਅਨਸ਼ਿਪ ਦਾ ਪ੍ਰਬੰਧ ਪ੍ਰੋ. (ਡਾ.) ਵਿਨੈ ਗੋਇਲ, ਵਾਈਸ ਚਾਂਸਲਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ, ਲਵਦੀਪ ਮਾਨ ਐਸੋਸੀਏਟ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਅਤੇ ਸਤੀਸ਼ ਕੇ. ਸਰਹੱਦੀ ਸੀਨੀਅਰ ਡਾਇਰੈਕਟਰ ਸਪੋਰਟਸ ਦੀ ਮੌਜੂਦਗੀ ‘ਚ ਕੀਤਾ। ਚੈਂਪੀਅਨਸ਼ਿਪ ‘ਚ 50 ਤੋਂ ਵੱਧ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਹਰਿਆਣਾ ਸਰਕਾਰ ਦੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਗੌਰਵ ਗੌਤਮ ਅਤੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.) ਦੀ ਐਡੀਸ਼ਨਲ ਸੈਕਟਰੀ ਮਮਤਾ ਆਰ. ਅਗਰਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲੁਆਈ। ਇਸ ਮੌਕੇ ਮੌਜੂਦ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ‘ਚ ਡਾ. ਦੀਪਕ ਸਿੰਘ ਜਨਰਲ ਸਕੱਤਰ ਚੰਡੀਗੜ੍ਹ ਕੈਨੋਇੰਗ ਐਂਡ ਕਾਇਆਕਿੰਗ, ਪ੍ਰੋ. ਆਰ. ਸੁਬਰਾਮਨੀਅਨ ਏ. ਆਈ. ਯੂ. ਆਬਜ਼ਰਵਰ, ਪ੍ਰੇਰਨਾ ਪੁਰੀ ਸਿੱਖਿਆ ਸਕੱਤਰ ਸਿੱਖਿਆ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ, ਡਾ. ਕੰਵਰ ਮਨਦੀਪ ਸਿੰਘ ਡਾਇਰੈਕਟਰ, ਜੀ. ਐਨ. ਡੀ. ਯੂ., ਸ਼ੈਲੇਂਦਰ ਕੁਮਾਰ ਰੀਜ਼ਨਲ ਡਾਇਰੈਕਟਰ ਸਪੋਰਟਸ ਅਥਾਰਟੀ ਆਫ਼ ਇੰਡੀਆ, ਸਰਵਗਿਆ ਠਾਕਰੇ ਡਿਪਟੀ ਡਾਇਰੈਕਟਰ/ਅਸਿਸਟੈਂਟ ਡਾਇਰੈਕਟਰ ਸਪੋਰਟਸ ਅਥਾਰਟੀ ਆਫ਼ ਇੰਡੀਆ, ਡਾ. ਰਾਕੇਸ਼ ਮਲਿਕ ਡਾਇਰੈਕਟਰ ਡਾਇਰੈਕਟੋਰੇਟ ਆਫ ਸਪੋਰਟਸ ਐਂਡ ਕੈਂਪਸ ਸਪੋਰਟਸ, ਰਾਜੀਵ ਰੰਜਨ ਸਿੰਘ ਡੀ. ਆਈ. ਜੀ. ਯੂ. ਟੀ., ਵਿਨੀਤ ਕੁਮਾਰ ਐਸ. ਪੀ. ਹੈੱਡਕੁਆਰਟਰ, ਸੁਖਦੀਪ ਸਿੰਘ ਡੀ. ਐਸ. ਪੀ. ਹੈੱਡਕੁਆਰਟਰ, ਪੀ. ਅਭਿਦਾਨੰਦਨ ਡੀ. ਐਸ. ਪੀ. ਈਸਟ ਡਿਵੀਜ਼ਨ ਅਤੇ ਰਾਮ ਗੋਪਾਲ ਡੀ. ਐਸ. ਪੀ. ਨੌਰਥ-ਈਸਟ ਡਵੀਜ਼ਨ ਸ਼ਾਮਿਲ ਸਨ। ਇਸ ਤੋਂ ਇਲਾਵਾ ਕਈ ਉੱਘੀਆਂ ਖੇਡ ਸ਼ਖ਼ਸੀਅਤਾਂ ਜਿਵੇਂ ਸਵਰਨ ਸਿੰਘ ਵਿਰਕ ਓਲੰਪੀਅਨ ਤੇ ਅਰਜੁਨ ਐਵਾਰਡੀ ਅਤੇ ਜਗਜੀਤ ਸਿੰਘ ਪਦਮਸ੍ਰੀ ਐਵਾਰਡੀ ਤੇ ਪੰਜਾਬ ਪੁਲਿਸ ‘ਚ ਸੁਪਰਡੈਂਟ ਆਫ਼ ਪੁਲਿਸ ਦੀ ਮੌਜੂਦਗੀ ਨੇ ਵੀ ਸਮਾਗਮ ਨੂੰ ਵਿਸ਼ੇਸ਼ ਬਣਾਇਆ। ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਅਤੇ ਕਾਇਆਕਿੰਗ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਖੇਡ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੀਆਂ ਵਧਦੀਆਂ ਖੇਡ ਸੰਭਾਵਨਾਵਾਂ ‘ਚ ਯੋਗਦਾਨ ਪਾਉਣ ਲਈ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਨਿਰੰਤਰ ਯਤਨਾਂ ‘ਚ ਇਕ ਮਹੱਤਵਪੂਰਨ ਪੜਾਅ ਸਾਬਿਤ ਹੋਈ।
Ad Position 22
No active advertisement
ਪਿਛਲੀ ਖ਼ਬਰ ਆਈ. ਡੀ. ਬੀ. ਆਈ. ਬੈਂਕ ਦੇ ਨਿੱਜੀਕਰਨ ਵਿਰੁੱਧ ਦੇਸ਼ ਵਿਆਪੀ ਹੜਤਾਲ ਦੌਰਾਨ ਪਹਿਲੇ ਦਿਨ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਥਾਈ ਉਪ-ਕੁਲਪਤੀ ਦੇਣ ਸੰਬੰਧੀ ‘ਪੂਟਾ’ ਨੇ ਉਪ-ਰਾਸ਼ਟਰਪਤੀ ਨੂੰ ਭੇਜਿਆ ਪੱਤਰ
Ad Position 24