ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ
ਕੁਰਾਲੀ, 3 ਅਕਤੂਬਰ (ਹਰਪ੍ਰੀਤ ਸਿੰਘ)-ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਖ਼ਾਲਸਾ ਸਕੂਲ ਵਿਖੇ ਹੋਈ। ਇਸ ਮੌਕੇ ਸਭ ਤੋਂ ਪਹਿਲਾਂ ਕਵੀ ਪਰਮਿੰਦਰ ਸਿੰਘ ਪ੍ਰੇਮ ਮੋਰਿੰਡਾ ਦੇ ਬੇਵਕਤੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਨੂੰ ਯਾਦ ਕੀਤਾ ਗਿਆ।
ਕੁਰਾਲੀ, 3 ਅਕਤੂਬਰ (ਹਰਪ੍ਰੀਤ ਸਿੰਘ)-ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਖ਼ਾਲਸਾ ਸਕੂਲ ਵਿਖੇ ਹੋਈ। ਇਸ ਮੌਕੇ ਸਭ ਤੋਂ ਪਹਿਲਾਂ ਕਵੀ ਪਰਮਿੰਦਰ ਸਿੰਘ ਪ੍ਰੇਮ ਮੋਰਿੰਡਾ ਦੇ ਬੇਵਕਤੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਨੂੰ ਯਾਦ ਕੀਤਾ ਗਿਆ। ਸਭਾ ਦੌਰਾਨ ਚੱਲੇ ਸਾਹਿਤਕ ਦੌਰ ‘ਚ ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਤੇ ਸਮੇਂ ਦਾ ਉਪਯੋਗ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਤੇ ਗੀਤ ਗਾਇਆ। ਇਸ ਤੋਂ ਬਾਅਦ ਜਸਮਿੰਦਰ ਸਿੰਘ ਰਾਓ ਨੇ ‘ਆਖਰੀ ਸਫਰ’ ਕਵਿਤਾ ਪੜ੍ਹੀ, ਜਦਕਿ ਗੁਰਨਾਮ ਸਿੰਘ ਬਿਜਲੀ ਨੇ ਗਜ਼ਲ ਅਤੇ ਬੀਬੀ ਰਣਜੀਤ ਕੌਰ ਕੰਗ ਟਿਵਾਣਾ ਨੇ ਸੱਭਿਆਚਾਰਕ ਗੀਤ ‘ਮਾਏ ਸਾਂਭ ਕੁੰਜੀਆਂ’ ਨਾਲ ਰੰਗ ਬੰਨ੍ਹਿਆ ਅਤੇ ਗੁਰਦਰਸ਼ਨ ਸਿੰਘ ਕੰਗ ਨੇ ਸਾਈਕਲ ਚਲਾਉਣ ਦੇ ਲਾਭ ਦੱਸੇ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਰਸੂਲਪੁਰੀ ਨੇ ਬਾਲ ਕਵਿਤਾ ਸੁਣਾਈ, ਜਦਕਿ ਬੀਬੀ ਅਮਰਜੀਤ ਕੌਰ ਨੇ ਗਜ਼ਲ ‘ਬੇਰੁਖੀ’ ਅਤੇ ਗੁਰਵਿੰਦਰ ਸਿੰਘ ਖੈਰਾਬਾਦੀ ਨੇ ਨਸ਼ੇ ਦੇ ਪ੍ਰਭਾਵ ਅਧੀਨ ઠ ਪਤਨੀ ਦੀ ਵੇਦਨਾ ਨੂੰ ਭਾਵਪੂਰਤ ਢੰਗ ਨਾਲ ਪੇਸ਼ ਕੀਤਾ। ਇਸੇ ਦੌਰਾਨ ਹਰਜੀਤ ਕੌਰ ਮਾਵੀ ਨੇ ਮਾਂ ਬੋਲੀ ਪੰਜਾਬੀ, ਜਸਕੀਰਤ ਸਿੰਘ ਨੇ ਕਵਿਤਾ ਅਤੇ ਨਿਰਮਲ ਸਿੰਘ ਅਧਰੇੜਾ ਨੇ ‘ਹਵਾ ਦੇ ਬੁੱਲ੍ਹੇ ਵਰਗੀ ਜ਼ਿੰਦਗੀ’ ਰਚਨਾ ਪੇਸ਼ ਕੀਤੀ, ਜਦਕਿ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ, ਮਿੱਥ ਅਤੇ ਇਸ ਨਾਲ ਜੁੜੀਆਂ ਗੁਰਬਾਣੀ ਦੀਆਂ ਤੁਕਾਂ ਪੇਸ਼ ਕੀਤੀਆਂ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਰਾਜਿੰਦਰ ਸਿੰਘ ਕੁਰਾਲੀ ਵਲੋਂ ਬਾਖ਼ੂਬੀ ਨਿਭਾਈ ਗਈ।