04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਕ੍ਰਿਕਟ ’ ਚ ਮੇਜ਼ਬਾਨ ਮੁਹਾਲੀ ਦੀ ਟੀਮ ਲਗਾਤਾਰ ਛੇਵੀਂ ਵਾਰ ਰਾਜ ਜੇਤੂ ਬਣੀ

ਐੱਸ. ਏ.

Ad Position 21
No active advertisement
ਪਿੰਡ ਮਾਜਰੀ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਏ ਨੌਜਵਾਨਾਂ ਦਾ ਸਿਰੋਪਾਓ ਪਾ ਕੇ ਸਨਮਾਨ ਕਰਦੇ ਹੋਏ ਆਗੂ। ਤਸਵੀਰ : ਕੁਲਵੰਤ ਸਿੰਘ ਧੀਮਾਨ 04-10-2026
ਐੱਸ. ਏ. ਐੱਸ. ਨਗਰ, 3 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਵਿਖੇ ਚੱਲ ਰਹੀਆਂ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਕੁੜੀਆਂ ਦੇ ਅੰਡਰ-17 ਸਾਲ ਉਮਰ ਵਰਗ ਦੇ ਕ੍ਰਿਕਟ ਮੁਕਾਬਲੇ ਅਤੇ ਅੰਡਰ-14 ਸਾਲ ਉਮਰ ਵਰਗ ਦੇ ਮੁੰਡਿਆਂ ਦੇ ਸਾਫ਼ਟ ਟੈਨਿਸ ਮੁਕਾਬਲੇ ਅੱਜ ਮੁਕੰਮਲ ਹੋ ਗਏ। ਕ੍ਰਿਕਟ ਵਿਚ ਇਸ ਵਾਰ ਵੀ ਮੇਜ਼ਬਾਨ ਟੀਮ ਦਾ ਦਬਦਬਾ ਕਾਇਮ ਰਿਹਾ ਅਤੇ ਮੁਹਾਲੀ ਦੀਆਂ ਕੁੜੀਆਂ ਦੀ ਟੀਮ ਛੇਵੀਂ ਵਾਰ ਰਾਜ ਜੇਤੂ ਬਣੀ, ਜਦਕਿ ਸਾਫ਼ਟ ਟੈਨਿਸ ਵਿਚ ਮੁਹਾਲੀ ਦੇ ਮੁੰਡੇ ਉਪ ਜੇਤੂ ਬਣੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਡਾ: ਗਿੰਨੀ ਦੁੱਗਲ ਦੀ ਅਗਵਾਈ ‘ਚ ਮੁਹਾਲੀ ਅਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਕ੍ਰਿਕਟ ਦੇ ਫਾਈਨਲ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਮੁਹਾਲੀ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 139 ਦੌੜਾਂ ਬਣਾਈਆਂ, ਜਿਸ ਵਿਚ ਕਸ਼ਿਸ਼ ਦੀ 68 ਦੌੜਾਂ ਦੀ ਮਹੱਤਵਪੂਰਨ ਪਾਰੀ ਵੀ ਸ਼ਾਮਿਲ ਸੀ। ਪਟਿਆਲਾ ਦੀ ਹਰਨੂਰ ਨੇ ਤਿੰਨ ਵਿਕਟਾਂ ਝਟਕਾਈਆਂ। ਇਸ ਦੇ ਜਵਾਬ ਮੈਦਾਨ ‘ਚ ਉਤਰੀ ਪਟਿਆਲਾ ਦੀ ਟੀਮ 18.1 ਓਵਰਾਂ ਵਿਚ ਕੇਵਲ 88 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਮੁਹਾਲੀ ਟੀਮ ਵਲੋਂ ਵਧੀਆ ਗੇਂਦਬਾਜ਼ੀ ਕਰਦਿਆਂ ਸਹਿਜ ਅਤੇ ਕਸ਼ਿਸ਼ ਨੇ 3-3 ਵਿਕਟਾਂ ਝਟਕਾਈਆਂ। ਇਸ ਤਰ੍ਹਾਂ ਕੋਚ ਕ੍ਰਿਸ਼ਨ ਮਹਿਤਾ ਦੀ ਅਗਵਾਈ ‘ਚ ਮੁਹਾਲੀ ਦੀ ਟੀਮ ਨੇ ਲਗਾਤਾਰ 6ਵੀਂ ਵਾਰ ਸੋਨ ਤਗ਼ਮਾ ਤੇ ਰਾਜ ਪੱਧਰੀ ਟਰਾਫ਼ੀ ਆਪਣੇ ਨਾਂਅ ਕੀਤੀ ਹੈ। ਇਸੇ ਦੌਰਾਨ ਤੀਜੇ ਤੇ ਚੌਥੇ ਸਥਾਨ ਲਈ ਖੇਡੇ ਗਏ ਮੈਚ ਵਿਚ ਲੁਧਿਆਣਾ ਨੇ ਸੰਗਰੂਰ ਨੂੰ 8 ਵਿਕਟਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ। ਇਸੇ ਦੌਰਾਨ ਫੇਜ਼-5 ਦੇ ਮਿਲੇਨੀਅਮ ਸਕੂਲ ਵਿਚ ਹੋਏ ਸਾਫ਼ਟ ਟੈਨਿਸ ਦੇ 14 ਸਾਲ ਉਮਰ ਵਰਗ ਦੇ ਮੁੰਡਿਆਂ ਦੇ ਫਾਈਨਲ ਮੈਚ ਵਿਚ ਜਲੰਧਰ ਦੀ ਟੀਮ ਨੇ ਮੇਜ਼ਬਾਨ ਮੁਹਾਲੀ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਂਅ ਕੀਤਾ, ਜਦਕਿ ਮੇਜ਼ਬਾਨ ਮੁਹਾਲੀ ਦੀ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਇਸ ਮੁਕਾਬਲੇ ਵਿਚ ਲੁਧਿਆਣਾ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਇਸ ਤੋਂ ਬਾਅਦ ਚੱਪੜਚਿੜੀ ਵਿਖੇ ਹੋਏ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਕ੍ਰਿਕਟ ਵਿਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਕੁਰ ਖਰਬੰਦਾ, ਰਵੀ ਪਾਂਡੇ, ਰਾਕੇਸ਼ ਕੁਮਾਰ ਤੇ ਸੁਨੀਲ ਕੁਮਾਰ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖੇਡ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਪੰਜਾਬੀ ਸਾਹਿਤ ਸਭਾ ਦਾ ਮਹੀਨਾਵਾਰ ਸਾਹਿਤਕ ਸਮਾਗਮ ਅੱਜ
Ad Position 24