03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗੁਰਮਤਿ ਸੰਗੀਤ ਸੁਸਾਇਟੀ ਨੇ 14 ਵੇਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲੇ ਕਰਵਾਏ ਦੇਸ਼ ਭਰ ਤੋਂ 250 ਤੋਂ ਵੱਧ ਪ੍ਰਤੀਭਾਗੀਆਂ ਨੇ ਲਿਆ ਹਿੱਸਾ

ਚੰਡੀਗੜ੍ਹ, 3 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ)- ਗੁਰਮਤਿ ਸੰਗੀਤ ਸੋਸਾਇਟੀ ਚੰਡੀਗੜ੍ਹ ਵਲੋਂ ਚੰਡੀਗੜ੍ਹ ਪ੍ਰਾਚੀਨ ਕਲਾ ਕੇਂਦਰ ਦੇ ਸਹਿਯੋਗ ਨਾਲ 14ਵੇਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 250 ਤੋਂ ਵੱਧ ਮੁਕਾਬਲੇਬਾਜਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ.

Ad Position 21
No active advertisement
ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ)- ਗੁਰਮਤਿ ਸੰਗੀਤ ਸੋਸਾਇਟੀ ਚੰਡੀਗੜ੍ਹ ਵਲੋਂ ਚੰਡੀਗੜ੍ਹ ਪ੍ਰਾਚੀਨ ਕਲਾ ਕੇਂਦਰ ਦੇ ਸਹਿਯੋਗ ਨਾਲ 14ਵੇਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 250 ਤੋਂ ਵੱਧ ਮੁਕਾਬਲੇਬਾਜਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ. ਜਤਿੰਦਰ ਸਿੰਘ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਵੱਕਾਰੀ ‘ਰਾਗ ਰਤਨ ਸ਼ਬਦ ਗਾਇਨ ਯੁਵਾ ਕੀਰਤਨੀਆ ਪੁਰਸਕਾਰ-2026’ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਤੇਗ਼ ਬਹਾਦਰ ਗੁਰਦੁਆਰਾ ਸੈਕਟਰ 34 ਚੰਡੀਗੜ੍ਹ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਦੀ ਮੁੱਖ ਗੱਲ ਮੁਕਾਬਲੇਬਾਜਾਂ ਦਾ ਸ਼ਬਦ ਗਾਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਏ ਰਾਗਾਂ ’ਤੇ ਅਧਾਰਤ ਸੀ। ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਅਤੇ ਬਰੇਲੀ ਸਮੇਤ ਵੱਖ-ਵੱਖ ਥਾਵਾਂ ਤੋਂ ਆਏ ਫ਼ਨਕਾਰਾਂ ਨੇ ਆਪਣੀ ਗਾਇਕੀ ਅਤੇ ਸਾਜ਼ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ, ਭਾਗੀਦਾਰਾਂ ਨੇ ਜੂਨੀਅਰ ਅਤੇ ਸੀਨੀਅਰ ਸ਼੍ਰੇਣੀਆਂ ਵਿਚ ਸੋਲੋ ਸ਼ਬਦ ਗਾਇਨ, ਤਬਲਾ ਜੋੜੀ ਅਤੇ ਤਾਰਾਂ ਵਾਲੇ ਸਾਜ਼ਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਵਿਚ ਪ੍ਰਦਰਸ਼ਨ ਕੀਤਾ। ਵੱਖ ਵੱਖ ਵਰਗਾਂ ਦੇ ਮੁਕਾਬਲੇ ਦੌਰਾਨ ਮਨਸਹਿਜ ਸਿੰਘ, ਗੁਰਦੇਵ ਸਿੰਘ ਸੰਧੂ, ਆਸਾ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ ਧੀਰਜ, ਜਸਕਰਨ ਸਿੰਘ, ਵਿਸਮਾਦ ਜੋਤ ਕੌਰ, ਗੁਰਦੇਵ ਸਿੰਘ ਅਤੇ ਆਸਾ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕਰਕੇ ਜੇਤੂ ਇਨਾਮ ਹਾਸਲ ਕੀਤੇ। ਸਮਾਗਮ ਦਾ ਸੰਚਾਲਨ ਪ੍ਰਾਚੀਨ ਕਲਾ ਕੇਂਦਰ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਮਲਕੀਤ ਸਿੰਘ ਜੰਡਿਆਲਾ ਵਲੋਂ ਕੀਤਾ ਗਿਆ। ਮੁਕਾਬਲਾ ਜੂਨੀਅਰ ਅਤੇ ਸੀਨੀਅਰ ਸ਼੍ਰੇਣੀਆਂ ਵਿਚ ਸੋਲੋ ਸ਼ਬਦ ਗਾਇਨ ਪ੍ਰਦਰਸ਼ਨਾਂ ਨਾਲ ਸ਼ੁਰੂ ਹੋਇਆ। ਜੂਨੀਅਰ ਸਮੂਹ ਮੁਕਾਬਲੇ ਵਿਚ ਉੱਤਮਤਾ ਸ਼੍ਰੇਣੀ ਅਧੀਨ ਸੋਨੇ ਅਤੇ ਚਾਂਦੀ ਦੇ ਤਗਮੇ ਦਿੱਤੇ ਗਏ, ਜਦੋਂ ਕਿ ਸੀਨੀਅਰ ਸਮੂਹ ਸ਼ਬਦ ਮੁਕਾਬਲੇ ਦੇ ਜੇਤੂਆਂ ਨੂੰ ਨਕਦ ਇਨਾਮਾਂ 21,000, 11,000 ਅਤੇ 5,100 ਸਮੇਤ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਦੋਂ ਕਿ ਹੋਰ ਵਿਅਕਤੀਗਤ ਅਤੇ ਸਮੂਹ ਮੁਕਾਬਲੇਬਾਜਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੀਆਂ ਵੱਖ-ਵੱਖ ਸ਼੍ਰੇਣੀਆਂ ਦਾ ਮੁਲਾਂਕਣ ਦੀ ਜਿਊਰੀ ’ਚ ਡਾ. ਪੰਕਜਮਾਲਾ ਸ਼ਰਮਾ, ਪ੍ਰੋ. ਗੁਰਮੀਤ ਸਿੰਘ, ਉਸਤਾਦ ਸਤਨਿੰਦਰ ਸਿੰਘ ਬੋਦਲ, ਉਸਤਾਦ ਸੁਰਜੀਤ ਸਿੰਘ, ਡਾ. ਜਤਿੰਦਰ ਸਿੰਘ, ਡਾ. ਵਨੀਤਾ, ਪ੍ਰੋ. ਰਜਨੀਸ਼ ਕੌਰ, ਡਾ. ਗੁਰਦਿਆਲ ਸਿੰਘ, ਕਮਲਜੀਤ ਕੌਰ, ਜਤਿੰਦਰ ਕੌਰ ਅਤੇ ਸਰਦਾਰ ਹਰਿੰਦਰ ਸਿੰਘ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਵਲੋਂ ਮੁਹਾਲੀ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ 7 ਵੇਂ ਸਾਲਾਨਾ ਰਾਸ਼ਟਰੀ ਸੰਮੇਲਨ ਏਫੀਕੋਨ 2026 ਦੀ ਹੋਈ ਸ਼ੁਰੂਆਤ ਤਿੰਨ ਦਿਨਾਂ ਸੰਮੇਲਨ ’ਚ 700 ਤੋਂ ਵੱਧ ਮਾਹਿਰ ਲੈ ਰਹੇ ਹ...
Ad Position 24