03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੋਨਾਲਿਕਾ ਨੇ 6 ਮਹੀਨਿਆਂ ਵਿੱਚ ਪਾਰ ਕੀਤਾ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ

ਚੰਡੀਗੜ੍ਹ, 3 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਅ.ਬ.)-ਸੋਨਾਲਿਕਾ ਟਰੈਕਟਰਜ਼ ਨੇ ਆਪਣੀ 30ਵੀਂ ਵਰ੍ਹੇਗੰਢ ਵਾਲੇ ਸਾਲ ਵਿੱਚ ਕਾਰਗੁਜ਼ਾਰੀ ਦਾ ਨਵਾਂ ਮੁਕਾਮ ਹਾਸਲ ਕੀਤਾ ਹੈ। ਕੰਪਨੀ ਨੇ ਸਿਰਫ਼ 6 ਮਹੀਨਿਆਂ (ਅਪ੍ਰੈਲ-ਸਤੰਬਰ 2026) ਵਿੱਚ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 1 ਲੱਖ ਤੋਂ ਵੱਧ ਟਰੈਕਟਰ ਵੇਚਣ ਦਾ ਅੰਕੜਾ ਪਾਰ ਕਰ ਲਿਆ ਹੈ। ਖਾਸ ਗੱਲ ਇਹ ਹੈ ਕਿ ਅੱਠ ਸਾਲ ਪਹਿਲਾਂ ਜਿਹੜਾ ਅੰਕੜਾ ਹਾਸਲ ਕਰਨ ਵਿੱਚ ਪੂਰਾ ਇੱਕ ਸਾਲ ਲੱਗਦਾ ਸੀ, ਹੁਣ ਕੰਪਨੀ ਨੇ ਉਹੀ ਉਪਲਬਧੀ ਸਿਰਫ਼ ਅੱਧੇ ਸਮੇਂ ਵਿੱਚ ਹਾਸਲ ਕਰ ਲਈ ਹੈ। ਇਹ ਸੋਨਾਲਿਕਾ ਦੀ ਵਧ ਰਹੀ ਉਤਪਾਦਨ ਸਮਰੱਥਾ, ਤੇਜ਼ੀ ਅਤੇ ਕੰਮ ਕਰਨ ਦੇ ਤਰੀਕੇ ਵਿੱਚ ਆਈ ਵੱਡੀ ਤਬਦੀਲੀ ਨੂੰ ਦਰਸਾਉਂਦਾ ਹੈ। ਰਮਨ ਮਿੱਤਲ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਨੇ ਕਿਹਾ ਕਿ ਇਹ ਉਪਲਬਧੀ ਕੰਪਨੀ ਦੇ ਲਗਾਤਾਰ ਅੱਗੇ ਵਧਣ ਦੇ ਜਜ਼ਬੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, “ਜਦੋਂ ਕੋਈ ਸੁਪਨਾ ਸਾਰਿਆਂ ਦਾ ਸਾਂਝਾ ਸੰਕਲਪ ਬਣ ਜਾਂਦਾ ਹੈ, ਤਾਂ ਉਸ ਦਾ ਜਜ਼ਬਾ ਹਰ ਕਿਸੇ ਵਿੱਚ ਦਿਖਾਈ ਦਿੰਦਾ ਹੈ ਅਤੇ ਅਸਾਧਾਰਣ ਉਪਲਬਧੀਆਂ ਹਾਸਲ ਕਰਨਾ ਸੰਭਵ ਹੋ ਜਾਂਦਾ ਹੈ।”
Ad Position 22
No active advertisement
ਪਿਛਲੀ ਖ਼ਬਰ ਫੀਲਡਮਾਰਸ਼ਲ ਨੇ ਸਿੰਗਲ ਸਿਲੰਡਰ ਡੀਜ਼ਲ ਇੰਜਣ ਕੀਤੇ ਲਾਂਚ ਅਗਲੀ ਖ਼ਬਰ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮੀਟਿੰਗ ਦੌਰਾਨ ਸਰਕਾਰ ਵਲੋਂ ਡੀ . ਏ . ਸੰਬੰਧੀ ਅਧੂਰਾ ਪੱਤਰ ਜਾਰੀ ਕਰਨ ਦੀ ਨਿਖੇਧੀ
Ad Position 24