03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਿਵਲ ਹਸਪਤਾਲ ਡੇਰਾਬੱਸੀ ਨੂੰ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਵਲੋਂ ਕੰਪਿਊਟਰ ਭੇਟ

ਡੇਰਾਬੱਸੀ, 3 ਅਕਤੂਬਰ (ਗੁਰਮੀਤ ਸਿੰਘ)-ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਵਲੋਂ ਸਿਵਲ ਹਸਪਤਾਲ ਡੇਰਾਬੱਸੀ ਨੂੰ ਮਰੀਜ਼ਾਂ ਦੀ ਸਹੂਲਤ ਅਤੇ ਹਸਪਤਾਲ ਦੇ ਕੰਮਕਾਜ ਨੂੰ ਹੋਰ ਡਿਜ਼ੀਟਲ ਬਣਾਉਣ ਦੇ ਉਦੇਸ਼ ਤਹਿਤ ਕੰਪਿਊਟਰ ਭੇਟ ਕੀਤਾ ਗਿਆ। ਇਸ ਮੌਕੇ ਹਸਪਤਾਲ ਪ੍ਰਸ਼ਾਸਨ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ‘ਚ ਐਸੋਸੀਏਸ਼ਨ ਦੇ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 04-10-2026
ਡੇਰਾਬੱਸੀ, 3 ਅਕਤੂਬਰ (ਗੁਰਮੀਤ ਸਿੰਘ)-ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਵਲੋਂ ਸਿਵਲ ਹਸਪਤਾਲ ਡੇਰਾਬੱਸੀ ਨੂੰ ਮਰੀਜ਼ਾਂ ਦੀ ਸਹੂਲਤ ਅਤੇ ਹਸਪਤਾਲ ਦੇ ਕੰਮਕਾਜ ਨੂੰ ਹੋਰ ਡਿਜ਼ੀਟਲ ਬਣਾਉਣ ਦੇ ਉਦੇਸ਼ ਤਹਿਤ ਕੰਪਿਊਟਰ ਭੇਟ ਕੀਤਾ ਗਿਆ। ਇਸ ਮੌਕੇ ਹਸਪਤਾਲ ਪ੍ਰਸ਼ਾਸਨ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ‘ਚ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੇ ਅੱਤਰੀ, ਸੀਨੀਅਰ ਉਪ ਪ੍ਰਧਾਨ ਡਾ. ਰਵਨੀਤ ਸ੍ਰੀ, ਸਕੱਤਰ ਡਾ. ਪ੍ਰਭਾਕਰਨ ਅਤੇ ਕੈਸ਼ੀਅਰ ਡਾ. ਪਰਮਜੀਤ ਮਾਨ ਸਮੇਤ ਕਈ ਮੈਂਬਰ ਡਾਕਟਰ ਮੌਜੂਦ ਰਹੇ। ਇਸ ਮੋਕੇ ਸਿਵਲ ਹਸਪਤਾਲ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਧਰਮਿੰਦਰ ਸਿੰਘ ਨੇ ਕੰਪਿਊਟਰ ਪ੍ਰਾਪਤ ਕੀਤਾ ਅਤੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਡੇਰਾਬੱਸੀ ‘ਚ ਰੋਜ਼ਾਨਾ ਲਗਭਗ 500 ਤੋਂ 700 ਮਰੀਜ਼ ਓ. ਪੀ. ਡੀ. ‘ਚ ਪਹੁੰਚਦੇ ਹਨ। ਕੰਪਿਊਟਰ ਮਿਲਣ ਨਾਲ ਮਰੀਜ਼ਾਂ ਦੇ ਰਿਕਾਰਡ, ਦਵਾਈਆਂ ਦੇ ਸਟਾਕ, ਆਨਲਾਈਨ ਰਿਪੋਰਟਾਂ ਅਤੇ ਆਯੁਸ਼ਮਾਨ ਭਾਰਤ ਯੋਜਨਾ ਨਾਲ ਸੰਬੰਧਿਤ ਕੰਮਕਾਜ਼ ਨੂੰ ਹੋਰ ਸੁਚਾਰੂ ਬਣਾਉਣ ‘ਚ ਮਦਦ ਮਿਲੇਗੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੇ ਅੱਤਰੀ ਨੇ ਕਿਹਾ ਕਿ ਸੰਸਥਾ ਸਮਾਜ ਸੇਵਾ ਦੇ ਕੰਮਾਂ ‘ਚ ਹਮੇਸ਼ਾ ਸਹਿਯੋਗ ਦਿੰਦੀ ਰਹੀ ਹੈ, ਜਦਕਿ ਸਕੱਤਰ ਡਾ. ਪ੍ਰਭਾਕਰਨ ਨੇ ਭਵਿੱਖ ‘ਚ ਵੀ ਹਸਪਤਾਲ ਲਈ ਲੋੜ ਅਨੁਸਾਰ ਸਹਿਯੋਗ ਜਾਰੀ ਰੱਖਣ ਦੀ ਗੱਲ ਆਖੀ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮੀਟਿੰਗ ਦੌਰਾਨ ਸਰਕਾਰ ਵਲੋਂ ਡੀ . ਏ . ਸੰਬੰਧੀ ਅਧੂਰਾ ਪੱਤਰ ਜਾਰੀ ਕਰਨ ਦੀ ਨਿਖੇਧੀ ਅਗਲੀ ਖ਼ਬਰ ਪਿੰਡ ਭਗਵਾਸੀ ’ ਚ ਘਰ - ਘਰ ਪਹੁੰਚੇ ਵਿਧਾਇਕ ਰੰਧਾਵਾ
Ad Position 24