02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਲੱਖਾਂ ਰੁ . ਟੈਕਸ ਦੇਣ ਵਾਲੇ ਭਗਵਾਨਪੁਰ ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ

ਡੇਰਾਬੱਸੀ, 1 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ-ਬਰਵਾਲਾ ਰੋਡ ‘ਤੇ ਪਿੰਡ ਭਗਵਾਨਪੁਰ ਨੇੜੇ ਸਥਿਤ ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਬਦਹਾਲੀ ਕਾਰਨ ਉਦਯੋਗਪਤੀਆਂ ਅਤੇ ਭਾਰੀ ਵਾਹਨਾਂ ਚਾਲਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਥਾਂ-ਥਾਂ ਬਣੇ ਡੂੰਘੇ ਖੱਡਿਆਂ ਅਤੇ ਬਾਰਿਸ਼ ਤੋਂ ਬਾਅਦ ਜਮ੍ਹਾਂ ਹੋਣ ਵਾਲੇ ਪਾਣੀ ਨੇ ਆਵਾਜਾਈ ਦੀ ਸਮੱਸਿਆ ਨੂੰ ਹੋਰ ਗੰਭੀਰ ਕਰ ਦਿੱਤੀ ਹੈ।

Ad Position 21
No active advertisement
ਭਗਵਾਨਪੁਰ ਉਦਯੋਗਿਕ ਖੇਤਰ ’ਚ ਸੜਕ ’ਤੇ ਬਣੇ ਖੱਡੇ ਤੇ ਚਿੱਕੜ ਕਾਰਨ ਫਸਿਆ ਮਾਲ ਨਾਲ ਭਰਿਆ ਟਰੱਕ। ਤਸਵੀਰ : ਗੁਰਮੀਤ ਸਿੰਘ 02-10-2026
ਡੇਰਾਬੱਸੀ, 1 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ-ਬਰਵਾਲਾ ਰੋਡ ‘ਤੇ ਪਿੰਡ ਭਗਵਾਨਪੁਰ ਨੇੜੇ ਸਥਿਤ ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਬਦਹਾਲੀ ਕਾਰਨ ਉਦਯੋਗਪਤੀਆਂ ਅਤੇ ਭਾਰੀ ਵਾਹਨਾਂ ਚਾਲਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਥਾਂ-ਥਾਂ ਬਣੇ ਡੂੰਘੇ ਖੱਡਿਆਂ ਅਤੇ ਬਾਰਿਸ਼ ਤੋਂ ਬਾਅਦ ਜਮ੍ਹਾਂ ਹੋਣ ਵਾਲੇ ਪਾਣੀ ਨੇ ਆਵਾਜਾਈ ਦੀ ਸਮੱਸਿਆ ਨੂੰ ਹੋਰ ਗੰਭੀਰ ਕਰ ਦਿੱਤੀ ਹੈ। ਬੀਤੇ ਦਿਨੀਂ ਮਾਲ ਨਾਲ ਭਰਿਆ ਇਕ ਟਰੱਕ ਸੜਕ ‘ਤੇ ਬਣੇ ਖੱਡੇ ਤੇ ਚਿੱਕੜ ‘ਚ ਫਸ ਗਿਆ। ਟਰੱਕ ਕੱਢਣ ਦੀ ਕੋਸ਼ਿਸ਼ ਦੌਰਾਨ ਕਾਫ਼ੀ ਸਮੇਂ ਤੱਕ ਸੜਕ ਬੰਦ ਰਹਿਣ ਕਾਰਨ ਉਦਯੋਗਿਕ ਖੇਤਰ ‘ਚ ‘ਚ ਆਉਣ-ਜਾਣ ਵਾਲੇ ਹੋਰਨਾਂ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖੇਤਰ ਦੇ ਲੋਕਾਂ ਮੁਤਾਬਿਕ ਮੀਂਹ ਪੈਣ ਤੋਂ ਬਾਅਦ ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ ਅਤੇ ਭਾਰੀ ਵਾਹਨਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਸਥਾਨਕ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਖੇਤਰ ‘ਚ ਵੱਡੀ ਗਿਣਤੀ ‘ਚ ਉਦਯੋਗਿਕ ਇਕਾਈਆਂ ਚੱਲ ਰਹੀਆਂ ਹਨ, ਜੋ ਕਿ ਸਰਕਾਰ ਨੂੰ ਲੱਖਾਂ ਰੁ. ਟੈਕਸ ਅਦਾ ਕਰ ਰਹੀਆਂ ਹਨ, ਪਰ ਇਸ ਦੇ ਬਾਵਜੂਦ ਸੜਕਾਂ ਦੀ ਹਾਲਤ ਖ਼ਸਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਸੜਕਾਂ ਕਾਰਨ ਵਾਹਨਾਂ ਦਾ ਨੁਕਸਾਨ ਹੋਣ ਤੋਂ ਇਲਾਵਾ ਮਾਲ ਦੀ ਢੋਆ-ਢੁਆਈ ਵੀ ਪ੍ਰਭਾਵਿਤ ਹੋ ਰਹੀ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਕਾਲੋਨੀਆਂ ਕੱਟਣ ਵੇਲੇ ਬਿਲਡਰਾਂ ਵਲੋਂ ਸਾਰੀ ਸੁਵਿਧਾਵਾਂ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਾਰਿਸ਼ ਤੋਂ ਬਾਅਦ ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਜਾਂਦੀ ਹੈ ਕਿ ਇਥੋਂ ਪੈਦਲ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ‘ਚ ਜੇਕਰ ਕਿਸੇ ਉਦਯੋਗਿਕ ਇਕਾਈ ‘ਚ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਐਂਬੂਲੈਂਸ ਨੂੰ ਪਹੁੰਚਣ ਦਾ ਰਾਹ ਵੀ ਨਹੀਂ ਮਿਲੇਗਾ। ਉਦਯੋਗਪਤੀਆਂ ਅਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਦਯੋਗਪਤੀਆਂ ਨੇ ਉਨ੍ਹਾਂ ਨਾਲ ਧੋਖਾ ਕਰਨ ਵਾਲੇ ਬਿਲਡਰਾਂ ਖ਼ਿਲਾਫ਼ ਵੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ’ ਚੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਖੋਖਲਾ - ਸਿੱਧੂ ਕਿਹਾ, ਭਾਜਪਾ-ਅਕਾਲੀ ਦਲ ਗ... ਅਗਲੀ ਖ਼ਬਰ ਮੁਥੂਟ ਫਿਨਕੌਰਪ ਬਣਿਆ ਭਾਰਤ ਦੇ ਬੀਸੀਸੀਆਈ ਘਰੇਲੂ ਕ੍ਰਿਕਟ ਦਾ ਟਾਈਟਲ ਸਪਾਂਸਰ
Ad Position 24