01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖਰੜ ਦੀ ਅਨਾਜ ਮੰਡੀ ਵਿਖੇ ਹਲਕਾ ਇੰਚਾਰਜ ਗੋਲਡੀ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਕਿਹਾ, ਕੇਂਦਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਰਾਜਨੀਤੀ

ਖਰੜ, 1 ਅਕਤੂਬਰ (ਜੰਡਪੁਰੀ)-ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਅੱਜ ਖਰੜ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ‘ਆਪ’ ਵਰਕਰਾਂ ਵਲੋਂ ਖੁਸ਼ੀ ‘ਚ ਲੱਡੂ ਵੀ ਵੰਡੇ ਗਏ।

Ad Position 21
No active advertisement
ਖਰੜ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ। ਤਸਵੀਰ : ਜੰਡਪੁਰੀ ਆਈ.ਪੀ.ਐੱਸ. ਸਕੂਲ ਵਿਖੇ ਕਰਵਾਏ ਗਏ ਸਮਰੱਥਾ ਨਿਰਮਾਣ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਅਧਿਆਪਕ ਮਾਹਿਰ ਬੁਲਾਰਿਆਂ ਤੇ ਪ੍ਰਬੰਧਕਾਂ ਨਾਲ। ਤਸਵੀਰ : ਬਿੱਲਾ ਅਕਾਲਗੜ੍ਹੀਆ 02-10-2026
ਖਰੜ, 1 ਅਕਤੂਬਰ (ਜੰਡਪੁਰੀ)-ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਅੱਜ ਖਰੜ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ‘ਆਪ’ ਵਰਕਰਾਂ ਵਲੋਂ ਖੁਸ਼ੀ ‘ਚ ਲੱਡੂ ਵੀ ਵੰਡੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡੀ ਨੇ ਕਿਹਾ ਕਿ ਅਨਾਜ ਮੰਡੀਆਂ ‘ਚ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਖ਼ਰੀਦ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਬਾਰਦਾਨੇ ਅਤੇ ਲਿਫ਼ਟਿੰਗ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਵਲੋਂ ਤੈਅ ਕੀਮਤ ‘ਤੇ ਹੀ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ‘ਚ ਕੀਤੇ ਗਏ 25 ਰੁ. ਵਾਧੇ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਗੋਲਡੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਰਾਜਨੀਤੀ ਕਰ ਰਹੀ ਹੈ, ਪਰ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ, ਜੋ ਕਿ ਇਸ ਰਾਜਸੀ ਦਾਅ-ਪੇਚ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਸੀ ਅਤੇ ਹੁਣ ਵੀ ਕਿਸਾਨ ਸੰਘਰਸ਼ ਰਾਹੀਂ ਆਪਣੀਆਂ ਮੰਗਾਂ ਨੂੰ ਮਨਵਾ ਲੈਣਗੇ। ਉਨ੍ਹਾਂ ਕਿਹਾ ਕਿ ਅਸਲ ‘ਚ ਕੇਂਦਰ ਸਰਕਾਰ ਚੋਣਾਂ ਨੇੜੇ ਦੇਖ ਕੇ ਇਸ ਤਰ੍ਹਾਂ ਦੇ ਐਲਾਨ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਇਨ੍ਹਾਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ, ਪ੍ਰਿੰਸ ਧਾਲੀਵਾਲ, ਮਾਰਕੀਟ ਕਮੇਟੀ ਦੇ ਸੈਕਟਰੀ ਜੁਝਾਰ ਸਿੰਘ ਸੰਤੇਮਾਜਰਾ, ਜੁਝਾਰ ਸਿੰਘ ਬਡਾਲੀ, ਗੋਵਿੰਦਰ ਸਿੰਘ ਚੀਮਾ, ਜਸਬੀਰ ਸਿੰਘ ਬਡਾਲੀ, ਮੰਗਾ ਤਿਊੜ, ਕਿਸਾਨ ਆਗੂ ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਨਿਆਮੀਆਂ ਅਤੇ ਗੁਰਮੀਤ ਸਿੰਘ ਖੂਨੀਮਾਜਰਾ ਸਮੇਤ ‘ਆਪ’ ਵਰਕਰ ਵੀ ਹਾਜ਼ਰ ਸਨ। ਮਾਰਕੀਟ ਕਮੇਟੀਆਂ ਵਧ ਤੇ ਮਾਰਕੀਟ ਸੈਕਟਰੀ ਘੱਟ ਜਦੋਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨਾਲ ਪੰਜਾਬ ‘ਚ ਇਕ ਮਾਰਕੀਟ ਸੈਕਟਰੀ ਕੋਲ ਦੋ ਤੋਂ ਚਾਰ ਕਮੇਟੀਆਂ ਦਾ ਵਾਧੂ ਚਾਰਜ ਹੋਣ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਸੰਬੰਧਿਤ ਮੰਤਰੀ ਨਾਲ ਗੱਲ ਕਰਕੇ ਹੀ ਕੁਝ ਦੱਸ ਸਕਦੇ ਹਨ, ਪਰ ਜੇਕਰ ਮਾਰਕੀਟ ਕਮੇਟੀਆਂ ‘ਚ ਮਾਰਕੀਟ ਸੈਕਟਰੀਆਂ ਦੀ ਗਿਣਤੀ ਘੱਟ ਹੈ ਤਾਂ ਸਰਕਾਰ ਨੂੰ ਮਾਰਕੀਟ ਕਮੇਟੀਆਂ ‘ਚ ਸੈਕਟਰੀਆਂ ਦੀ ਭਰਤੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜੀ . ਐੱਸ . ਟੀ . ਰਿਫੰਡ ਰੋਕ ਕੇ ਵਪਾਰੀਆਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ - ਅਨਿਲ ਸਰੀਨ 6 ਮਹੀਨਿਆਂ ਤੋਂ 1200 ਕਰੋੜ ਰੁ... ਅਗਲੀ ਖ਼ਬਰ ਕੈਨੇਡਾ ਵਰਕ ਪਰਮਿਟ ਦੇ ਨਾਂਅ ’ ਤੇ 10 ਲੋਕਾਂ ਤੋਂ 1.34 ਕਰੋੜ ਰੁ . ਠੱਗੇ
Ad Position 24