01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖਰੜ ਪੁਲਿਸ ਨੇ ਕ੍ਰਿਕਟ ਦੇ ਮੈਚਾਂ ’ ਚ ਲੋਕਾਂ ਤੋਂ ਸੱਟਾ ਲਗਵਾਉਣ ਅਤੇ ਜਾਅਲਸਾਜ਼ੀ ਕਰਨ ਦੇ ਦੋਸ਼ ਹੇਠ ਪੰਜ

ਖਰੜ, 1 ਅਕਤੂਬਰ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਅਤੇ ਸੰਨੀ ਇਨਕਲੇਵ ਵਿਚਲੀ ਚੌਕੀ ਦੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਕ੍ਰਿਕਟ ਮੈਚਾਂ ਦੌਰਾਨ ਲੋਕਾਂ ਤੋਂ ਸੱਟਾ ਲਗਵਾਉਣ ਅਤੇ ਜਾਅਲਸਾਜ਼ੀ ਕਰਨ ਵਾਲੇ 5 ਮੁਲਜ਼ਮਾਂ ਨੂੰ ਭਾਰੀ ਮਾਤਰਾ ‘ਚ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜੇਸ਼ ਕੁਮਾਰ, ਯੋਗੇਸ਼ ਕੁਮਾਰ, ਸੁਭਾਸ਼ ਕੁਮਾਰ, ਵਿਕਾਸ ਪੱਟੀ ਤੇ ਨਿਰੰਜਨ ਵਜੋਂ ਹੋਈ ਹੈ, ਜੋ ਕਿ ਸਿਟੀ ਹਾਰਟ ਨੇੜੇ ਅਮਨ ਗਰੀਨ ਸੁਸਾਇਟੀ ਦੇ ਇਕ ਫਲੈਟ ‘ਚ ਰਹਿੰਦੇ ਸਨ।

Ad Position 21
No active advertisement
ਅਜੀਤ ਡੈਸਕ 02-10-2026
ਖਰੜ, 1 ਅਕਤੂਬਰ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਅਤੇ ਸੰਨੀ ਇਨਕਲੇਵ ਵਿਚਲੀ ਚੌਕੀ ਦੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਕ੍ਰਿਕਟ ਮੈਚਾਂ ਦੌਰਾਨ ਲੋਕਾਂ ਤੋਂ ਸੱਟਾ ਲਗਵਾਉਣ ਅਤੇ ਜਾਅਲਸਾਜ਼ੀ ਕਰਨ ਵਾਲੇ 5 ਮੁਲਜ਼ਮਾਂ ਨੂੰ ਭਾਰੀ ਮਾਤਰਾ ‘ਚ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜੇਸ਼ ਕੁਮਾਰ, ਯੋਗੇਸ਼ ਕੁਮਾਰ, ਸੁਭਾਸ਼ ਕੁਮਾਰ, ਵਿਕਾਸ ਪੱਟੀ ਤੇ ਨਿਰੰਜਨ ਵਜੋਂ ਹੋਈ ਹੈ, ਜੋ ਕਿ ਸਿਟੀ ਹਾਰਟ ਨੇੜੇ ਅਮਨ ਗਰੀਨ ਸੁਸਾਇਟੀ ਦੇ ਇਕ ਫਲੈਟ ‘ਚ ਰਹਿੰਦੇ ਸਨ। ਇਸ ਸੰਬੰਧੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖਰੜ ਦੇ ਡੀ.ਐੱਸ.ਪੀ. ਇਸ਼ਾਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਕ੍ਰਿਕਟ ਮੈਚਾਂ ‘ਚ ਲੋਕਾਂ ਨੂੰ ਸੱਟਾ ਲਗਾਉਣ ਦਾ ਲਾਲਚ ਦੇ ਕੇ ਉਨ੍ਹਾਂ ਨਾਲ ਜਾਅਲਸਾਜ਼ੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ ‘ਤੇ ਖਰੜ ਦੀ ਸਿਟੀ ਪੁਲਿਸ ਅਤੇ ਸੰਨੀ ਇਨਕਲੇਵ ਵਿਚਲੀ ਚੌਕੀ ਦੀ ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ ਸੱਟੇਬਾਜ਼ੀ ਲਈ ਵਰਤੇ ਜਾਣ ਵਾਲੇ 24 ਮੋਬਾਈਲ ਫ਼ੋਨ, ਇਕ ਕੀ-ਪੈਡ, ਚਾਰ ਲੈਪਟਾਪ, ਦੋ ਟੈਬ, 40 ਸਿੰਮ ਕਾਰਡ, 18 ਏ. ਟੀ. ਐਮ. ਕਾਰਡ, ਚਾਰ ਸਟੈਂਪਾਂ, ਸੱਤ ਪੇਅ. ਟੀ. ਐਮ, ਪੀ. ਓ. ਐੱਸ. ਮਸ਼ੀਨ, ਚਾਰ ਕੈਲਕੁਲੇਟਰ, ਇਕ 45 ਬੋਰ ਦੀ ਰਿਵਾਲਵਰ ਸਮੇਤ ਮੈਗਜ਼ੀਨ, ਵਿਸਕੀ ਦੀਆਂ 8 ਬੋਤਲਾਂ, 1 ਲੱਖ 7 ਹਜ਼ਾਰ ਰੁ. ਨਕਦੀ ਅਤੇ ਇਕ ਫਾਰਚੂਨ ਗੱਡੀ ਸਮੇਤ ਚਾਰ ਪ੍ਰੈੱਸ ਦੇ ਜਾਅਲੀ ਕਾਰਡ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਖਰੜ ਦੀ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਤਾਂ ਜੋ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਹ ਪਤਾ ਲਗਾਇਆ ਜਾ ਸਕੇ ਉਹ ਹੋਰ ਕਿਹੜੇ ਗੋਰਖਧੰਦੇ ‘ਚ ਸ਼ਾਮਿਲ ਹਨ। ਇਸ ਮੌਕੇ ਥਾਣਾ ਸਿਟੀ ਖਰੜ ਦੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਅਤੇ ਸੰਨੀ ਇਨਕਲੇਵ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਟੂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਦੇ ਹੱਕ ਵਿਚ ਕੀਤੀ ਗੇਟ ਰੈਲੀ ਬੋਰਡ ਮੈਨੇਜਮੈਂਟ ਨੂੰ ਡੇ... ਅਗਲੀ ਖ਼ਬਰ ਪ੍ਰਧਾਨ ਬਹਾਦਰ ਸਿੰਘ ਨੇ ਸਿਸਵਾ ਰੋਡ ’ ਤੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਚੱਲ ਰਹੇ ਕੰਮ ਦਾ ਲਿਆ ਜਾਇ...
Ad Position 24