01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਡੇਢ ਮਹੀਨਾ ਬੀਤ ਜਾਣ ਦੇ ਬਾਅਦ ਵੀ ਨਹੀਂ ਲੱਗਿਆ ਏ . ਟੀ . ਐੱਮ . ਚੋਰੀ ਦਾ ਸੁਰਾਗ , ਦੋਸ਼ੀ ਵੀ ਪੁਲਿਸ ਦੀ ਪਹੁੰਚ ਤੋਂ ਦੂਰ

ਜ਼ੀਰਕਪੁਰ, 1 ਅਕਤੂਬਰ (ਮਨਿੰਦਰ ਸਿੰਘ)-ਕਰੀਬ ਡੇਢ ਮਹੀਨਾ ਪਹਿਲਾ ਭਬਾਤ ਰੋਡ ‘ਤੇ ਪੈਂਦੀ ਆਸਥਾ ਡਿਪਾਰਟਮੈਂਟ ਸੁਸਾਇਟੀ ਦੇ ਸਾਹਮਣੇ ਸਥਿਤ ਐਕਸਿਸ ਬੈਂਕ ਦੇ ਏ. ਟੀ.

Ad Position 21
No active advertisement
ਸੀ.ਸੀ.ਟੀ.ਵੀ. ਵਿਚ ਕੈਦ ਹੋਈ ਥਾਰ ਗੱਡੀ ਦੀ ਤਸਵੀਰ। ਤਸਵੀਰ : ਮਨਿੰਦਰ ਸਿੰਘ 02-10-2026
ਜ਼ੀਰਕਪੁਰ, 1 ਅਕਤੂਬਰ (ਮਨਿੰਦਰ ਸਿੰਘ)-ਕਰੀਬ ਡੇਢ ਮਹੀਨਾ ਪਹਿਲਾ ਭਬਾਤ ਰੋਡ ‘ਤੇ ਪੈਂਦੀ ਆਸਥਾ ਡਿਪਾਰਟਮੈਂਟ ਸੁਸਾਇਟੀ ਦੇ ਸਾਹਮਣੇ ਸਥਿਤ ਐਕਸਿਸ ਬੈਂਕ ਦੇ ਏ. ਟੀ. ਐਮ. ਨੂੰ ਥਾਰ ਸਵਾਰ ਕਟਰ ਨਾਲ ਕੱਟ ਕੇ ਨਕਦੀ ਅਤੇ ਮਸ਼ੀਨ ਦੇ ਪੁਰਜ਼ੇ ਚੋਰੀ ਕਰ ਕੇ ਲੈ ਗਏ ਸਨ। ਇਸ ਮਾਮਲੇ ਵਿਚ ਪੁਲਿਸ ਦੇ ਹੱਥ ਅੱਜ ਡੇਢ ਮਹੀਨੇ ਬਾਅਦ ਵੀ ਖਾਲੀ ਹਨ। ਜ਼ਿਕਰਯੋਗ ਹੈ ਕਿ ਇਹ ਵਾਰਦਾਤ ਸੁਤੰਤਰਤਾ ਦਿਵਸ 15-16 ਅਗਸਤ ਦੀ ਰਾਤ ਵਾਪਰੀ ਸੀ। ਇਸ ਮਾਮਲੇ ‘ਚ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 331 (4) ਅਤੇ 305 ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਵਲੋਂ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੇ ਵਾਰਦਾਤ ‘ਚ ਵਰਤੀ ਦੱਸੀ ਜਾ ਰਹੀ ਥਾਰ ਗੱਡੀ ਦੇ ਆਧਾਰ ‘ਤੇ ਦੋਸ਼ੀਆਂ ਤੱਕ ਪਹੁੰਚਣ ਦੀ ਗੱਲ ਕਹੀ ਗਈ ਸੀ, ਪਰ ਹੁਣ ਤੱਕ ਨਾ ਤਾਂ ਗੱਡੀ ਦਾ ਕੋਈ ਸੁਰਾਗ ਮਿਲਿਆ ਹੈ ਅਤੇ ਨਾ ਹੀ ਕਿਸੇ ਦੋਸ਼ੀ ਦੀ ਗ੍ਰਿਫ਼ਤਾਰੀ ਹੋਈ ਹੈ। ਜ਼ਿਕਰਯੋਗ ਹੈ ਕਿ 15-16 ਅਗਸਤ ਦੀ ਰਾਤ ਨੂੰ ਥਾਰ ਸਵਾਰ ਬਦਮਾਸ਼ ਏ. ਟੀ. ਐਮ. ਨੂੰ ਕਟਰ ਨਾਲ ਕੱਟ ਕੇ ਕੈਸ਼ ਬਾਕਸ ਅਤੇ ਮਸ਼ੀਨ ਦੇ ਹੋਰ ਹਿੱਸੇ ਲੈ ਕੇ ਫ਼ਰਾਰ ਹੋ ਗਏ ਸਨ। ਹੁਣ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਕੈਸ਼ ਬਾਕਸ ਬਰਾਮਦ ਹੋਇਆ ਹੈ ਅਤੇ ਨਾ ਹੀ ਥਾਰ ਗੱਡੀ ਦਾ ਕੁਝ ਪਤਾ ਲੱਗਿਆ ਹੈ। ਇਸ ਕਾਰਨ ਸਥਾਨਕ ਵਸਨੀਕ ਤੇ ਸ਼ਹਿਰ ਵਾਸੀ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕ ਰਹੇ ਹਨ। ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਥਾਣਾ ਜ਼ੀਰਕਪੁਰ ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਦੋਸ਼ੀਆਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰੀ ਸੀਜ਼ਨ ’ਚ ਮਿਲਾਵਟਖੋਰਾਂ ’ਤੇ ਫੂਡ ਸੇਫਟੀ ਵਿਭਾਗ ਦੀ ਸਖ਼ਤੀ ਅਗਲੀ ਖ਼ਬਰ ਸੀ . ਟੀ . ਯੂ ਵਰਕਰਜ਼ ਯੂਨੀਅਨ ਨੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਕੀਤੀ ਮੁਲਾਕਾਤ
Ad Position 24