25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਸ਼ਾ ਮੁਕਤੀ ਮੁਹਿੰਮ ਦੌਰਾਨ 25.94 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ

ਚੰਡੀਗੜ੍ਹ, 23 ਸਤੰਬਰ(ਕਪਿਲ ਵਧਵਾ) - ਮਨੀਮਾਜਰਾ ਥਾਣਾ ਪੁਲਿਸ ਨੇ ਨਸ਼ਾ ਮੁਕਤੀ ਮੁਹਿੰਮ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਔਰਤ ਨੂੰ 25. 94 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ(ਕਪਿਲ ਵਧਵਾ) - ਮਨੀਮਾਜਰਾ ਥਾਣਾ ਪੁਲਿਸ ਨੇ ਨਸ਼ਾ ਮੁਕਤੀ ਮੁਹਿੰਮ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਔਰਤ ਨੂੰ 25.94 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਮਾਇਆ ਦੇਵੀ ਵਾਸੀ ਨਿਊ ਇੰਦਰਾ ਕਾਲੋਨੀ, ਮਨੀਮਾਜਰਾ ਵਜੋਂ ਹੋਈ ਹੈ। ਪੁਲਿਸ ਅਨੁਸਾਰ 21 ਸਤੰਬਰ ਨੂੰ ਐੱਸ.ਆਈ. ਜੈ ਭਗਵਾਨ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਡੀ.ਸੀ. ਮੋਂਟੇਸਰੀ ਸਕੂਲ, ਮਨੀਮਾਜਰਾ ਨੇੜੇ ਕੱਚੀ ਪਾਰਕਿੰਗ ਵਿਚ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਮਾਇਆ ਦੇਵੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਤਾਂ ਉਸ ਕੋਲੋਂ ਪੋਲੀਥੀਨ ਦੀ ਪੁੜੀ ਵਿਚੋਂ 25.94 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਮਨੀਮਾਜਰਾ ਵਿਚ ਧਾਰਾ 21 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਤਾਬਿਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਮਈ 2024 ਵਿਚ ਪੰਚਕੂਲਾ ਦੇ ਐੱਮ.ਡੀ.ਸੀ. ਥਾਣੇ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਇਕ ਮਾਮਲਾ ਦਰਜ ਹੈ। ਜਦਕਿ ਸਾਲ 2025 ਵਿਚ ਚੰਡੀਗੜ੍ਹ ਦੇ ਆਈ.ਟੀ. ਪਾਰਕ ਥਾਣੇ ਵਿਚ ਵੀ ਲੜਾਈ ਝਗੜਾ ਸਮੇਤ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਪੁਲਿਸ ਵਲੋਂ ਜਾਂਚ ਦੌਰਾਨ ਨਸ਼ੇ ਦੀ ਸਪਲਾਈ ਅਤੇ ਪੂਰੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਜਨਤਾ ਦਲ ( ਯੂ ) ਨੇ ਸ਼੍ਰੋਮਣੀ ਅਕਾਲੀ ਦਲ ( ਸ੍ਰੀ ਆਨੰਦਪੁਰ ਸਾਹਿਬ ) ਨਾਲ ਕੀਤਾ ਗੱਠਜੋੜ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ: ਐਫੀਲੀਏਟਿਡ ਆਰਟਸ ਕਾਲਜਾਂ ਦੀਆਂ ਦੋ ਅਹਿਮ ਕਾਂਸਟੀਚੂਐਂਸੀਆਂ ਦੀ ਹੋਈ ਚੋਣ
Ad Position 24