28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕੰਗਲੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਗੱਠਜੋੜ ਦੇ ਉਮੀਦਵਾਰ ਨੂੰ ਜਿਤਾਉਣਾ ਜ਼ਰੂਰੀ-ਖੁਸਵੰਤ ਰਾਏ ਗੀਗਾ

ਖਰੜ, 28 ਨਵੰਬਰ (ਮਾਨ/ ਜੰਡਪੁਰੀ)-ਅਕਾਲੀ-ਭਾਜਪਾ ਗੱਠਜੋੜ ਦੇ ਤੁਰੰਤ ਬਾਅਦ ਸੀਨੀਅਰ ਭਾਜਪਾ ਨੇਤਾ ਤੇ ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ ਦੀ ਅਗਵਾਈ ਵਿਚ ਖਰੜ ਵਿਖੇ ਇਕੱਠ ਕੀਤਾ, ਜਿਸ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰ ਕੀਤਾ ਤੇ ਇਸ ਗੱਲ ’ਤੇ ਖੁਸ਼ੀ ਜਤਾਈ ਗਈ ਕਿ ਖਰੜ ਹਲਕੇ ਵਿਚ ਸਾਰੇ ਅਕਾਲੀ ਤੇ ਭਾਜਪਾ ਨੇਤਾਵਾਂ ਵਿਚ ਇਕਮੁੱਠਤਾ ਨਜ਼ਰ ਆਉਦੀ ਹੈ ਅਤੇ ਅਰਦਾਸ ਕੀਤੀ ਗਈ ਕਿ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਉਣ ਵਾਲੀ ‘ਆਪ’ ਸਰਕਾਰ ਨੂੰ ਸਾਲ 2027 ਦੀਆਂ ਚੋਣਾਂ ਵਿਚ ਚੱਲਦਾ ਕੀਤਾ ਜਾ ਸਕੇ। ਇਸ ਸਮੇਂ ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ ਨੇ ਵਰਕਰਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਗੱਠਜੋੜ ਤੋਂ ਬਾਅਦ ਪੰਜਾਬ ਦੇ ਚੰਗੇ ਦਿਨ ਸ਼ੁਰੂ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 29-11-2026
ਖਰੜ, 28 ਨਵੰਬਰ (ਮਾਨ/ ਜੰਡਪੁਰੀ)-ਅਕਾਲੀ-ਭਾਜਪਾ ਗੱਠਜੋੜ ਦੇ ਤੁਰੰਤ ਬਾਅਦ ਸੀਨੀਅਰ ਭਾਜਪਾ ਨੇਤਾ ਤੇ ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ ਦੀ ਅਗਵਾਈ ਵਿਚ ਖਰੜ ਵਿਖੇ ਇਕੱਠ ਕੀਤਾ, ਜਿਸ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰ ਕੀਤਾ ਤੇ ਇਸ ਗੱਲ ’ਤੇ ਖੁਸ਼ੀ ਜਤਾਈ ਗਈ ਕਿ ਖਰੜ ਹਲਕੇ ਵਿਚ ਸਾਰੇ ਅਕਾਲੀ ਤੇ ਭਾਜਪਾ ਨੇਤਾਵਾਂ ਵਿਚ ਇਕਮੁੱਠਤਾ ਨਜ਼ਰ ਆਉਦੀ ਹੈ ਅਤੇ ਅਰਦਾਸ ਕੀਤੀ ਗਈ ਕਿ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਉਣ ਵਾਲੀ ‘ਆਪ’ ਸਰਕਾਰ ਨੂੰ ਸਾਲ 2027 ਦੀਆਂ ਚੋਣਾਂ ਵਿਚ ਚੱਲਦਾ ਕੀਤਾ ਜਾ ਸਕੇ। ਇਸ ਸਮੇਂ ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ ਨੇ ਵਰਕਰਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਗੱਠਜੋੜ ਤੋਂ ਬਾਅਦ ਪੰਜਾਬ ਦੇ ਚੰਗੇ ਦਿਨ ਸ਼ੁਰੂ ਹੋ ਰਹੇ ਹਨ। ਇਸ ਗੱਠਜੋੜ ’ਤੇ ਗੀਗਾ ਨੇ ਅਕਾਲੀ-ਭਾਜਪਾ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤੋਂ ਅਗਲਾ ਪੰਧ ਵਰਕਰਾਂ ਨੇ ਤੈਅ ਕਰਨਾ ਹੈ ਅਤੇ ਹਲਕਾ ਖਰੜ ਤੋਂ ਗੱਠਜੋੜ ਦੇ ਉਮੀਦਵਾਰ ਨੁੰ ਜਿਤਾਉਣ ਲਈ ਤਹਿ ਦਿਲੋ ਜਿੰਮੇਵਾਰੀ ਨਿਭਾਉਣੀ ਪਵੇਗੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਭਾਜਪਾ ਦੀ ਇਹ ਖੂਬਸੂਰਤੀ ਹੈ ਕਿ ਸਾਰੇ ਕਾਰਕਾਰਤਾ ਕਿਸੇ ਵੀ ਮਸਲੇ ਸੰਬੰਧੀ ਆਪਣੀ ਰਾਇ ਪ੍ਰਗਟ ਕਰ ਸਕਦੇ ਹਨ। ਇਸੇ ਤਰ੍ਹਾਂ ਉਨ੍ਹਾਂ ਖੁਸਵੰਤ ਰਾਏ ਗੀਗਾ ਨੂੰ ਆਪਣੀ ਇੱਛਾ ਪ੍ਰਗਟ ਕਰਨ ਲਈ ਕਿਹਾ। ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਸੀਨੀਅਰ ਆਗੂ ਅਮਨ ਸ਼ਰਮਾ ਨੇ ਕਿਹਾ ਕਿ ਪਡਿਆਲਾ ਪਰਿਵਾਰ ਤੋਂ ਬਾਅਦ ਸਾਰੇ ਹੀ ਲੋਕ ਬਾਹਰਲੇ ਹਨ, ਜਿਨ੍ਹਾਂ ਦਾ ਦੂਰ ਦੂਰ ਤੱਕ ਖਰੜ ਨਾਲ ਕੋਈ ਸਰੋਕਾਰ ਨਹੀ ਹੈ। ਮੇਰੀ ਇੱਛਾ ਹੈ ਕਿ ਪਾਰਟੀ ਹਲਕੇ ਦਾ ਵਸਨੀਕ ਹੋਵੇ। ਜ਼ਿਲ੍ਹਾ ਪ੍ਰਧਾਨ ਨੂੰ ਅਪੀਲ ਕੀਤੀ ਕਿ ਜੋ ਸਾਨੂੰ ਉਮੀਦਵਾਰ ਜੋ ਵੀ ਹੋਵੇਗਾ ਸਾਨੂੰ ਲੋਕਲ ਉਮੀਦਵਾਰ ਹੋਵੇ ਪੈਰਾਸ਼ੂਟ ਨਾ ਹੋਵੇ। ਇਸ ਮੌਕੇ ਸਿਆਮ ਲਾਲ ਮਾਜਰੀ, ਭਾਜਪਾ ਆਗੂ ਨਰਿੰਦਰ ਸਿੰਘ ਰਾਣਾ, ਮੁਕੇਸ਼ ਪਵਨ ਮਨੋਚਾ, ਦੀਪ ਰਾਣਾ, ਬਲਜੀਤ ਸਿੰਘ ਚੌਧਰੀ, ਮਾਨਵ ਬਾਂਸਲ, ਅਮਨਦੀਪ ਸਿੰਘ ਖਰੜ, ਕੁਸ਼ ਰਾਣਾ, ਸੰਦੀਪ ਰਾਣਾ,ਸ਼ਰਮੀਲਾ ਠਾਕੁਰ, ਹਰੀ ਓਮ ਸ਼ਰਮਾ, ਪ੍ਰਵੇਸ਼ ਭਾਰਤੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਮਾਰੋਹ ਦੌਰਾਨ 687 ਸਕੂਲ ਪ੍ਰਿੰਸੀਪਲਾਂ ਨੂੰ ‘ਪ੍ਰਾਈਡ ਆਫ਼ ਸਕੂਲ ਐਵਾਰਡ’ ਨਾਲ ਕੀਤਾ ਸਨਮਾ... ਅਗਲੀ ਖ਼ਬਰ ਡੇਰਾਬੱਸੀ ਦੀਆਂ ਪ੍ਰਮੁੱਖ ਸੜਕਾਂ ’ਤੇ ਪਰਾਲੀ ਦੀਆਂ ਗੰਢਾਂ ਨਾਲ ਲੱਦੀਆਂ ਟਰਾਲੀਆਂ ਬਣੀਆਂ ਮੁਸੀਬਤ
Ad Position 24